ਸ਼ਰਾਬ ਮਾਫੀਆ ‘ਤੇ ਮੇਰਾ ਜ਼ੋਰ ਨਹੀਂ, ਮਹਾਰਾਣੀ ਨੂੰ ਵੀ ਦੱਸਿਆ ਪਰ ਨਹੀਂ ਹੋਈ ਕਾਰਵਾਈ: ਜਲਾਲਪੁਰ

TeamGlobalPunjab
2 Min Read

ਰਾਜਪੁਰਾ: ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸ਼ਰਾਬ ਮਾਫੀਆ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸੂਬੇ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੈ, ਪਰ ਚੱਲਦੀ ਅਕਾਲੀ ਦਲ ਦੀ ਹੈ। ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਉਹ ਕਾਹਦੇ ਵਿਧਾਇਕ ਹਨ ? ਜੋ ਆਪਣੇ ਹਲਕੇ ‘ਚੋਂ ਨਸ਼ਾ ਵੀ ਖ਼ਤਮ ਨਹੀਂ ਕਰ ਸਕੇ। ਜਲਾਲਪੁਰ ਨੇ ਕਿਹਾ ਕਿ ਸ਼ਰਾਬ ਮਾਫੀਆ ਸਬੰਧੀ ਉਨ੍ਹਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਕਿਹਾ ਸੀ, ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ।

ਅਕਾਲੀ ਦਲ ਨੇ ਮੇਰਾ ਨਾਮ ਐਵੇਂ ਹੀ ਬਦਨਾਮ ਕਰ ਦਿੱਤਾ ਹੈ, ਜਦਕਿ ਮੇਰਾ ਕਿਸੇ ਵੀ ਸ਼ਰਾਬ ਮਾਫੀਆ ਨਾਲ ਕੋਈ ਸਬੰਧ ਨਹੀਂ ਹੈ। ਮੈਂ ਖੁਦ ਬਹੁਤ ਜ਼ੋਰ ਲਗਾ ਲਿਆ ਨਸ਼ੇ ਨੂੰ ਖਤਮ ਕਰਨ ਲਈ, ਸ਼ਰਾਬ ਮਾਫੀਆ ਨੂੰ ਜੜ੍ਹ ਤੋਂ ਮਿਟਾਉਣ ਲਈ ਪਰ ਮੇਰੀ ਚੱਲਦੀ ਨਹੀਂ।

ਰਾਜਪੁਰਾ ‘ਚ ਢਾਬੇ ਵੀ ਅਕਾਲੀ ਸਰਕਾਰ ਸਮੇਂ ਦੇ ਹਨ ਅਤੇ ਪੁਲਿਸ ਵੀ ਅਕਾਲੀਆਂ ਦਾ ਕਹਿਣਾ ਮੰਨਦੀ ਹੈ, ਕਿਉਂਕਿ ਰਾਜਪੁਰਾ ਵਿੱਚ ਅਫ਼ਸਰ ਸਾਰੇ ਅਕਾਲੀਆਂ ਦੇ ਲਗਾਏ ਹੋਏ ਹਨ।

- Advertisement -

ਘਨੌਰ ਵਿੱਚ ਅਕਾਲੀ ਦਲ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਜਿੱਥੇ ਸੁਖਬੀਰ ਸਿੰਘ ਬਾਦਲ ਨੇ ਮਦਨ ਲਾਲ ਜਲਾਲਪੁਰ ‘ਤੇ ਸ਼ਰਾਬ ਮਾਫ਼ੀਆ ਨਾਲ ਮਿਲੇ ਹੋਣ ਦੇ ਇਲਜ਼ਾਮ ਲਗਾਏ ਸਨ। ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਲਈ ਮਦਨ ਲਾਲ ਜਲਾਲਪੁਰ ਆਪਣੇ ਸਾਥੀਆਂ ਨਾਲ ਧਰਨੇ ਵਾਲੀ ਥਾਂ ਨੇੜੇ ਪਹੁੰਚੇ ਸਨ। ਇੱਥੇ ਸੁਖਬੀਰ ਸਿੰਘ ਬਾਦਲ ‘ਤੇ ਵਰਦੇ ਹੋਏ ਮਦਨ ਲਾਲ ਨੇ ਕਿਹਾ ਕਿ, ਕੀ ਅਕਾਲੀ ਦਲ ਆਪਣੇ 10 ਸਾਲਾਂ ਦੇ ਕਾਂਡ ਨੂੰ ਭੁੱਲ ਚੁੱਕੀ ਹੈ? ਅੱਜ 4-4 ਅਕਾਲੀ ਦਲ ਕਿਉਂ ਬਣ ਗਏ ਹਨ। ਕਿਉਂਕਿ ਬਾਦਲਾਂ ਦੀ ਨੀਅਤ ਸਾਫ਼ ਨਹੀਂ ਹੈ। ਇਸ ਲਈ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਹੋਰਾਂ ਨੂੰ ਵੱਖ ਹੋਣਾ ਪਿਆ।

Share this Article
Leave a comment