ਪ੍ਰਧਾਨ ਮੰਤਰੀ ਅੱਜ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ

TeamGlobalPunjab
1 Min Read

ਨਵੀਂ ਦਿੱਲੀ: ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ  ‘ਤੇ ਅੱਜ (ਐਤਵਾਰ) ਪ੍ਰਧਾਨ ਮੰਤਰੀ ਨਰਿੰਦਰ ਮੋਦੀ   ਇੰਡੀਆ ਗੇਟ ‘ਤੇ ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ  ਕਿ ਇੰਡੀਆ ਗੇਟ ‘ਤੇ ਆਜ਼ਾਦੀ ਘੁਲਾਟੀਏ ਦਾ ਇੱਕ ਵਿਸ਼ਾਲ ਗ੍ਰੇਨਾਈਟ ਦੀ ਮੂਰਤੀ  “ਉਸ ਪ੍ਰਤੀ ਭਾਰਤ ਦੇ ਕਰਜ਼ਦਾਰੀ ਦੇ ਪ੍ਰਤੀਕ ਵਜੋਂ” ਸਥਾਪਿਤ ਕੀਤੀ ਜਾਵੇਗੀ। ਪਰ ਜਦੋਂ ਤੱਕ ਉਹ ਬੁੱਤ ਤਿਆਰ ਨਹੀਂ ਹੁੰਦਾ, ਨੇਤਾ ਜੀ ਦੀ ਹੋਲੋਗ੍ਰਾਮ ਮੂਰਤੀ ਉਸੇ ਜਗ੍ਹਾ ਮੌਜੂਦ ਰਹੇਗੀ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ 6 ਵਜੇ ਨੇਤਾ ਜੀ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ।

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਨੇਤਾ ਜੀ ਨੂੰ ਸ਼ਰਧਾਂਜਲੀ ਦਿੰਦਾ ਹੈ। ਆਜ਼ਾਦ ਭਾਰਤ ਦੇ ਵਿਚਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਨੇਤਾਜੀ ਦੁਆਰਾ ਚੁੱਕੇ ਗਏ ਸਾਹਸੀ ਕਦਮਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਪ੍ਰਤੀਕ ਬਣਾਇਆ। ਉਨ੍ਹਾਂ ਕਿਹਾ ਕਿ ਨੇਤਾ ਜੀ ਦੇ ਆਦਰਸ਼ ਅਤੇ ਬਲਿਦਾਨ ਹਰ ਭਾਰਤੀ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ।

Share this Article
Leave a comment