ਲੁਧਿਆਣਾ ਚੋਣ ਲੱਗੀ ਸਿਖਰ ਛੋਹਣ!

Global Team
3 Min Read
Ludhiana, India – April 06, 2025: A view of two political candidates from AAP and congress are in political hoardings war ahead of west by election on Sunday in Ludhiana, April 06, 2025. (Photo by Manish/Hindustan Times)

ਜਗਤਾਰ ਸਿੰਘ ਸਿੱਧੂ;

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਮੁਹਿੰਮ ਸਿਖਰਾਂ ਛੋਹਣ ਲੱਗੀ ਹੇ। ਸਾਰੀਆਂ ਰਾਜਸੀ ਧਿਰਾਂ ਦੇ ਆਗੂਆਂ ਨੇ ਲੁਧਿਆਣਾ ਵਿਚ ਡੇਰੇ ਲਾ ਲਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸਾਰੇ ਰਾਹ ਲੁਧਿਆਣਾ ਨੂੰ ਜਾਂਦੇ ਹਨ। ਇਸ ਜ਼ਿਮਨੀ ਚੋਣ ਲਈ ਪ੍ਰਚਾਰ ਸਤਾਰਾਂ ਜੂਨ ਨੂੰ ਸਮਾਪਤ ਹੋ ਰਿਹਾ ਅਤੇ ਵੋਟਾਂ ਉਨੀ ਜੂਨ ਨੂੰ ਪੈਣਗੀਆਂ ਜਦੋਂ ਕਿ ਨਤੀਜੇ 23 ਜੂਨ ਨੂੰ ਆਉਣਗੇ।

ਜੇ ਕਰ ਪਾਰਟੀਆਂ ਦੀ ਵਿਉਂਤਬੰਦੀ ਵੇਖੀ ਜਾਵੇ ਤਾਂ ਪਤਾ ਲਗਦਾ ਹੈ ਕਿ ਹਾਕਮ ਧਿਰ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਸ਼ਹਿਰ ਵਿੱਚ ਮੋਰਚੇ ਜਮਾਏ ਹੋਏ ਹਨ। ਪਾਰਟੀ ਦੇ ਵਿਧਾਇਕਾਂ ਨੇ ਮੁਹੱਲਿਆਂ ਦੀ ਜਿੰਮੇਵਾਰੀ ਸੰਭਾਲੀ ਹੋਈ ਹੈ।ਲੁਧਿਆਣਾ ਪੱਛਮੀ ਹਲਕੇ ਦੇ ਸਤਾਰਾਂ ਵਾਰਡ ਹਨ ਅਤੇ ਸਾਰੇ ਵਾਰਡਾਂ ਦੀ ਜ਼ਿੰਮੇਵਾਰੀ ਸੀਨੀਅਰ ਆਗੂਆਂ ਨੇ ਸੰਭਾਲੀ ਹੋਈ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਮੋਰਚਾਬੰਦੀ ਕਰ ਰੱਖੀ ਹੇ ਕੇਂਦਰ ਦੇ ਕੈਬਨਿਟ ਮੰਤਰੀ ਗੁਰਜੀਤ ਸਿੰਘ ਬਿੱਟੂ ਲਈ ਲੁਧਿਆਣਾ ਹਲਕਾ ਬਹੁਤ ਅਹਿਮ ਹੈ ਕਿਉਂਕਿ ਉਹ ਆਪ ਇਸ ਸ਼ਹਿਰ ਦੇ ਹਨ।ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਲਗਾਤਾਰ ਇਸ ਹਲਕੇ ਵਿੱਚ ਸਰਗਰਮ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਵਿੱਚ ਲਗਾਤਾਰ ਸਰਗਰਮ ਹਨ।

ਆਪ ਦੇ ਮੰਤਰੀਆਂ ਲਈ ਲੁਧਿਆਣਾ ਦੀ ਚੇਣ ਹੋਰ ਵੀ ਅਹਿਮ ਹੈ ਕਿਉਂਕਿ ਚੋਣ ਬਾਅਦ ਮੰਤਰੀ ਮੰਡਲ ਵਿੱਚ ਤਬਦੀਲੀ ਦੇ ਅਸਾਰ ਹਨ। ਇਸ ਲਈ ਚੋਣ ਵਿੱਚ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀ ਦੀ ਕੈਬਨਿਟ ਵਿੱਚੋਂ ਛੁੱਟੀ ਵੀ ਹੋ ਸਕਦੀ ਹੈ ।ਇਸੇ ਤਰ੍ਹਾਂ ਚੰਗੀ ਕਾਰਗੁਜ਼ਾਰੀ ਵਾਲੇ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਆਉਣ ਦਾ ਮੌਕਾ ਵੀ ਮਿਲ ਸਕਦਾ ਹੈ।

ਰਾਜਸੀ ਨਜ਼ਰੀਏ ਤੋਂ ਵੀ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਚੋਣ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗੀ ।ਹਾਕਮ ਧਿਰ ਇਸ ਚੋਣ ਨੂੰ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ ਵਜੋਂ ਵੇਖ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਵਿਰੋਧੀ ਧਿਰ ਅੱਗੇ ਆਉਂਦੀ ਹੈ ਤਾਂ ਲੜਾਈ ਬਗੈਰ ਵਿਰੋਧੀ ਪਾਰਟੀਆਂ ਦਾ ਕੋਈ ਕੰਮ ਨਹੀਂ ਹੈ ਪਰ ਹਾਕਮ ਧਿਰ ਕੰਮ ਕਰਕੇ ਵਿਖਾਉਂਦੀ ਹੈ। ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਉਠਦੇ ਹਨ।ਖਾਸ ਤੌਰ ਤੇ ਕਾਂਗਰਸ ਦੀ ਆਪਸੀ ਫੁੱਟ ਨੂੰ ਲੇਕੇ ਉਠ ਰਹੇ ਹਨ। ਕਾਂਗਰਸ ਆਪ ਉਤੇ ਦਿਲ਼ੀ ਵਾਲਿਆਂ ਦੇ ਦਬਦਬੇ ਦਾ ਮੁੱਦਾ ਵੀ ਬਣਾ ਰਹੀ ਹੈ ।ਅਕਾਲੀ ਦਲ ਖੇਤਰੀ ਦਾ ਮੁੱਦਾ ਲੈਕੇ ਕੌਮੀ ਪਾਰਟੀਆਂ ਨੂੰ ਨਿਸ਼ਾਨੇ ਉਤੇ ਲੈ ਰਹੀ ਹੈ ।ਇਸ ਤਰ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਇਸ ਚੋਣ ਨੂੰ ਸਿਆਸੀ ਵਕਾਰ ਸਮਝਕੇ ਲੜਾਈ ਲੜ ਰਹੀਆਂ ਹਨ। ਅਗਲੇ ਦਿਨਾਂ ਵਿੱਚ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ , ਕਾਂਗਰਸ ਦੇ ਸੀਨੀਅਰ ਨੇਤਾ ਅਤੇ ਭਾਜਪਾ ਦੇ ਕੇਂਦਰੀ ਮੰਤਰੀ ਵੀ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਆ ਰਹੇ ਹਨ।

ਸੰਪਰਕ 9814002186

Share This Article
Leave a Comment