ਕੌਣ ਸੀ ਰਾਮ ਪ੍ਰਸ਼ਾਦਿ ਬਿਸਮਲ?

TeamGlobalPunjab
2 Min Read

-ਅਵਤਾਰ ਸਿੰਘ

ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਅੰਗਰੇਜ਼ਾਂ ਨੂੰ ਭਜਾਉਣ ਦੀ ਠਾਣ ਲਈ ਸੀ। ਉਨ੍ਹਾਂ ਨੇ ਕਦੇ ਵੀ ਆਪਣੇ ਪਰਿਵਾਰ ਅਤੇ ਜੀਵਨ ਦੀ ਪ੍ਰਵਾਹ ਨਹੀਂ ਕੀਤੀ ਸੀ। ਉਨ੍ਹਾਂ ਦਾ ਇਕੋ ਇਕ ਟੀਚਾ ਸੀ ਦੇਸ਼ ਨੂੰ ਆਜ਼ਾਦ ਕਰਵਾਉਣਾ। ਉਸ ਦੌਰ ਦੇ
ਕ੍ਰਾਂਤੀਕਾਰੀ, ਕਵੀ, ਸਾਹਿਤਕਾਰ, ਅਨੁਵਾਦਕ ਰਾਮ ਪ੍ਰਸ਼ਾਦਿ ਬਿਸਮਲਾ ਦਾ ਜਨਮ 11 ਜੂਨ 1897 ਨੂੰ ਮਾਤਾ ਮੂਲਮਤੀ ਤੇ ਪਿਤਾ ਮੁਰਲੀਧਰ ਦੇ ਘਰ ਸ਼ਾਹਜਹਾਂਪੁਰ ਵਿਖੇ ਹੋਇਆ।

ਉਨ੍ਹਾਂ ਨੇ ਪਿਤਾ ਕੋਲੋਂ ਹਿੰਦੀ ਅਤੇ ਮੌਲਵੀ ਪਾਸੋਂ ਉਰਦੂ ਸਿੱਖੀ। ਉਨ੍ਹਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਖਾਸ ਕਰਕੇ ਨਾਵਲ ਤੇ ਗਜ਼ਲਾਂ ਪੜਨ ਦਾ ਸ਼ੌਕ ਸੀ। ਉਸ ਸਮੇਂ ਅੰਗਰੇਜ਼ ਸਾਮਰਾਜ ਵਲੋਂ ਬਹੁਤ ਵਧੀਕੀਆਂ ਹੋ ਰਹੀਆਂ ਸਨ। ਉਨ੍ਹਾਂ ਦੇ ਖਿਲਾਫ ਆਵਾਜ਼ ਉੱਠ ਚੁੱਕੀ ਸੀ। ਰਾਮ ਪ੍ਰਸਾਦ ਬਿਸਮਿਲ 1918 ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਏ।

ਉਹ ਕ੍ਰਾਂਤੀਕਾਰੀ ਗਤੀਵਿਧੀਆਂ ਦੌਰਾਨ ਪੰਡਿਤ, ਅਗਿਆਤ, ਰਾਮ ਤੇ ਬਿਸਮਲ ਦੇ ਨਾਂ ਹੇਠ ਕੰਮ ਕਰਦੇ ਰਹੇ। ਉਨ੍ਹਾਂ 11 ਕਿਤਾਬਾਂ, ਪੈਂਫਲਿਟ ਲਿਖੇ। 1919 ਮੈਨਪੁਰੀ ਬਗਾਵਤ ਤੇ 1925 ਵਿੱਚ ਕੋਕਰੀ ਰੇਲ ਡਾਕੇ ਵਿੱਚ ਭਾਗ ਲਿਆ।

- Advertisement -

ਉਹ ਹਿੰਦੋਸਤਾਨ ਰੀਪਬਲਿਕਨ ਐਸੋਸੀਏਸ਼ਨ ਦੇ ਮੁੱਢਲੇ ਮੈਂਬਰਾਂ ਵਿੱਚੋਂ ਇੱਕ ਸਨ। 26/8/1925 ਨੂੰ 40 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਬ੍ਰਿਟਿਸ਼ ਸਾਮਰਾਜ ਖਿਲਾਫ ਸਾਜਿਸ਼ ਵਿੱਚ ਸ਼ਾਮਲ ਹੋਣ ‘ਤੇ 22 ਅਪਰੈਲ ਨੂੰ ਕੋਕਰੀ ਕਾਂਡ ਦੇ ਸਬੰਧ ਵਿੱਚ ਕ੍ਰਾਂਤੀਕਾਰੀ ਅਸ਼ਫਾਕ ਉਲਾ ਖਾਂ ਤੇ ਰੋਸ਼ਨ ਠਾਕਰ ਸਿੰਘ ਨਾਲ ਫਾਂਸੀ ਦੀ ਸ਼ਜਾ ਸੁਣਾਈ ਗਈ। 19 ਦਸੰਬਰ 1927 ਨੂੰ ਗੋਰਖਪੁਰ ਵਿੱਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ।#

Share this Article
Leave a comment