ਯੂਪੀ ਚੋਣ ਨਤੀਜੇ ਤੋਂ ਪਹਿਲਾਂ ਹੀ ਸ਼ਾਇਰ ਮੁਨੱਵਰ ਰਾਣਾ ਦੀ ਵਿਗੜਦੀ ਸਿਹਤ, ਯੂਪੀ ਛੱਡਣ ਦਾ ਕੀਤਾ ਸੀ ਐਲਾਨ

TeamGlobalPunjab
3 Min Read

ਲਖਨਊ- ਯੂਪੀ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਉੱਤਰ ਪ੍ਰਦੇਸ਼ ਛੱਡਣ ਦਾ ਐਲਾਨ ਕਰਨ ਵਾਲੇ ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦੀ ਸਿਹਤ ਵਿਗੜ ਗਈ ਹੈ। ਯੂਪੀ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਮੁਨੱਵਰ ਰਾਣਾ ਬਿਮਾਰ ਹੋ ਗਏ ਹਨ। ਰੁਝਾਨਾਂ ‘ਚ ਜਦੋਂ ਯੂਪੀ ‘ਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਤਾਂ ਮੁਨੱਵਰ ਰਾਣਾ ਨੇ ਆਪਣੇ ਬਿਆਨ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਹੈ ਅਤੇ ਉਹ ਘਰ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਹਨ। ਯੂਪੀ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਰੁਝਾਨਾਂ ਵਿੱਚ ਸਵਾਲ ਉੱਠਦਾ ਹੈ ਕਿ ਕੀ ਮੁਨੱਵਰ ਰਾਣਾ ਆਪਣੇ ਵਾਅਦੇ ’ਤੇ ਕਾਇਮ ਰਹੇਗਾ। ਹਾਲਾਂਕਿ ਜਦੋਂ ਉਨ੍ਹਾਂ ਦੇ ਬਿਆਨ ਬਾਰੇ ਪੱਤਰਕਾਰਾਂ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮੀਡੀਆ ਵਾਲਿਆਂ ਤੋਂ ਦੂਰੀ ਬਣਾ ਲਈ ਅਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਪਿਛਲੇ ਦਿਨੀਂ ਉਨ੍ਹਾਂ ਨੇ ਜਨਤਕ ਤੌਰ ‘ਤੇ ਬਿਆਨ ਦਿੱਤਾ ਸੀ ਕਿ ਜੇਕਰ ਸੂਬੇ ‘ਚ ਦੁਬਾਰਾ ਭਾਜਪਾ ਦੀ ਸਰਕਾਰ ਬਣੀ ਤਾਂ ਉਹ ਉੱਤਰ ਪ੍ਰਦੇਸ਼ ਛੱਡ ਦੇਣਗੇ।

ਪ੍ਰਸਿੱਧ ਸ਼ਾਇਰ ਮੁਨੱਵਰ ਰਾਣਾ ਨੇ ਕਿਹਾ ਸੀ ਕਿ ਪੰਜ ਸਾਲਾਂ ਵਿੱਚ ਤਾਂ ਅਸੀਂ ਬਚ ਗਏ, ਪਰ ਜੇਕਰ ਅਗਲੇ ਪੰਜ ਸਾਲਾਂ ਵਿੱਚ ਯੋਗੀ ਆ ਗਿਆ ਤਾਂ ਅਸੀਂ ਨਹੀਂ ਬਚਾਂਗੇ। ਮਰਨਾ ਤਾਂ ਉੱਦਾਂ ਵੀ ਹੈ ਪਰ ਬੇਮੌਤ ਨਹੀਂ ਮਰਨਾ ਚਾਹੁੰਦਾ। ਭਾਜਪਾ ਆਗੂ ਪੱਛਮੀ ਯੂਪੀ ਵਿੱਚ ਪਰਵਾਸੀਆਂ ਨੂੰ ਲੱਭ ਰਹੇ ਹਨ। ਮੈਂ ਇਸੇ ਦੇਸ਼ ਵਿੱਚ ਮਰਾਂਗਾ, ਉਹ ਲੋਖ ਹੋਰ ਸੀ ਜੋ ਕਰਾਚੀ ਚੱਲੇ ਗਏ।

ਤੁਹਾਨੂੰ ਦੱਸ ਦੇਈਏ ਕਿ ਯੂਪੀ ਚੋਣਾਂ ਦੇ ਹੁਣ ਤੱਕ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਪੂਰਨ ਬਹੁਮਤ ਮਿਲਿਆ ਹੈ। ਭਾਜਪਾ ਇਸ ਸਮੇਂ 270 ਸੀਟਾਂ ‘ਤੇ ਅੱਗੇ ਹੈ, ਜਦਕਿ ਸਮਾਜਵਾਦੀ ਪਾਰਟੀ 128 ਸੀਟਾਂ ‘ਤੇ ਅੱਗੇ ਹੈ। ਪਿਛਲੀ ਵਾਰ ਵਾਂਗ ਇਸ ਵਾਰ ਵੀ ਕਾਂਗਰਸ ਤੇ ਬਾਸਕਾ ਦੀ ਹਾਲਤ ਖ਼ਰਾਬ ਹੈ। ਦੂਜੇ ਪਾਸੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦੋਵੇਂ ਆਪੋ-ਆਪਣੀ ਸੀਟਾਂ ਤੋਂ ਅੱਗੇ ਚੱਲ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment