ਅਦਾਲਤ ਨੇ ਨਵਾਬ ਮਲਿਕ ਨੂੰ ਦਿੱਤਾ ਵੱਡਾ ਝਟਕਾ, ਵਾਨਖੇੜੇ ਪਰਿਵਾਰ ‘ਤੇ ਬਿਆਨਬਾਜ਼ੀ ਕਰਨ ‘ਤੇ ਲਾਈ ਰੋਕ

TeamGlobalPunjab
2 Min Read

ਮੁੰਬਈ : ਕੋਰਡੇਲੀਆ ਕਰੂਜ਼ ਡਰੱਗ ਮਾਮਲੇ ‘ਚ NCB ਅਧਿਕਾਰੀ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਲਗਾਤਾਰ ਹਮਲੇ ਕਰ ਰਹੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ।

ਅਦਾਲਤ ਨੇ ਨਵਾਬ ਮਲਿਕ ਨੂੰ ਵਾਨਖੇੜੇ ਦੇ ਪਰਿਵਾਰ ‘ਤੇ ਟਿੱਪਣੀਆਂ ਜਾਂ ਬਿਆਨ ਦੇਣ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਹੁਕਮ‌ ਦਿੱਤੇ ਹਨ ਕਿ ਨਵਾਬ ਮਲਿਕ ਹੁਣ 9 ਦਸੰਬਰ ਤੱਕ ਵਾਨਖੇੜੇ ਅਤੇ ਉਸ ਦੇ ਪਰਿਵਾਰ ਵਿਰੁੱਧ ਕੋਈ ਬਿਆਨ ਜਾਂ ਪੋਸਟ ਸ਼ੇਅਰ ਨਹੀਂ ਕਰਨ । ਅਦਾਲਤ ਦੀ ਘੁਰਕੀ ਤੋਂ ਬਾਅਦ ਮੰਤਰੀ ਨਵਾਬ ਮਲਿਕ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਉਹ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਨਾ ਕਰਨਗੇ।

ਬੰਬੇ ਹਾਈ ਕੋਰਟ ਦੇ ਇਸ ਫੈਸਲੇ ਨਾਲ ਵਾਨਖੇੜੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਇਹ ਫੈਸਲਾ ਸਮੀਰ ਵਾਨਖੇੜੇ ਦੇ ਪਿਤਾ ਧਿਆਨਦੇਵ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ।

ਬੰਬੇ ਹਾਈ ਕੋਰਟ ਨੇ ਨਵਾਬ ਮਲਿਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਹੁਣ ਵਾਨਖੇੜੇ ਪਰਿਵਾਰ ਦੇ ਖਿਲਾਫ ਕੁਝ ਵੀ ਪ੍ਰਕਾਸ਼ਿਤ ਨਹੀਂ ਕਰ ਸਕਣਗੇ। ਇੰਨਾ ਹੀ ਨਹੀਂ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਪਰਿਵਾਰ ਦੇ ਖਿਲਾਫ ਸਿੱਧੇ ਤੌਰ ‘ਤੇ ਜਾਂ ਇਸ਼ਾਰਿਆਂ ‘ਚ ਵੀ ਬਿਆਨਬਾਜ਼ੀ ਨਹੀਂ ਕੀਤੀ ਜਾਵੇਗੀ।

- Advertisement -

ਅਦਾਲਤ ਦੇ ਹੁਕਮਾਂ ਮੁਤਾਬਕ ਨਵਾਬ ਮਲਿਕ ਹੁਣ 9 ਦਸੰਬਰ ਤੱਕ ਵਾਨਖੇੜੇ ਅਤੇ ਉਸ ਦੇ ਪਰਿਵਾਰ ਵਿਰੁੱਧ ਕੋਈ ਪੋਸਟ ਸ਼ੇਅਰ ਨਹੀਂ ਕਰਨਗੇ। ਅਦਾਲਤ ਨੇ ਨਾ ਸਿਰਫ਼ ਨਵਾਬ ਮਲਿਕ ਨੂੰ ਝਟਕਾ ਦਿੱਤਾ ਹੈ, ਸਗੋਂ ਸਖ਼ਤ ਲਹਿਜੇ ਵਿੱਚ ਇਹ ਵੀ ਕਿਹਾ ਸੀ ਕਿ ਅਜਿਹੀ ਬਿਆਨਬਾਜ਼ੀ ਉਸ ਨੂੰ ਸ਼ੋਭਾ ਨਹੀਂ ਦਿੰਦੀ।

ਸੁਣਵਾਈ ਦੌਰਾਨ ਜਸਟਿਸ ਜਾਧਵ ਨੇ ਕਿਹਾ ਕਿ ਐਨਸੀਪੀ ਆਗੂ ਵੀਆਈਪੀ ਹਨ, ਜਿਸ ਕਾਰਨ ਉਨ੍ਹਾਂ ਨੂੰ ਸਾਰੇ ਦਸਤਾਵੇਜ਼ ਆਸਾਨੀ ਨਾਲ ਮਿਲ ਜਾਂਦੇ ਹਨ।

ਬੰਬੇ ਹਾਈ ਕੋਰਟ ਦੇ ਆਦੇਸ਼ ਤੋਂ ਪਹਿਲਾਂ, ਐਨਸੀਪੀ ਨੇਤਾ ਨਵਾਬ ਮਲਿਕ ਨੇ ਵੀਰਵਾਰ ਨੂੰ ਇੱਕ ਹੋਰ ਬਿਆਨ ਵਿੱਚ ਸਮੀਰ ਵਾਨਖੇੜੇ ਨੂੰ ਨਿਸ਼ਾਨਾ ਬਣਾਇਆ। ਉਸ ਨੇ ਦੋਸ਼ ਲਾਇਆ ਕਿ ਸਮੀਰ ਵਾਨਖੇੜੇ ਨੇ  ਮਾਂ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾਇਆ।

ਵਾਨਖੇੜੇ ਦੀ ਮਾਂ ਦਾ ਮੌਤ ਦਾ ਪ੍ਰਮਾਣ ਪੱਤਰ ਸਾਂਝਾ ਕਰਦੇ ਹੋਏ, ਉਸਨੇ ਦੋਸ਼ ਲਾਇਆ ਕਿ ਐਨਸੀਬੀ ਅਧਿਕਾਰੀ ਨੇ ਜਾਅਲੀ ਦਸਤਾਵੇਜ਼ ਬਣਾਏ ਹਨ। ਮਲਿਕ ਨੇ ਦੋਸ਼ ਲਾਇਆ ਕਿ ਜ਼ਾਹਿਦਾ ਦਾਊਦ ਵਾਨਖੇੜੇ ਕੋਲ ਦੋ ਮੌਤ ਦੇ ਸਰਟੀਫਿਕੇਟ ਹਨ। ਦੋਵੇਂ ਵੱਖ-ਵੱਖ ਧਰਮ ਨਾਲ ਸਬੰਧਤ ਹਨ।

Share this Article
Leave a comment