Home / ਓਪੀਨੀਅਨ / ਕੁੜੀਆਂ ਦੀ ਜਨਮ ਦਰ ‘ਚ ਪੜ੍ਹਿਆਂ ਲਿਖਿਆਂ ਦਾ ਕਿਹੜਾ ਸ਼ਹਿਰ ਰਹਿ ਗਿਆ ਪਿੱਛੇ

ਕੁੜੀਆਂ ਦੀ ਜਨਮ ਦਰ ‘ਚ ਪੜ੍ਹਿਆਂ ਲਿਖਿਆਂ ਦਾ ਕਿਹੜਾ ਸ਼ਹਿਰ ਰਹਿ ਗਿਆ ਪਿੱਛੇ

ਕੁੜੀਆਂ ਦੇ ਹਰ ਖੇਤਰ ਵਿੱਚ ਮੱਲਾਂ ਮਾਰਨ ਦੇ ਬਾਵਜੂਦ ਅਜੇ ਵੀ ਕੁੜੀ ਅਤੇ ਮੁੰਡੇ ਵਿੱਚ ਵੱਡਾ ਫਰਕ ਨਜ਼ਰ ਆ ਰਿਹਾ ਹੈ। ਦੇਸ਼ ਦੇ ਪੇਂਡੂ ਖੇਤਰਾਂ ਦੇ ਮੁਕਾਬਲੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਤੇ ਕੇਂਦਰ ਸ਼ਾਸਤ ਪ੍ਰਦੇਸ਼ (ਯੂ ਟੀ) ਚੰਡੀਗੜ੍ਹ ਵਿੱਚ ਲਿੰਗ ਅਨੁਪਾਤ ਬਹੁਤ ਹੇਠਾਂ ਹੈ। ਸਿਹਤ ਮੰਤਰਾਲੇ ਦੇ ਕੌਮੀ ਸਿਹਤ ਪ੍ਰੋਫਾਈਲ-2019 ਵਲੋਂ ਜਾਰੀ ਅੰਕੜਿਆਂ ਅਨੁਸਾਰ ਕੇਰਲਾ ਵਿੱਚ ਕੁੜੀਆਂ ਦੀ ਜਨਮ ਦਰ ਸਭ ਤੋਂ ਉੱਪਰ ਅਤੇ ਚੰਡੀਗੜ੍ਹ ਦੇ ਅੰਕੜੇ ਸਭ ਤੋਂ ਹੇਠਾਂ ਦਰਸ਼ਾਏ ਗਏ ਹਨ। ਰਿਪੋਰਟ ਮੁਤਾਬਿਕ ਪਿਛਲੇ ਕੁਝ ਸਾਲਾਂ ‘ਚ ਸ਼ਹਿਰੀ ਖੇਤਰਾਂ ਵਿਚ ਕੁੜੀਆਂ ਦੀ ਜਨਮ ਦਰ ਵਿਚ ਕਾਫੀ ਸੁਧਾਰ ਆਇਆ ਹੈ ਜਦਕਿ ਪਿੰਡਾਂ ‘ਚ ਇਹ ਦਰ ਅਜੇ ਵੀ ਘੱਟ ਹੈ।

ਸਿਹਤ ਪ੍ਰੋਫਾਈਲ ਦੇ ਅੰਕੜਿਆਂ ਅਨੁਸਾਰ ਕੁੜੀਆਂ ਦੀ ਜਨਮ ਦਰ ‘ਚ ਦਮਨ ਅਤੇ ਦਿਊ ਤੋਂ ਬਾਅਦ ਚੰਡੀਗੜ੍ਹ ਦੂਜੇ ਨੰਬਰ ‘ਤੇ ਆਉਂਦਾ ਹੈ, ਜਿਥੇ 1000 ਮੁੰਡਿਆਂ ਪਿੱਛੇ 618 ਕੁੜੀਆਂ ਦੀ ਜਨਮ ਲੈਂਦੀਆਂ ਹਨ , ਜਿਹੜਾ ਕਿ ਦੇਸ਼ ‘ਚ ਸਭ ਤੋਂ ਮਾੜਾ ਅੰਕੜਾ ਹੈ। ਦੇਸ਼ ਵਿਚ ਲੜਕੀਆਂ ਦੀ ਜਨਮ ਦਰ ਵਿੱਚ ਸਾਲ 2001 ਨਾਲੋਂ ਸੁਧਾਰ ਹੋਇਆ ਹੈ , ਉਦੋਂ ਇਹ ਅੰਕੜਾ 933 ਸੀ ਅਤੇ ਹੁਣ 943 ਹੋ ਗਿਆ। ਪੇਂਡੂ ਖੇਤਰਾਂ ਵਿੱਚ ਲੜਕੀਆਂ ਦੇ ਜਨਮ ਅਨੁਪਾਤ ਦਰ ਵਿੱਚ 946 ਤੋਂ 949  ਤਕ ਵੱਧ ਕੇ ਸੁਧਾਰ ਹੋਇਆ ਹੈ। ਇਸ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ ਇਸ ਦਾ 29 ਪੁਆਇੰਟ ਵਾਧਾ ਹੋ ਕੇ ਇਹ ਅੰਕੜਾ 900 ਤੋਂ 929 ‘ਤੇ ਪੁੱਜ ਗਿਆ ਹੈ। ਕੇਰਲ ਦੀ ਕੁਲ ਅਬਾਦੀ (1,084) ਦੇ ਅਧਾਰ ‘ਤੇ ਇਸ ਦਾ ਸਭ ਤੋਂ ਉੱਪਰ ਨੰਬਰ ਆਉਂਦਾ ਹੈ। ਇਸ ਦੀ ਪੇਂਡੂ ਆਬਾਦੀ (1,078) ਅਤੇ ਲੜਕੀਆਂ ਦੀ ਸ਼ਹਿਰੀ ਜਨਮ ਦਰ (1,091) ਹੈ। ਸਰਕਾਰੀ ਦਸਤਾਵੇਜਾਂ ਅਨੁਸਾਰ ਸਭ ਤੋਂ ਹੇਠਾਂ ਚੰਡੀਗੜ੍ਹ ਦੇ ਪੇਂਡੂ ਖੇਤਰ ਵਿਚ ਲੜਕੀਆਂ ਦੀ ਜਨਮ ਦਰ (690) ਹੈ।

ਅੰਕੜਿਆਂ ਅਨੁਸਾਰ 18 ਰਾਜ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਾ ਅੰਕੜਾ ਲਿੰਗ ਅਨੁਪਾਤ ਵਿੱਚ ਉਪਰ ਅਤੇ 17 ਦਾ ਹੇਠਾਂ ਹੈ। ਕੌਮੀ ਪੱਧਰ ‘ਤੇ ਲਿੰਗ ਅਨੁਪਾਤ 943 ‘ਤੇ ਪਹੁੰਚਣ ਤੋਂ ਬਾਅਦ ਚੰਡੀਗੜ੍ਹ 818, ਹਰਿਆਣਾ 879, ਹਿਮਾਚਲ ਪ੍ਰਦੇਸ਼ 972, ਪੰਜਾਬ 895 ਅਤੇ ਜੰਮੂ ਅਤੇ ਕਸ਼ਮੀਰ 889 ਹੈ।

ਕੇਰਲ ਤੇ ਪੁਡੁਚੇਰੀ ‘ਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਜਨਮ ਦਰ 1000 ਪਿਛੇ 1037 ਦੂਜੇ ਨੰਬਰ ‘ਤੇ ਹੋਣ ਨਾਲ ਤਾਮਿਲਨਾਡੂ (996/100), ਆਂਧਰਾ ਪ੍ਰਦੇਸ਼ (993/1000) ਛਤੀਸਗੜ੍ਹ (991/1000) ਅਤੇ ਮੇਘਾਲਿਆ ਵਿੱਚ 989/1000 ਹੈ।  ਇਸ ਤਰ੍ਹਾਂ ਹਰ ਰਾਜ ਬਿਹਤਰ ਕਰਨ ਦੇ ਯਤਨ ਕਰ ਰਿਹਾ ਹੈ। ਪਰ ਦੋ ਦੇਸ਼ਾਂ ਦੀ ਰਾਜਧਾਨੀ ਅਤੇ ਪੜ੍ਹੇ ਲਿਖੇ ਲੋਕਾਂ ਦਾ ਸ਼ਹਿਰ ਕਹਾਉਣ ਵਾਲੇ ਚੰਡੀਗੜ੍ਹ ਦੇ ਅੰਕੜੇ ਦੇਖ ਕੇ ਕਾਫੀ ਨਿਰਾਸ਼ਾ ਹੁੰਦੀ ਹੈ।

-ਅਵਤਾਰ ਸਿੰਘ, ਸੀਨੀਅਰ ਪੱਤਰਕਾਰ

Check Also

ਮੈਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ, ਰਾਖੀ ਲਈ ਸਾਡੇ ਸਿੱਖ ਨੌਜਵਾਨ ਹੀ ਕਾਫੀ ਨੇ: ਜਥੇਦਾਰ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਕਸ਼ਨ ਲੈਂਦਿਆਂ 424 ਵਿਅਕਤੀਆਂ ਦੀ …

Leave a Reply

Your email address will not be published.