ਜੰਗਲਾਂ ਦੀ ਕਟਾਈ ਕਾਰਨ ਜੀਵ-ਜੰਤੂਆਂ ਦੀਆਂ 10 ਲੱਖ ਪ੍ਰਜਾਤੀਆਂ ਧਰਤੀ ਤੋਂ ਅਲੋਪ ਹੋ ਚੁੱਕੀਆਂ: ਨੀਲਿਮਾ ਜੈਰਥ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੋਰੋਨਾ ਮਹਾਂਮਾਰੀ ਦੇ ਖਿਲਾਫ਼ ਪੂਰੀ ਦੁਨੀਆਂ ਇਕਜੁੱਟ ਹੋ ਕੇ ਲੜ ਰਹੀ ਹੈ ਅਤੇ ਇਸ ਨੇ ਸਾਡੀ ਸਾਰਿਆਂ ਦੀ ਚਲਦੀ ਜ਼ਿੰਦਗੀ ਨੂੰ ਇਕਦਮ ਲੀਹੋਂ ਲਾ ਕੇ ਖੜੋਤ ਲੈ ਆਂਦੀ ਹੈ। ਜਿੱਥੇ ਇਸ ਵਿਸ਼ਵ ਵਿਆਪੀ ਮਹਾਂਮਾਰੀ ਦੇ ਭਿਆਨਕ ਅਸਰ ਪੂਰੇ ਦੁਨੀਆਂ ਵਿਚ ਦੇਖਣ ਨੂੰ ਮਿਲੇ ਹਨ, ਉੱਥੇ ਹੀ ਜੰਗਲੀ ਜੀਵਾਂ ‘ਤੇ ਵੀ ਇਸ ਦਾ ਡੂੰਘਾ ਪ੍ਰਭਾਵ ਦੇਖਿਆ ਗਿਆ ਹੈ। ਜਦੋਂ ਸਾਰੀ ਦੁਨੀਆਂ ਆਪਣੇ ਘਰਾਂ ਵਿਚ ਕੈਦ ਸੀ ਤਾਂ ਕੁਦਰਤ ਆਪਣੀਆਂ ਹੱਦਾਂ ਪਾਰ ਕਰਕੇ ਖੁਦ ਸਾਡੇ ਤੱਕ ਪਹੁੰਚੀ। ਇਸ ਦੌਰਾਨ ਜੰਗਲੀ ਜੀਵਾਂ ਨੂੰ ਜੰਗਲਾਂ ਵਿਚੋਂ ਨਿਕਲ ਕੇ ਸ਼ਹਿਰਾਂ ਦੇ ਆਲੇ-ਦੁਆਲੇ ਦੇਖਿਆ ਗਿਆ। ਮਹਾਂਮਾਰੀ ਦਾ ਪ੍ਰਭਾਵ ਜਿੱਥੇ ਜੰਗਲੀ ਜੀਵਾਂ ਦੇ ਵਪਾਰ ‘ਤੇ ਵੀ ਦੇਖਿਆਂ ਗਿਆ ਉੱਥੇ ਜੰਗਲੀ ਦੇ ਜੀਵਾਂ ਦੇ ਸੈਰ-ਸਪਾਟੇ ਦੇ ਸਥਾਨ ਵੀ ਇਸ ਤੋਂ ਅਛੂਤੇ ਨਹੀਂ ਰਹੇ। ਇਹਨਾਂ ਵਿਚਾਰਾਂ ਦਾ ਪੰਜਾਬ ਦੇ ਜੰਗਲਾਤ ਮਹਿਕਮੇ ਦੇ ਮੁੱਖ ਵਣਪਾਲ ਬਸੰਤ ਰਾਜਕੁਮਾਰ, ਆਈ.ਐਫ਼.ਐਸ. ਨੇ ਸਾਇੰਸ ਸਿਟੀ ਵਲੋਂ ਜੰਗਲੀ ਜੀਵਾਂ ਦੇ ਹਫ਼ਤੇ ਦੌਰਾਨ, ਜੰਗਲੀ ਜੀਵਾਂ ‘ਤੇ ਕੋਰੋਨਾਂ ਦੇ ਪ੍ਰਭਾਵ ਸਬੰਧੀ ਕਰਵਾਏ ਗਏ ਵੈੱਬਨਾਰ ਦੌਰਾਨ ਕੀਤਾ।

ਇਸ ਮੌਕੇ ਸਾਇੰਸ ਸਿਟੀ ਵਲੋਂ ਜੰਗਲੀ ਜੀਵਾਂ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ‘ਤੇ ਲਿਖੀ ਗਈ ਈ-ਬੁਕ ਨੂੰ ਵੀ ਰਿਲੀਜ਼ ਕੀਤਾ ਗਿਆ। ਇਹ ਵੈੱਬਨਾਰ ਸਾਇੰਸ ਸਿਟੀ ਤੇ ਪੰਜਾਬ ਜੰਗਲਾਤ ਮਹਿਕਮੇ ਵਲੋਂ ਸਾਂਝੇ ਤੌਰ ‘ਤੇ ਕਰਵਾਇਆਗਿਆ।

ਉਨ੍ਹਾਂ ਅੱਗੇ ਕਿਹਾ ਕਿ ਇਸ ਦੌਰਾਨ ਸ਼ਹਿਰਾਂ ਵਿਚ ਜੰਗਲੀ ਜਾਨਵਰਾਂ ਦੇ ਆਮ ਲੋਕਾਂ ਨੂੰ ਵੱਢਣ ਦੇ ਹਾਦਸਿਆਂ ਵਿਚ ਵਾਧਾ ਹੋਇਆ ਹੈ। ਜਿੱਥੇ ਲੋਕ ਕੋਰੋਨਾਂ ਦੇ ਡਰ ਕਾਰਨ ਘਰਾਂ ਵਿਚ ਕੈਦ ਸਨ, ਉੱਥੇ ਜਾਨਵਰਾਂ ਦੀ ਦਹਿਸ਼ਤ ਨੇ ਵੀ ਉਹਨਾਂ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ। ਇਸ ਵਿਸ਼ਵਵਿਆਪੀ ਖੜੋਤ ਨੇ ਇਕ ਵਾਰ ਫ਼ਿਰ ਤੋਂ ਸਾਨੂੰ ਸਾਡੇ ਕੁਦਰਤ ਨਾਲ ਸਬੰਧਾਂ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਹੈ। ਸ਼ਹਿਰੀ ਵਾਤਾਵਰਣ ਵਿਚ ਰਹਿਣ ਲਈ ਸਾਨੂੰ ਇਸ ਕੋਰੋਨਾਂ ਦੇ ਦੌਰ ਤੋਂ ਕੁਦਰਤ ਦੇ ਪ੍ਰਤੀ ਵਚਨਬੱਧ ਹੋਣ ਦੀ ਸਿੱਖਿਆ ਲੈਣੀ ਚਾਹੀਦੀ ਹੈ।ਏਕਾਂਤਵਾਸ ਨੇ ਜੰਗਲੀ ਜੀਵਾਂ ਨੂੰ ਇਹਨਾਂ ਪ੍ਰਭਾਵਿਤ ਕੀਤਾ ਕਿ ਸ਼ਹਿਰਾਂ ਦੇ ਆਲੇ -ਦਆਲੇ ਲੋਕਾਂ ਵੱਲੋਂ ਸੁੱਟੇ ਗਏ ਕੂੜੇ-ਕਰਕਟ ਵਿਚੋਂ ਆਪਣਾ ਭੋਜਣ ਲੱਭਣ ਵਾਲੇ ਬਾਂਦਰਾਂ ਨੂੰ ਵੀ ਕਈ ਕਈ ਦਿਨ ਭੁੱਖੇ ਰਹਿਣਾ ਪਿਆ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਨੇ ਸਾਨੂੰ ਇਹ ਦੱਸ ਦਿੱਤਾ ਹੈ ਕਿ ਜੇ ਅਸੀਂ ਜੰਗਲਾਂ ਦੀ ਕਟਾਈ ਦੇ ਵਰਤਾਰੇ ਨੂੰ ਨਾ ਰੋਕਿਆਂ ਤਾਂ ਅਸੀਂ ਜ਼ਿੰਦਗੀ ਦੇ ਜਿਉਣ ਦੀ ਉਮੀਦ ਖਤਮ ਕਰ ਦੇਵਾਂਗੇ। ਇਸ ਲਈ ਕੁਦਰਤ ਨੂੰ ਬਚਾਉਣ ਲਈ ਸਾਨੂੰ ਇੱਕਠਿਆਂ ਹੋਕੇ ਯਤਨ ਕਰਨੇ ਚਾਹੀਦੇ ਹਨ।

- Advertisement -

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜੇ ਕਰਨ ਅਤੇ ਉਹਨਾਂ ਦੇ ਖਾਤਮੇ, ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜੀ ਨਾਲ ਬਦਲ ਰਿਹਾ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿ ਜੰਗਲਾਂ ਦੀ ਕਟਾਈ ਦੇ ਕਰਕੇ ਜੀਵ-ਜੰਤੂਆਂ ਦੀਆਂ 10 ਲੱਖ ਪ੍ਰਜਾਤੀਆਂ ਧਰਤੀ ਤੋਂ ਅਲੋਪ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 50 ਹਜ਼ਾਰ ਪ੍ਰਜਾਤੀਆਂ ਹਰ ਸਾਲ ਧਰਤੀ ਦੇ ਵਿਗੜਦੇ ਸੁੰਤਲਨ ਕਰਕੇ ਖਤਮ ਹੁੰਦੀਆਂ ਹਨ। ਜੇਕਰ ਅਸੀਂ ਇਸ ਹੀ ਰਾਹ ‘ਤੇ ਚਲਦੇ ਰਹੇ ਅਤੇ ਜੰਗਲੀ ਜੀਵਾਂ ਦਾ ਖਤਾਮਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਜਿਉਣਾ ਮੁਸ਼ਕਲ ਹੋ ਜਾਵੇਗਾ। ਸਾਡੇ ਖਾਣ ਲਈ ਕੁਝ ਨਹੀਂ ਰਹੇਗਾ ਅਤੇ ਨਾ ਹੀ ਸਾਡੇ ਰਹਿਣ ਲਈ ਸਵੱਛ ਵਾਤਾਵਰਣ ਰਹੇਗਾ। ਕੋਵਿਡ -19 ਮਹਾਂਮਾਰੀ ਦਾ ਸੰਕਟ ਸਾਡੇ ਸਾਰਿਆਂ ਸਾਹਮਣੇ ਇਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਜਦੋਂ ਅਸੀਂ ਜੰਗਲਾਂ ਤੇ ਜੰਗਲੀ ਜੀਵਾਂ ਦਾ ਨਾਸ਼ ਕਰਾਂਗੇ ਤਾਂ ਸਾਡੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ। ਕੁਦਰਤ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ ਜੰਗਲਾਂ ਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਹੁਣ ਸਾਨੂੰ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।ਜੇਕਰ ਅਸੀਂ ਹੁਣ ਦੇਰ ਕੀਤੀ ਤਾ ਇਸ ਦੇ ਬਹੁਤ ਭਿਅਨਕ ਸਿੱਟੇ ਭੁਗਤਣੇ ਪੈਣਗੇ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿ ਵਿਸ਼ਵ ਜੰਗਲੀ ਜੀਵ ਹਫ਼ਤਾ ਦੁਨੀਆਂ ਵਿਚ ਅਕਤੂਬਰ ਦੇ ਪਹਿਲੇ ਹਫ਼ਤੇ ਹਰ ਸਾਲ ਮਨਾਇਆ ਜਾਂਦਾ ਹੈ। ਇਸ ਹਫ਼ਤੇ ਨੂੰ ਮਨਾਉਣ ਦਾ ਇਕੋ-ਇਕ ਉਦੇਸ਼ ਹੈ ਕਿ ਅਸੀਂ ਤੰਦਰੁਸਤ ਤੇ ਸਵੱਛ ਵਾਤਾਰਵਣ ਲਈ ਜੰਗਲੀ ਜੀਵਾਂ ਦੀ ਰੱਖਿਆ ਕਰੀਏ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਗਰੂਕ ਕੀਤਾ ਜਾਣਾ ਚਾਹੀਦਾ ਹੈ।

Share this Article
Leave a comment