ਦਿਲਜੀਤ ਦੋਸਾਂਝ ਦੇ ਨਾਮ ਹੋਰ ਵੱਡੀ ਅੰਤਰਰਾਸ਼ਟਰੀ ਉਪਲਬਧੀ, ਇੱਥੇ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ’

Global Team
3 Min Read

ਲਾਸ ਏਂਜਲਸ: ਪੰਜਾਬੀ ਗਾਇਕ ਅਤੇ ਅਦਾਕਾਰ Diljit Dosanjh ਨੇ ਆਪਣੀਆਂ ਅੰਤਰਰਾਸ਼ਟਰੀ ਉਪਲਬਧੀਆਂ ਦੀ ਲੜੀ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਜੋੜ ਲਿਆ ਹੈ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਨਵੀਂ ਪਛਾਣ ਦਵਾਉਣ ਵਾਲੇ ਇਸ ਕਲਾਕਾਰ ਨੂੰ ਹੁਣ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵੱਲੋਂ ਖ਼ਾਸ ਸਨਮਾਨ ਦਿੱਤਾ ਗਿਆ ਹੈ।

ਲਾਸ ਏਂਜਲਸ ਸਿਟੀ ਕੌਂਸਲ ਨੇ ਅਧਿਕਾਰਕ ਤੌਰ ‘ਤੇ ਇੱਕ ਪ੍ਰਸਤਾਵ ਪਾਸ ਕਰਕੇ 6 ਜਨਵਰੀ 2027 ਨੂੰ “ਦਿਲਜੀਤ ਦੋਸਾਂਝ ਦਿਵਸ” ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰਸਤਾਵ ਕੌਂਸਲ ਮੈਂਬਰ Monica Rodriguez ਵੱਲੋਂ ਪੇਸ਼ ਕੀਤਾ ਗਿਆ ਸੀ।

ਇਸ ਸਨਮਾਨ ਰਾਹੀਂ ਭਾਰਤ ਵਿੱਚ ਜਨਮੇ ਗਾਇਕ, ਅਦਾਕਾਰ ਅਤੇ ਨਿਰਮਾਤਾ ਦਿਲਜੀਤ ਦੋਸਾਂਝ ਦੇ ਉਸ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਹੈ, ਜਿਸ ਨਾਲ ਉਨ੍ਹਾਂ ਨੇ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ ਹੈ। ਨਾਲ ਹੀ ਅਮਰੀਕਾ ਦੇ ਮੁੱਖਧਾਰਾ ਸੱਭਿਆਚਾਰ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੀ ਮਜ਼ਬੂਤ ਨੁਮਾਇੰਦਗੀ ਕਰਨ ਲਈ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਹੈ।

 

View this post on Instagram

 

A post shared by TEAM DOSANJH (@teamdiljitglobal)

ਦਿਲਜੀਤ ਨੇ ਆਪਣੇ ਸੰਗੀਤ, ਫਿਲਮਾਂ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਪੇਸ਼ਕਾਰੀਆਂ ਰਾਹੀਂ ਇੱਕ ਅਜਿਹੀ ਪਛਾਣ ਬਣਾਈ ਹੈ ਜੋ ਹੁਣ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਰਹੀ। ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਅਤੇ ਸੰਗੀਤ ਪ੍ਰੇਮੀਆਂ ਵਿਚ ਖਾਸ ਥਾਂ ਬਣਾ ਚੁੱਕੇ ਹਨ।

ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਕਈ ਲੋਕਾਂ ਨੇ ਇਸ ਨੂੰ ਪੰਜਾਬੀ ਭਾਈਚਾਰੇ ਲਈ ਮਾਣ ਵਾਲਾ ਪਲ ਦੱਸਿਆ। ਕਿਸੇ ਨੇ ਲਿਖਿਆ “ਬੱਲੇ ਬੱਲੇ, ਮੁਬਾਰਕਾਂ”, ਤਾਂ ਕਿਸੇ ਨੇ ਕਿਹਾ “ਪੰਜਾਬੀ ਛਾ ਗਏ ਓਏ”।

ਲਾਸ ਏਂਜਲਸ ਵੱਲੋਂ ਦਿੱਤਾ ਗਿਆ ਇਹ ਸਨਮਾਨ ਸਿਰਫ਼ ਦਿਲਜੀਤ ਦੋਸਾਂਝ ਦੀ ਨਿੱਜੀ ਕਾਮਯਾਬੀ ਨਹੀਂ ਮੰਨਿਆ ਜਾ ਰਿਹਾ, ਸਗੋਂ ਇਸ ਨੂੰ ਪੰਜਾਬੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵਧ ਰਹੀ ਪਛਾਣ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment