ਮਾਨਸਾ ਦੇ ਹਰਮਨਜੀਤ ਸਿੰਘ ਵੱਲੋਂ ਲਿਖੇ ਗੀਤ ਨੇ ਰਚਿਆ ਇਤਿਹਾਸ, ਬਣਿਆ ਇੱਕ ਬਿਲੀਅਨ ਵਿਊਜ਼ ਵਾਲਾ ਪਹਿਲਾ ਭਾਰਤੀ ਗੀਤ

TeamGlobalPunjab
1 Min Read

ਪਿਛਲੇ ਸਾਲ 21 ਫਰਵਰੀ 2018 ਨੂੰ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਗੀਤ ਲਾਂਗ ਲਾਚੀ ਲੋਕਾਂ ਵੱਲੋਂ ਬਹੁਤ ਮਕਬੂਲ ਕੀਤਾ ਗਿਆ। ਇਸ ਗੀਤ ਨੂੰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ YOUTUBE ‘ਤੇ ਦੇਖਿਆ ਗਿਆ ਹੈ ਕਿ ਇੱਕ ਰਿਕਾਰਡ ਕਾਇਮ ਹੋ ਗਿਆ ਹੈ। ਇਸ ਗੀਤ ਨੂੰ ਸੋਸ਼ਲ ਮੀਡੀਆ ‘ਤੇ ਲਗਭਗ ਇੱਕ ਬਿਲੀਅਨ ਤੋਂ ਵਧੇਰੇ ਲੋਕਾਂ ਵੱਲੋਂ ਦੇਖਿਆ ਗਿਆ ਹੈ। ਟੀਸੀਰੀਜ਼ ਵੱਲੋਂ ਇਸ ਗੀਤ ਨੂੰ ‘ਟੀਸੀਰੀਜ਼ ਆਪਣਾ ਪੰਜਾਬੀ’ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਪਹਿਲਾ ਭਾਰਤੀ ਗੀਤ ਹੈ ਜਿਸ ਨੂੰ ਇੱਕ ਬਿਲੀਅਨ ਲੋਕਾਂ ਵੱਲੋਂ ਦੇਖਿਆ ਗਿਆ ਹੈ।

ਦੱਸ ਦਈਏ ਕਿ ਇਹ ਗੀਤ ਪ੍ਰਸਿੱਧ ਅਦਾਕਾਰ ਐਮੀ ਵਿਰਕ, ਨੀਰੂ ਬਾਜਵਾ ਅਤੇ ਅੰਬਰਦੀਪ ਦੀ ਫਿਲਮ ‘ਲਾਂਗ ਲਾਚੀ’ ਦਾ ਟਾਇਟਲ ਗੀਤ ਸੀ। ਇਸ ਗੀਤ ਦੇ ਬੋਲ ਮਾਨਸਾ ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਹਰਮਨਜੀਤ ਸਿੰਘ ਨੇ ਲਿਖੇ ਅਤੇ ਇਸ ਗੀਤ ਨੂੰ ਪ੍ਰਸਿੱਧ ਕਲਾਕਾਰ ਮੰਨਤ ਨੂਰ ਵੱਲੋਂ ਗਾਇਆ ਗਿਆ। ਜੇਕਰ ਇਸ ਦੇ ਸੰਗੀਤ ਦੀ ਗੱਲ ਕਰੀਏ ਤਾਂ ਉਹ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ। ਇਹ ਗੀਤ ਇਸ ਹੱਦ ਤੱਕ ਮਕਬੂਲ ਹੋਇਆ ਕਿ ਇਸ ਦੇ ਹਿੰਦੀ ਸੰਸਕਰਣ ਨੂੰ ਪ੍ਰਸਿੱਧ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਵੱਲੋਂ ਆਪਣੀ ਫਿਲਮ ‘ਲੂਕਾ-ਛੁਪੀ’ ‘ਚ ਸ਼ਾਮਲ ਕੀਤਾ ਗਿਆ।

Share this Article
Leave a comment