ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਲੋਕ ਇਨਸਾਫ਼ ਪਾਰਟੀ ਵੱਲੋਂ ਬੀਤੇ ਦਿਨ 10 ਹੋਰ ਉਮੀਦਵਾਰ ਐਲਾਨ ਦਿੱਤੇ ਗਏ ਹਨ। ਲੋਕ ਇਨਸਾਫ਼ ਪਾਰਟੀ ਪ੍ਰਧਾਨ ਵਲੋਂ ਬੀਤੀ ਰਾਤ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ।
ਸੂਚੀ ਮੁਤਾਬਕ ਫਗਵਾੜਾ ਤੋਂ ਜਰਨੈਲ ਨੰਗਲ, ਬਰਨਾਲਾ ਤੋਂ ਕਰਮਜੀਤ ਸਿੰਘ, ਨਕਦੋਰ ਤੋਂ ਦਵਿੰਦਰ ਸਿੰਘ ਸੰਗੋਵਾਲ, ਫਤਿਹਗੜ ਚੂੜੀਆਂ ਤੋਂ ਮਨਜੀਤ ਸਿੰਘ ਚਤੋੜਗੜ, ਬਾਬਾ ਬਕਾਲਾ ਤੋਂ ਹਰਪ੍ਰੀਤ ਸਿੰਘ, ਕੋਟਕਪੂਰ ਤੋਂ ਕੁਲਵਿੰਦਰ ਸਿੰਘ ਸੰਧੂ, ਜੀਰਾ ਤੋਂ ਦਵਿੰਦਰਜੀਤ ਸਿੰਘ ਜੀਰਾ, ਬੁਢਲਾਡਾ ਤੋਂ ਰਣਜੀਤ ਸਿੰਘ, ਚਮਕੌਰ ਸਾਹਿਬ ਤੋਂ ਰਘਬੀਰ ਸਿੰਘ ਗੜਾਂਗ ਅਤੇ ਭਦੌੜ ਤੋਂ ਬਾਬਾ ਜਗਰੂਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਲੋਕ ਇਨਸਾਫ ਪਾਰਟੀ ਦੀ 2022 ਪੰਜਾਬ ਵਿਧਾਨਸਭਾ ਚੋਣਾਂ ਦੇ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀਂ। pic.twitter.com/cMVJLTb70S
— Simarjeet Singh Bains (@simarjeet_bains) January 26, 2022
ਇਸ ਤੋਂ ਪਹਿਲਾਂ ਪਾਰਟੀ ਵਲੋਂ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਜਿਸ ਮੁਤਾਬਕ ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ , ਸਿਮਰਜੀਤ ਸਿੰਘ ਬੈਂਸ ਆਤਮ ਨਗਰ ਵਿਧਾਨ ਸਭਾ ਹਲਕਾ , ਰਣਧੀਰ ਸਿੰਘ ਸਿਵੀਆਂ ਲੁਧਿਆਣਾ ਉਤਰੀ ਤੋਂ ਚੋਂ ਲੜਨਗੇ।
ਲੋਕ ਇਨਸਾਫ ਪਾਰਟੀ ਦੀ 2022 ਪੰਜਾਬ ਵਿਧਾਨਸਭਾ ਚੋਣਾਂ ਦੇ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀਂ। pic.twitter.com/JYEbDKDSyo
— Simarjeet Singh Bains (@simarjeet_bains) January 25, 2022
new in punjab, news from punjab today, india news punjabi, latest news in punjab, punjabi samachar, live news punjab today, hindi news punjab, ajit newpaper, jagbani news, latest news for punjab,