ਇੰਦਰਜੀਤ ਸਿੰਘ ਨਿੱਕੂ ਆਪਣੀ ਭੁੱਲ ਬਖ਼ਸ਼ਾੳੇਣ ਲਈ ਪਹੁੰਚੇ ਸ੍ਰੀ ਦਰਬਾਰ ਸਾਹਿਬ

Rajneet Kaur
3 Min Read

ਨਿਊਜ਼ ਡੈਸਕ: ਬੀਤੇ ਦਿਨ੍ਹ  ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਜਿਸ ਵਿੱਚ  ਉਹ ਇਕ ਡੇਰੇ ਤੇ ਜਾ ਕੇ ਇੱਕ ਸਾਧ ਦੇ ਅੱਗੇ ਰੋ ਕੇ ਆਪਣਾ ਦੁੱਖ ਸੁਣਾ ਰਹੇ ਸਨ।ਵਿਵਾਦ ਹੋਣ ਤੋਂ ਬਾਅਦ ਨਿੱਕੂ ਹੁਣ ਪੰਜਾਬੀ ਗਾਇਕ ਇੰਦਰਜੀਤ ਨਿੱਕੂ  ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਆਪਣੀ ਗਲਤੀ ਮੰਨਦਿਆਂ ਗੁਰੂਆਂ ਦੀ ਸ਼ਰਨ ਵਿੱਚ ਆਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਦੁਨੀਆ ਭਰ ਤੋਂ ਮਿਲ ਰਹੇ ਪਿਆਰ ਲਈ ਧੰਨਵਾਦ ਵੀ ਕੀਤਾ ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਨਿੱਕੂ ਨੇ ਕਿਹਾ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ ਅਤੇ ਇਨਸਾਨ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ ਲੇਕਿਨ ਗੁਰੂ ਨਾਨਕ ਦੇ ਦਰ ਤੋਂ ਵੱਡਾ ਕੋਈ ਘਰ ਨਹੀਂ ਅਤੇ ਵਾਹਿਗੁਰੂ ਹਮੇਸ਼ਾ ਸਾਡੀਆਂ ਝੋਲੀਆਂ ਭਰਨ ਲਈ ਬੈਠਾ ਹੈ ਪਰ ਸਾਨੂੰ  ਵਾਹਿਗੁਰੂ ਕੋਲੋਂ ਮੰਗਣਾ ਨਹੀਂ ਆਉਂਦਾ । ਉਨ੍ਹਾਂ ਆਪਣੀ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਅੱਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆ ਕੇ ਵਾਹਿਗੁਰੂ ਦੇ ਚਰਨਾਂ ਅੱਗੇ ਮਨ ਭਰ ਕੇ ਬੈਠੇ ਸਨ ਇਸ ਤਰ੍ਹਾਂ ਉਹ ਕਿਸ ਦੇ ਡੇਰੇ ਤੇ ਜਾਣ ਤੋਂ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਸੀ।ਨਿੱਕੂ ਨੇ ਕਿਹਾ ਕਿ ਗੁਮਰਾਹ ਵਿਅਕਤੀ ਆਪਣੀ ਮੰਜ਼ਿਲ ‘ਤੇ ਪਹੁੰਚ ਹੀ ਜਾਂਦਾ ਹੈ । ਅੱਜ ਮੈਂ ਬਾਬੇ ਨਾਨਕ ਦੇ ਦਰ ‘ਤੇ ਪਹੁੰਚਿਆ ਹਾਂ।

ਉਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਫੋਨ ਕਰ ਕੇ ਮਦਦ ਦੀ ਪੇਸ਼ਕਸ਼ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਜਾਲ ਵਿੱਚ ਫਸ ਕੇ ਕਿਸੇ ਵੀ ਫਰਜ਼ੀ ਵਿਅਕਤੀ ਦੇ ਖਾਤੇ ਵਿੱਚ ਪੈਸੇ ਨਾ ਪਾ ਦੇਣ।ਨਿੱਕੂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ, ਪਰ ਗੁਰੂ ਸਾਹਿਬਾਨ ਦੀ ਬਖਸ਼ਿਸ਼ ਸਦਕਾ ਪੂਰੀ ਦੁਨੀਆ ਤੋਂ ਉਨ੍ਹਾਂ ਨੂੰ ਪਿਆਰ ਮਿਲ ਰਿਹਾ ਹੈ । ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੌਰਾਨ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਫ਼ੈਨਜ ਲਈ ਅਰਦਾਸ ਕੀਤੀ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment