ਲੋਕਾਂ ਨੇ ਕੋਵਿਡ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਲਾਕਡਾਊਨ ਹੀ ਆਖ਼ਰੀ ਰਸਤਾ : ਤ੍ਰਿਪਤ ਰਾਜਿੰਦਰ ਬਾਜਵਾ

TeamGlobalPunjab
2 Min Read

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸੂਬੇ ਵਿੱਚ ਲਾਕਡਾਊਨ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ। ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬਾਜਵਾ ਨੇ ਕਿਹਾ,”ਜੇਕਰ ਪੰਜਾਬ ਦੇ ਲੋਕ ਕੋਵਿਡ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਸਹੀ ਢੰਗ ਨਾਲ ਨਹੀਂ ਕਰਦੇ ਅਤੇ ਜੇਕਰ ਲਗਾਤਾਰ ਕੋਵਿਡ ਦੇ ਮਾਮਲਿਆਂ ‘ਚ ਵਾਧਾ ਹੁੰਦਾ ਗਿਆ ਤਾਂ ਮਜਬੂਰਨ ਲਾਕਡਾਊਨ ਹੀ ਆਖ਼ਰੀ ਰਸਤਾ ਹੋਵੇਗਾ।”

ਕੈਬਨਿਟ ਮੰਤਰੀ ਬਾਜਵਾ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੂਬੇ ਦੇ ਪੇਂਡੂ ਖੇਤਰਾਂ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਵੱਲ ਬੀਤੇ ਦਿਨ ਮੁੱਖ ਮੰਤਰੀ ਨੇ ਆਪਣੇ ਲਾਈਵ ਦੌਰਾਣ ਵੀ ਇਸ਼ਾਰਾ ਕੀਤਾ ਸੀ । ਮੁੱਖ ਮੰਤਰੀ ਨੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਦਾ ਸੁਝਾਅ ਦਿੱਤਾ ਸੀ ਤਾਂ ਜੋ ਕੋਈ ਬਾਹਰੀ ਵਿਅਕਤੀ ਪਿੰਡਾਂ ਵਿੱਚ ਨਾ ਆਵੇ ਅਤੇ ਲੋਕੀ ਕੋਰੋਨਾ ਦੀ ਮਾਰ ਤੋਂ ਬਚੇ ਰਹਿਣ।

ਬਟਾਲਾ ਵਿਖੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚ ਸਨ। ਇਸ ਦੌਰਾਨ ਉਨ੍ਹਾਂ ਪੁਰਾਤਣ ਗੇਟ ਦੀ ਮੁੜ ਮੁਰੰਮਤ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਦੇ ਕੰਮ ਦੀ ਸ਼ੁਰੂਆਤ ਕੀਤੀ ।

- Advertisement -

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਹੜੀ ਸ਼ਹਿਰ ਦੀ ਪੁਰਾਤਨ ਅਤੇ ਇਤਹਾਸਿਕ ਦਿੱਖ ਸੀ ਉਸ ਨੂੰ ਕਾਇਮ ਅਤੇ ਮੁੜ ਬਹਾਲ ਕਰਨ ਲਈ ਇਹ ਸ਼ੁਰੂਆਤ ਕੀਤੀ ਗਈ ਹੈ।


ਉੱਤਰ ਪ੍ਰਦੇਸ਼ ਦੇ ਮੁੁੱਖ ਮੰਤਰੀ ਯੋੋੋਗੀ ਅਦਿੱਤਿਆਨਾਥ ਨਾਥ ਵਲੋਂ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਬਾਰੇੇੇੇੇੇ ਕੀਤੇੇ ਵਿਵਾਦਤ ਟਵੀਟ ਬਾਰੇ ਬਾਜਵਾ ਨੇ ਕਿਹਾ ਕਿ, “ਉਹ ਆਪਣੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਹਨ, ਜਿਨ੍ਹਾਂ ਆਪਣੀ ਸੋਚ ਨਾਲ ਸਹੀ ਫੈਸਲਾ ਲਿਆ ਹੈ।”

Share this Article
Leave a comment