ਅਫਸਾਨਾ ਖ਼ਾਨ ਨੂੰ ਆਇਆ ਪੈਨਿਕ ਅਟੈਕ, ਬਿਗ ਬੌਸ 15 ਤੋਂ ਆਪਣਾ ਨਾਮ ਲਿਆ ਵਾਪਿਸ

TeamGlobalPunjab
1 Min Read

ਪੰਜਾਬੀ ਸਿੰਗਰ ਅਫਸਾਨਾ ਖ਼ਾਨ ਬਿਗ ਬੌਸ 15 ਦਾ ਹਿੱਸਾ ਨਹੀਂ ਹੋਵੇਗੀ। ਅਫਸਾਨਾ ਖ਼ਾਨ ਨੇ ਬਿਗ ਬੌਸ 15 ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ।ਬੀਤੇ ਦਿਨੀਂ ਅਫਸਾਨਾ ਖ਼ਾਨ ਨੂੰ ਪੈਨਿਕ ਅਟੈਕ ਆਇਆ ਸੀ, ਜਿਸ ਦੇ ਚਲਦਿਆਂ ਉਸ ਨੂੰ ‘ਬਿੱਗ ਬੌਸ 15’ ਛੱਡਣਾ ਪਿਆ ਤੇ ਮੁੜ ਪੰਜਾਬ ਆਉਣਾ ਪਿਆ। ਅਫਸਾਨਾ ਖ਼ਾਨ ਨੇ ਇਸ ਖ਼ਬਰ ਦੀ ਪੁਸ਼ਟੀ ਖ਼ੁਦ ਕੀਤੀ ਹੈ ਤੇ ਆਪਣੇ ਚਾਹੁਣ ਵਾਲਿਆਂ ਤੋਂ ਮੁਆਫ਼ੀ ਮੰਗੀ ਹੈ।

ਇੰਸਟਾਗ੍ਰਾਮ ‘ਤੇ ਪੈਨਿਕ ਅਟੈਕ ਦੀਆਂ ਖ਼ਬਰਾਂ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਅਫਸਾਨਾ ਖ਼ਾਨ ਨੇ ਲਿਖਿਆ, ‘ਮੈਂ ਆਪਣੇ ਪ੍ਰਸ਼ੰਸਕਾਂ-ਸੁਪੋਰਟਰਾਂ ਤੋਂ ਮੁਆਫ਼ੀ ਮੰਗਦੀ ਹਾਂ।’

ਕੁਝ ਦਿਨ ਪਹਿਲਾਂ ਬਿਗ ਬੌਸ 15 ਦਾ ਇਕ ਪਰੋਮੋ ਵੀ ਸਾਹਮਣੇ ਆਇਆ ਸੀ। ਜਿਸ ‘ਚ ਅਫਸਾਨਾ ਖ਼ਾਨ ਦੀ ਝਲਕ ਦੇਖੀ ਗਈ ਸੀ। ਪਰ ਹੁਣ ਪੰਜਾਬ ਦੀ ਇਹ ਮਸ਼ਹੂਰ ਗਾਇਕਾ ਮੋਸਟ ਪੋਪੁਲਰ ਸ਼ੋਅ ‘ਚ ਨਹੀਂ ਦੇਖੀ ਜਾਵੇਗੀ। ਬਿਗ ਬੌਸ 15 ਦਾ ਆਗਾਜ਼ ਜਲਦ ਕੀਤਾ ਜਾਵੇਗਾ।

- Advertisement -

Share this Article
Leave a comment