ਪੰਜਾਬ ‘ਚ ਅੱਜ ਤੋਂ 31 ਮਈ ਤੱਕ ਇਨ੍ਹਾਂ ਸ਼ਰਤਾਂ ਨਾਲ ਲਾਗੂ ਰਹੇਗਾ ਲਾਕਡਾਊਨ

TeamGlobalPunjab
1 Min Read

ਚੰਡੀਗੜ੍ਹ: ਦੇਸ਼ਭਰ ਵਿੱਚ ਲਾਕਡਾਉਨ 31 ਮਈ ਤੱਕ ਵਧਾ ਦਿੱਤਾ ਗਿਆ ਹੈ।  ਰਾਸ਼ਟਰੀ ਆਪਦਾ ਪ੍ਰਬੰਧਨ ਐਕਟ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਇਸਦੇ ਨਾਲ ਹੀ ਪੰਜਾਬ ਵਿੱਚ ਵੀ ਲਾਕਡਾਉਨ 4.0 ਲਾਗੂ ਰਹੇਗਾ।

ਪੰਜਾਬ ‘ਚ ਕੰਟੇਨਮੈਂਟ ਜ਼ੋਨ ਨੂੰ ਛਡ ਕੇ ਬਾਕੀ ਬਾਜ਼ਾਰ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਨੇ 18 ਮਈ ਤੋਂ 31 ਮਈ ਦੇ ਵਿੱਚ ਬਾਜ਼ਾਰ, ਇੰਡਸਟਰੀ, ਈ-ਕਾਮਰਸ, ਨਾਈ, ਸਰਕਾਰੀ ਅਤੇ ਨਿੱਜੀ ਦਫਤਰ, ਕੰਸਟਰਕਸ਼ਨ ਵਰਕ, ਬੱਸਾਂ, ਟੈਕਸੀ, ਆਟੋ, ਰਿਕਸ਼ਾ, ਦੁਪਹੀਆ, ਚੌਪਹਿਆ ਬਿਨਾਂ ਪਰਮਿਟ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਛੋਟ ਦੇ ਦਿੱਤੀ ਹੈ। ਉੱਥੇ ਹੀ ਸ਼ਾਮ 7 ਤੋਂ ਸਵੇਰੇ 7 ਤੱਕ ਕਰਫਿਊ ਰਹੇਗਾ।

ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਸਭ ਥਾਂ ਬਾਜ਼ਾਰ ਖੁੱਲ੍ਹਣਗੇ। ਰੇਹੜੀ ਗੱਡੀ ਮਾਰਕੇਟ ਵਿੱਚ ਅਤੇ ਭੀੜਭਾੜ ਵਾਲੇ ਬਾਜ਼ਾਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸੋਸ਼ਲ ਡਿਸਟੇਂਸਿੰਗ ਬਣਾਏ ਰੱਖਣ ਦੇ ਮੱਦੇਨਜਰ ਫੈਸਲੇ ਦੇ ਸਕਦੇ ਹਨ। ਦੂੱਜੇ ਸੂਬੇ ਵਿੱਚ ਬਸਾਂ ਭੇਜਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ।

ਕੇਂਦਰ ਦੀ ਗਾਈਡਲਾਇਨਸ ਦੇ ਮੁਤਾਬਕ ਸਕੂਲ ਕਾਲਜ, ਕੋਚਿੰਗ ਸੈਂਟਰ, ਜਿਮ, ਸਵਿਮਿੰਗ ਪੂਲ, ਧਾਰਮਿਕ ਸਥਾਨ ਪਬਲਿਕ ਲਈ ਬੰਦ ਰਹਿਣਗੇ। ਧਾਰਮਿਕ ਪ੍ਰੋਗਰਾਮ ਅਤੇ ਸਿਆਸੀ ਸਭਾ ‘ਤੇ ਰੋਕ ਰਹੇਗੀ। ਜਿਨ੍ਹਾਂ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਉਨ੍ਹਾਂ ਵਿੱਚ ਕੇਂਦਰ ਦੀ ਨਿਯਮ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ।

- Advertisement -

Share this Article
Leave a comment