ਜ਼ਿਲ੍ਹਾਂ ਰੈੱਡ ਕਰਾਸ ਨੇ ਲੋਕਾਂ ਦੀ ਫੜੀ ਬਾਂਹ-ਬਹੁਤ ਹੀ ਵਾਜ਼ਬ ਰੇਟਾਂ ‘ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ

TeamGlobalPunjab
2 Min Read

ਗੁਰਦਾਸਪੁਰ : ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਵਲੋਂ ਜ਼ਿਲਾ ਵਾਸੀਆਂ ਨੂੰ ਲਾਕ ਡਾਊਨ ਦੋਰਾਨ ਜਰੂਰੀ ਵਸਤਾਂ ਦੀ ਕੋਈ ਕਮੀਂ ਨਾ ਰਹਿਣ ਨੂੰ ਯਕੀਨੀ ਬਣਾਇਆ ਗਿਆ ਹੈ ਅਤੇ ਘਰ-ਘਰ ਜਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਦਿੱਤੀ ਜਾ ਰਹੀ ਹੈ।

ਜ਼ਿਲਾ ਰੈੱਡ ਕਰਾਸ ਦੇ ਸੈਕਟਰੀ ਰਾਜੀਵ ਠਾਕੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਲੋਕਾਂ ਨੂੰ ਦਵਾਈਆਂ ਦੀ ਘਰ-ਘਰ ਡਿਲਵਰੀ ਕਰਨ ਦੇ ਮੰਤਵ ਨਾਲ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ 04 ਮੋਬਾਇਲ ਵੈਨਾਂ ਚਲਾਈਆਂ ਗਈਆਂ ਹਨ ਅਤੇ ਦਵਾਈ ਲੈਣ ਵਾਲੇ ਮਰੀਜਾਂ ਨੂੰ ਬਹੁਤ ਹੀ ਵਾਜਬ ਰੇਟਾਂ ‘ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਮੈਡੀਕਲ ਸਟੋਰਾਂ ਵਿਚ ਮਿਲਣ ਵਾਲੀ ਦਵਾਈ ਜੋ ਐਮ.ਆਰ.ਪੀ ਰੇਟਾਂ ਨਾਲ ਦਿੱਤੀ ਜਾਂਦੀ ਹੈ ਉਸਦੇ ਮੁਕਾਬਲੇ ਰੈੱਡ ਕਰਾਸ ਵਲੋਂ ਐਮ.ਆਰ.ਪੀ ਰੇਟ ਨਾਲੋਂ 20 ਫੀਸਦ ਘੱਟ ਰੇਟਾਂ ਉੱਪਰ ਮਰੀਜਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ। ਜਿਲਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਦਵਾਈਆਂ ਪ੍ਰਾਪਤ ਕਰਨ ਵਲੋਂ ਮਰੀਜਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਨਾਂ ਨੂੰ ਘਰ—ਘਰ ਬਹੁਤ ਹੀ ਸਸਤੇ ਰੇਟਾਂ ‘ਤੇ ਦਵਾਈ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨਾਂ ਕਿਹਾ ਕਿ ਰੈੱਡ ਕਰਾਸ ਵਲੋਂ ਲੋਕਾਂ ਨੂੰ ਦਵਾਈਆਂ ਦੀ ਇਹ ਸਪਲਾਈ ਨਿਰੰਤਰ ਜਾਰੀ ਰਹੇਗੀ ਤਾਂ ਜੋ ਲਾਕ ਡਾਊਨ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਅੰਦਰ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਅਤੇ ਮੋਬਾਇਲ ਵੈਨਾਂ ਨਾਲ ਮਰੀਜਾਂ ਦੀ ਸਹਾਇਤਾ ਜਾਂ ਉਨਾਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਸਬੰਧੀ ਐਮ.ਬੀ.ਬੀ.ਐਸ ਡਾਕਟਰ, ਮੈਡੀਕਲ ਅਫਸਰ, ਰੂਰਲ ਮੈਡੀਕਲ ਅਫਸਰ ਤੇ ਫਾਰਮਾਸਿਸਟ ਵੀ ਉਪਲੱਬਧ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਮੈਡੀਸਨ ਵੰਡਣ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।

Share this Article
Leave a comment