ਸਰੀ ‘ਚ ਹੋਏ ਇਕ ਭਿਆਨਕ ਸੜਕ ਹਾਦਸੇ ‘ਚ 2 ਪੰਜਾਬੀ  ਵਿਦਿਆਰਥੀਆਂ ਦੀ ਮੌਤ

TeamGlobalPunjab
1 Min Read

ਸਰੀ : ਕੈਨੇਡਾ ਤੋਂ ਇਕ ਦੁਖਦਾਈ ਖਬਰ ਆਈ ਹੈ। ਬ੍ਰਿਟਿਸ਼ ਕੋਲੰਬੀਆ ਦੇ  ਸ਼ਹਿਰ ਸਰੀ ਵਿਖੇ ਅੱਜ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 2 ਪੰਜਾਬੀ  ਵਿਦਿਆਰਥੀ ਕੁਲਬੀਰ ਸਿੰਘ ਅਤੇ ਉਸ ਦੇ ਸਾਥੀ ਨੌਜਵਾਨ ਸਿਧਾਂਤ ਗਰਗ ਦੀ ਮੌਤ ਹੋ ਗਈ ।

ਇਸ ਹਾਦਸੇ ‘ਚ 3 ਹੋਰ ਨੌਜਵਾਨ ਵੀ ਜ਼ਖ਼ਮੀ ਹੋਏ ਹਨ।  ਦੋਵੇਂ ਮ੍ਰਿਤਕ ਨੌਜਵਾਨ ਪੰਜਾਬ ਦੇ ਫਰੀਦਕੋਟ ਸ਼ਹਿਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮ੍ਰਿਤਕ ਨੌਜਵਾਨ ਵੈਨਕੂਵਰ ਵਿਖੇ ਇਕ ਜਨਮ ਦਿਨ ਦੀ ਪਾਰਟੀ ‘ਚ ਗਏ ਸਨ ਤੇ ਵਾਪਸ ਆਉਂਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ।

Share this Article
Leave a comment