ਦੁਨੀਆ ਦੀ ਸਭ ਤੋਂ ਵੱਡੀ ਬਿਲਡਿੰਗ ਬੁਰਜ ਖਲੀਫਾ ‘ਤੇ ਡਿੱਗੀ ਬਿਜਲੀ

TeamGlobalPunjab
2 Min Read

ਦੁਬਈ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਇਥੋਂ ਦੇ ਕਈ ਹਿੱਸੇ ਡੂੰਘੇ ਪਾਣੀ ਵਿੱਚ ਡੁੱਬ ਗਏ ਹਨ। ਆਬੂ ਧਾਬੀ ਅਤੇ ਸ਼ਾਰਜਾਹ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਭਾਰੀ ਮੀਂਹ ਪਿਆ ਹੈ।

ਅਜਿਹੇ ਵਿੱਚ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ‘ਤੇ ਬਿਜਲੀ ਡਿੱਗੀ ਅਤੇ ਹੀ ਖ਼ੂਬਸੂਰਤ ਨਜ਼ਾਰਾ ਫੋਟੋਗ੍ਰਾਫਰ ਨੇ ਕੈਦ ਕਰ ਲਿਆ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੁਰਜ ਖਲੀਫਾ ਤੇ ਬਿਜਲੀ ਡਿੱਗ ਰਹੀ ਹੈ।

https://www.instagram.com/p/B7JTdq9Jcsq/

ਜੋਹੈਬ ਅੰਜੁਮ ਪਿਛਲੇ 7 ਸਾਲ ਤੋਂ ਪਰਫੈਕਟ ਸ਼ਾਟ ਲੈਣ ਦੇ ਇੰਤਜਾਰ ਵਿੱਚ ਸਨ। ਜਦੋਂ ਵੀ ਇਸ ਖੇਤਰ ਵਿੱਚ ਮੀਂਹ ਪੈਂਦਾ ਤਾਂ ਜੋਹੈਬ ਬੁਰਜ ਖਲੀਫੇ ਦੇ ਸਾਹਮਣੇ ਕੈਮਰਾ ਲੈ ਕੇ ਬੈਠ ਜਾਂਦੇ। ਇਸ ਵਾਰ ਵੀ ਜੋਹੈਬ ਇਸ ਸ਼ਾਟ ਦੇ ਇੰਤਜਾਰ ਵਿੱਚ ਬੈਠੇ ਸਨ। ਜਿਵੇਂ ਹੀ ਬੁਰਜ ਖਲੀਫਾ ਉੱਤੇ ਬਿਜਲੀ ਚਮਕੀ ਤਾਂ ਜੋਹੈਬ ਨੇ ਇਸਨੂੰ ਕੈਮਰੇ ਵਿੱਚ ਰਿਕਾਰਡ ਕਰ ਲਿਆ।

- Advertisement -

https://www.facebook.com/ambieduay.magtalas/videos/3088372924528382/

ਫੋਟੋਗਰਾਫਰ ਨੇ ਕਿਹਾ, ਅਜਿਹਾ ਲੱਗ ਰਿਹਾ ਹੈ ਕਿ ਭਗਵਾਨ ਨੇ ਇਹ ਪਲ ਪਲਾਨ ਕੀਤਾ ਹੈ। ਬਿਜਲੀ ਆਈ ਅਤੇ ਬੁਰਜ ਖਲੀਫਾ ਉੱਤੇ ਡਿੱਗੀ।

ਅੰਜੁਮ ਕੇਵਲ ਇੱਕ ਕਿਸਮਤ ਵਾਲੇ ਨਹੀਂ ਸਨ ਜੋ ਕੈਮਰੇ ਉੱਤੇ ਅਨੋਖੀ ਘਟਨਾ ਨੂੰ ਕੈਪਚਰ ਕਰ ਸਕੇ। ਦੁਬਈ ਦੇ ਕਰਾਉਨ ਪ੍ਰਿੰਸ, ਸ਼ੇਖ ਹਮਦਾਨ ਨੇ ਵੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਉੱਤੇ ਬਿਜਲੀ ਡਿੱਗਣ ਦਾ ਇੱਕ ਦ੍ਰਿਸ਼ ਸਾਂਝਾ ਕੀਤਾ।

Share this Article
Leave a comment