ਭਾਰਤ ਤੋਂ ਪਾਕਿਸਤਾਨ ਪਰਤੇ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀ ਪਰਿਵਾਰ ਸਣੇ ਕੁਆਰੰਟੀਨ

TeamGlobalPunjab
1 Min Read

ਇਸਲਾਮਾਬਾਦ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਵਿਚਾਲੇ ਮਹਾਂਮਾਰੀ ਦੀ ਮਾਰ ਝੱਲ ਰਹੇ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ 12 ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ।

ਅਸਲ ‘ਚ ਪਿਛਲੇ ਹਫ਼ਤੇ ਭਾਰਤ ਤੋਂ ਪਾਕਿਸਤਾਨ ਆਉਣ ‘ਤੇ ਇਹਨਾਂ ‘ਚੋਂ ਇੱਕ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ। ਵਿਦੇਸ਼ੀ ਦਫ਼ਤਰ ਦੇ ਬੁਲਾਰੇ ਜਾਹਿਦ ਹਫੀਜ ਚੌਧਰੀ ਨੇ ਦੱਸਿਆ 12 ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ 22 ਮਈ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਆਏ ਸਨ।

ਪਾਕਿਸਤਾਨ ਦੀ ਗਾਈਡ ਲਾਈਨ ਦੇ ਮੁਤਾਬਕ ਉਨ੍ਹਾਂ ਦੀ ਨੈਗੇਟਿਵ ਰਿਪੋਰਟ ਨਾਲ ਹੋਣ ਦੇ ਬਾਵਜੂਦ ਦੁਬਾਰਾ ਟੈਸਟ ਕਰਵਾਇਆ ਗਿਆ ਸੀ। ਇਨ੍ਹਾਂ ਸਾਰੇ ਟੈਸਟਾਂ ਵਿੱਚ ਇੱਕ ਅਧਿਕਾਰੀ ਦੀ ਪਤਨੀ ਕੋਰੋਨਾ ਪਾਜ਼ਿਟਿਵ ਮਿਲੀ ਹੈ।

ਬੁਲਾਰੇ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਅਫ਼ਸਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਡਰਾਈਵਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

- Advertisement -

Share this Article
Leave a comment