ਸਿੰਘੂ ਬਾਰਡਰ ‘ਤੇ ਵੱਡਾ ਹਾਦਸਾ ਹੋਣੋਂ ਟਲਿਆ, ਕਿਸਾਨਾਂ ਦੇ ਟੈਂਟ ਨੂੰ ਲੱਗੀ ਅੱਗ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਇੱਕ ਟੈਂਟ ਵਿੱਚ ਅਚਾਨਕ ਅੱਗ ਲੱਗ ਗਈ। ਰਿਪੋਰਟਾਂ ਮੁਤਾਬਕ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਤੇ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ।

ਇਸ ਘਟਨਾ ਵਿੱਚ ਇਕ ਕਿਸਾਨ ਜ਼ਖ਼ਮੀ ਹੋ ਗਿਆ ਪਰ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ‘ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ।

ਰਿਪੋਰਟਾਂ ਮੁਤਾਬਕ ਸਿੰਘੂ ਬਾਰਡਰ ‘ਤੇ ਸਵੇਰੇ 10 ਵਜੇ ਕਿਸਾਨ ਅੰਦੋਲਨ ‘ਚ 8 ਨੰਬਰ ਟਰੇਨ ਦੇ ਪੁਲ ‘ਤੇ ਬੈਠੇ ਕਿਸਾਨ ਦੁੱਗਲ ਸਿੰਘ ਜੋ ਕਿ ਜ਼ਿਲ੍ਹਾ ਪਟਿਆਲਾ ਤੋਂ ਇਸ ਅੰਦੋਲਨ ਵਿੱਚ ਪਹੁੰਚੇ ਹਨ। ਉਨ੍ਹਾਂ ਦੇ ਟੈਂਟ ਦੇ ਨੇੜੇ ਰੱਖੇ ਸਿਲੰਡਰ ਵਿਚ ਅੱਗ ਲੱਗਣ ਕਾਰਨ ਟੈਂਟ ਅੱਗ ਦੀ ਲਪੇਟ ‘ਚ ਆ ਗਿਆ। ਜਿਸ ਸਮੇਂ ਇਸ ਟੈਂਟ ਵਿਚ ਅੱਗ ਲੱਗੀ ਉਸ ਸਮੇਂ ਲਗਭਗ 10 -12 ਲੋਕ ਉੱਥੇ ਮੌਜੂਦ ਸਨ।

Share this Article
Leave a comment