Breaking News

ਵਾਸ਼ਿੰਗਟਨ ਡੀਸੀ ਨੇੜ੍ਹੇ ਨਜ਼ਰ ਆਇਆ ਸ਼ੱਕੀ ਜਹਾਜ਼

ਵਾਸ਼ਿੰਗਟਨ: ਅਮਰੀਕਾ ਦੇ ਵਾਸ਼ਿੰਗਟਨ ਡੀਸੀ ‘ਤੇ ਐਤਵਾਰ ਨੂੰ ਇੱਕ ਸ਼ੱਕੀ ਜਹਾਜ਼ ਨੂੰ ਉੱਡਦਾ ਦੇਖਿਆ ਗਿਆ। ਸੰਵੇਦਨਸ਼ੀਲ ਇਲਾਕਾ ਹੋਣ ਕਾਰਨ ਜਹਾਜ਼ ਨੂੰ ਦੇਖਦਿਆਂ ਅਮਰੀਕੀ ਹਵਾਈ ਫੌਜ ਦੇ ਐੱਫ-16 ਜੈੱਟ ਜਹਾਜ਼ਾਂ ਨੇ ਵੀ ਉਡਾਣ ਭਰੀ। ਐੱਫ-16 ਨੇ ਅਣਪਛਾਤੇ ਜਹਾਜ਼ ਦੇ ਪਾਇਲਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਤੋਂ ਕੋਈ ਜਵਾਬ ਨਹੀਂ ਆਇਆ। ਆਖਰਕਾਰ ਸ਼ੱਕੀ ਜਹਾਜ਼ ਵਾਸ਼ਿੰਗਟਨ ਡੀਸੀ ਨੇੜੇ ਵਰਜੀਨੀਆ ਦੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਉੱਥੇ ਹੀ ਅਮਰੀਕੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਹਾਜ਼ ਨੂੰ ਨਿਸ਼ਾਨਾ ਨਹੀਂ ਬਣਾਇਆ।

ਮੀਡੀਆ ਰਿਪੋਰਟਾਂ ਮੁਤਾਬਕ ਐੱਫ-16 ਜੈੱਟ ਨੇ ਸੁਪਰਸੋਨਿਕ ਸਪੀਡ ‘ਤੇ ਉਡਾਣ ਭਰੀ, ਜਿਸ ਕਾਰਨ ਵਾਸ਼ਿੰਗਟਨ ਡੀਸੀ ‘ਚ ਜਹਾਜ਼ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ ਅਤੇ ਲੋਕ ਘਬਰਾ ਗਏ। ਯੂਐਸ ਨਾਰਥ ਅਮਰੀਕਨ ਏਰੋਸਪੇਸ ਡਿਫੈਂਸ ਕਮਾਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਐਫ-16 ਜੈੱਟ ਨੇ ਜਹਾਜ਼ ਦੇ ਪਾਇਲਟ ਦਾ ਧਿਆਨ ਭਟਕਾਉਣ ਲਈ ਅੱਗ ਦੀਆਂ ਲਪਟਾਂ ਵੀ ਛੱਡੀਆਂ, ਪਰ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਇਸ ਦੇ ਨਾਲ ਹੀ ਸੰਵੇਦਨਸ਼ੀਲ ਖੇਤਰ ‘ਚ ਜਹਾਜ਼ ਦੇ ਅਚਾਨਕ ਦਾਖਲ ਹੋਣ ਕਾਰਨ ਅਮਰੀਕੀ ਸੰਸਦ ਅਤੇ ਰਾਸ਼ਟਰਪਤੀ ਭਵਨ ‘ਚ ਅਲਰਟ ਜਾਰੀ ਕਰ ਦਿੱਤਾ ਗਿਆ।

ਜਹਾਜ਼ ਵਿੱਚ ਦੋ ਔਰਤਾਂ ਅਤੇ ਇੱਕ ਬੱਚਾ ਸੀ ਸਵਾਰ

ਹੁਣ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਰੈਸ਼ ਹੋਇਆ ਜਹਾਜ਼ ਸੇਸਨਾ 560 ਸੀਟੇਸ਼ਨ ਏਅਰਕ੍ਰਾਫਟ ਸੀ ਅਤੇ ਇਹ ਐਤਵਾਰ ਦੁਪਹਿਰ ਲਗਭਗ 3.20 ਵਜੇ ਵਰਜੀਨੀਆ ਦੇ ਜਾਰਜ ਵਾਸ਼ਿੰਗਟਨ ਨੈਸ਼ਨਲ ਫੋਰੈਸਟ ਵਿੱਚ ਕਰੈਸ਼ ਹੋ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਜਹਾਜ਼ ਫਲੋਰੀਡਾ ਦੀ ਕੰਪਨੀ ਮੈਲਬੌਰਨ ਦੀ ਐਨਕੋਰ ਮੋਟਰਜ਼ ਦਾ ਸੀ। ਕੰਪਨੀ ਦੇ ਪ੍ਰਧਾਨ ਬਾਰਬਰਾ ਰੁੰਪਲ ਦੇ ਪਤੀ ਜੌਨ ਰੁੰਪਲ ਨੇ ਕਿਹਾ ਕਿ ਜਹਾਜ਼ ਵਿੱਚ ਉਹਨਾਂ ਦੀ ਧੀ, ਪੋਤੀ ਅਤੇ ਉਸ ਦੀ ਨੈਨੀ ਸਵਾਰ ਸਨ। ਇਹ ਲੋਕ ਨਿਊਯਾਰਕ ਦੇ ਈਸਟ ਹੈਂਪਟਨ ਤੋਂ ਉੱਤਰੀ ਕੈਰੋਲੀਨਾ ਸਥਿਤ ਆਪਣੇ ਘਰ ਪਰਤ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

US Election 2024 Survey: ਜੋਅ ਬਾਇਡਨ ਨੂੰ ਪਛਾੜਦੇ ਨਜ਼ਰ ਆਏ ਟਰੰਪ

ਨਿਊਜ਼ ਡੈਸਕ: ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 2024 ਤੋਂ ਪਹਿਲਾਂ ਮੌਜੂਦਾ ਰਾਸ਼ਟਰਪਤੀ …

Leave a Reply

Your email address will not be published. Required fields are marked *