ਅਡਾਨੀ ਗਰੁੱਪ ਕਾਰਨ LIC ਨੂੰ ਲੱਗਿਆ ਵੱਡਾ ਝਟਕਾ, ਦੋ ਦਿਨਾਂ ‘ਚ ਡੁੱਬੇ ਕਰੋੜਾਂ ਰੁਪਏ

Prabhjot Kaur
2 Min Read

ਨਿਊਜ਼ ਡੈਸਕ: ਭਾਰਤ ਦੀ ਸਭ ਤੋਂ ਵੱਡੀ ਇਨਸ਼ੋਰੈਂਸ ਕੰਪਨੀ (LIC) ਨੇ ਗੌਤਮ ਅਡਾਨੀ ਦੀਆਂ ਕੰਪਨੀਆਂ ਵਿੱਚ ਕਾਫ਼ੀ ਪੈਸਾ ਲਗਾਇਆ ਹੋਇਆ ਹੈ। ਐੱਲਆਈਸੀ ਦੀਆਂ ਪੰਜ ਕੰਪਨੀਆਂ ਵਿੱਚ ਐੱਲਆਈਸੀ ਦੀ 9 ਫੀਸਦੀ ਤੱਕ ਹਿੱਸੇਦਾਰੀ ਹੈ। ਖਾਸ ਗੱਲ ਇਹ ਹੈ ਕਿ ਅਡਾਨੀ ਗਰੁੱਪ ‘ਤੇ ਲੱਗੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਦੋ ਦਿਨਾਂ ਵਿੱਚ ਕੰਪਨੀਆਂ ਦੀ ਮਾਰਕਿਟ ਵੈਲਿਊ 4,08,122 ਯਾਨੀ 50 ਬਿਲੀਅਨ ਡਾਲਰ ਤੋਂ ਜ਼ਿਆਦਾ ਘੱਟ ਹੋ ਗਈ ਹੈ।

ਇੱਕ ਫਾਇਲਿੰਗ ਅਨੁਸਾਰ ਅਡਾਨੀ ਇੰਟਰਪ੍ਰਾਇਜਿਜ਼ ਲਿਮਿਟਿਡ ਵਲੋਂ 20,406 ਕਰੋੜ (2.5 ਬਿਲੀਅਨ ਡਾਲਰ) ਦੇ ਨਵੇਂ ਐੱਫਪੀਓ ਵਿੱਚ ਐੱਲਆਈਸੀ ਨੇ ਐਂਕਰ ਨਿਵੇਸ਼ਕ ਦੇ ਰੂਪ ‘ਚ ਲਗਭਗ 302 ਕਰੋੜ ਰੁਪਏ (37 ਮਿਲੀਅਨ ਡਾਲਰ) ਦਾ ਨਿਵੇਸ਼ ਕਰ ਰਿਹਾ ਹੈ। ਇਸ ਨਿਵੇਸ਼ ਤੋਂ ਬਾਅਦ ਐੱਲਆਈਸੀ ਦੀ ਕੰਪਨੀ ਵਿੱਚ ਸ਼ੇਅਰ ਹੋਲਡਿੰਗ 4.23 ਫੀਸਦੀ ਹੋ ਜਾਵੇਗੀ। ਅਜਿਹੇ ਵਿੱਚ ਡਰ ਇਸ ਗੱਲ ਦਾ ਹੈ ਕਿ ਜੇਕਰ ਅਡਾਨੀ ਗਰੁਪ ਡੁੱਬ ਗਿਆ ਤਾਂ ਐੱਲਆਈਸੀ ਦਾ ਕੀ ਹੋਵੇਗਾ ? ਕਿਤੇ LIC ਨੂੰ ਹੀ ਤਾਂ ਨੁਕਸਾਨ ਨਹੀਂ ਹੋ ਜਾਵੇਗਾ ?

ਦੱਸਣਯੋਗ ਹੈ ਕਿ LIC ਨੇ ਅਡਾਨੀ ਗਰੁੱਪ ਦੀਆਂ ਪੰਜ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ। ਜਿਸ ਵਿੱਚ 1 ਫੀਸਦੀ ਤੋਂ 9 ਫੀਸਦੀ ਤੱਕ ਹਿੱਸੇਦਾਰੀ ਹੈ, ਜੋ ਕਿ 24 ਜਨਵਰੀ ਨੂੰ ਹਿੰਡਨਬਰਗ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੋਂ ਠੀਕ ਪਹਿਲਾਂ ਕੁੱਲ 77,268 ਕਰੋੜ ਰੁਪਏ ਸੀ। ਸਟਾਕ ਐਕਸਚੇਂਜਾਂ ਕੋਲ ਦਾਇਰ ਕੀਤੇ ਦਸੰਬਰ 2022 ਦੇ ਅੰਕੜਿਆਂ ਦੇ ਮੁਤਾਬਕ, ਕਿਸੇ ਹੋਰ ਭਾਰਤੀ ਬੀਮਾ ਕੰਪਨੀ ਕੋਲ ਕੋਈ ਮਹੱਤਵਪੂਰਨ ਹੋਲਡਿੰਗ ਨਹੀਂ ਹੈ। ਜ਼ਿਆਦਾਤਰ ਮਿਊਚਲ ਫੰਡ ਕੁਝ ਸਟਾਕਾਂ ਵਿੱਚ ਵੱਡੀ ਤੇਜ਼ੀ ਦੇ ਬਾਵਜੂਦ ਇਸ ਸਮੂਹ ਤੋਂ ਦੂਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment