ਵੈਨਕੂਵਰ: ਕੈਨੇਡਾ ‘ਚ ਹੋਣ ਵਾਲਿਆਂ ਜ਼ਿਮਨੀ ਚੋਣਾਂ ਲਈ ਬਰਨਬੀ ਦੱਖਣੀ ਤੋਂ ਸੱਤਾਧਾਰੀ ਲਿਬਰਲਸ ਨੇ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਐਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਖਿਲਾਫ, ਇਸ ਸੀਟ ਤੋਂ ਰਿਚਰਡ ਟੀ. ਲੀ ਦਾਅਵੇਦਾਰੀ ਪੇਸ਼ ਕਰਨਣਗੇ। ਸਾਬਕਾ ਸੂਬਾਈ ਵਿਧਾਇਕ ਰਿਚਰਡ ਟੀ. ਲੀ ਹੁਣ 25 ਫਰਵਰੀ ਨੂੰ ਹੋਣ ਜਾ ਰਹੀ ਉਪ ਚੋਣ ਵਿਚ ਲਿਬਰਲ ਪਾਰਟੀ ਲਈ ਕੈਰਨ ਵਾਂਗ ਦੀ ਜਗ੍ਹਾ ਦਾਅਵੇਦਾਰੀ ਪੇਸ਼ ਕਰਨਗੇ।
ਇਸਤੋਂ ਪਹਿਲਾਂ ਲੀ ਨੂੰ ਸਾਲ 2001 ਵਿਚ ਬਰਨਬੀ ਨੌਰਥ ਦੀ ਰਾਈਡਿੰਗ ਤੋਂ ਚੁਣਿਆ ਗਿਆ ਸੀ।ਉਨ੍ਹਾਂ ਸਾਲ 2017 ਵਿੱਚ ਮਿਲੀ ਹਾਰ ਤਕ ਇਸ ਰਾਈਡਿੰਗ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਲੀ ਇਸ ਦੌਰਾਨ ਡਿਪਟੀ ਸਪੀਕਰ ਵੀ ਰਹੇ ਸਨ। ਕੁਝ ਕਥਿਤ ਨਸਲੀ ਟਿੱਪਣੀਆਂ ਨਾਲ ਸਬੰਧਤ ਮਾਮਲੇ ਦੇ ਚਲਦਿਆਂ ਅਸਤੀਫ਼ਾ ਦੇਣ ਵਾਲੀ, ਲਿਬਰਲ ਪਾਰਟੀ ਦੀ ਸਾਬਕਾ ਉਮੀਦਵਾਰ ਕੈਰਨ ਵਾਂਗ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਅਸਤੀਫਾ ਵਾਪਿਸ ਲੈਣਾ ਚਾਹੁੰਦੀ ਹੈ।
ਕੈਰਨ ਵਾਂਗ ਇੱਕ ਵਾਰ ਫੇਰ ਚੋਣਾਂ ਦੀ ਦੌੜ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਕੁਝ ਹੀ ਸਮੇਂ ਬਾਅਦ ਖ਼ਬਰ ਆਈ ਸੀ ਕਿ ਲਿਬਰਲ ਪਾਰਟੀ ਨੇ ਫੈਸਲਾ ਕੈਰਨ ਵਾਂਗ ਦੇ ਖ਼ਿਲਾਫ ਲਿਆ ਹੈ ਤੇ ਫੇਰ ਹੁਣ ਰਿਚਰਡ ਟੀ. ਲੀ ਵਿਚ ਲਿਬਰਲ ਪਾਰਟੀ ਨੇ ਭਰੋਸਾ ਜਤਾਇਆ ਹੈ।ਆਪਣੇ ਪ੍ਰੈਸ ਬਿਆਨ ਵਿੱਚ ਲੀ ਨੇ ਆਖਿਆ ਕਿ ਇਹ ਚੋਣ ਪੁਖਤਾ ਕਰੇਗਾ ਕਿ ਬਰਨਬੀ ਸਾਊਥ ਦੀ ਪਰਲੀਅਮੈਂਟ ਵਿੱਚ ਮਜ਼ਬੂਤ ਆਵਾਜ਼ ਹੋਣੀ ਚਾਹੀਦੀ ਹੈ, ਜਿਸ ਨਾਲ ਕਿ ਇਲਾਕੇ ਦੇ ਪਰਿਵਾਰਾਂ ਦੀ ਜਿੰਦਗੀ ਹੋਰ ਬਿਹਤਰ ਬਣਾਈ ਜਾ ਸਕੇ।