ਬਰੈਂਪਟਨ ’ਚ ਤਿਰੰਗਾ ਮੈਪਲ ਕਾਰ ਰੈਲੀ’ ਦੌਰਾਨ  ਪੰਜਾਬੀ ਨੌਜਵਾਨ ਦੀ ਗ੍ਰਿਫ਼ਤਾਰੀ

TeamGlobalPunjab
2 Min Read

ਬਰੈਂਪਟਨ: –ਬਰੈਂਪਟਨ ’ਚ ਬੀਤੇ ਦਿਨੀਂ ‘ਤਿਰੰਗਾ ਮੈਪਲ ਕਾਰ ਰੈਲੀ’ ’ਚ ਕਥਿਤ ਤੌਰ ’ਤੇ ਕੁਝ ਗੜਬੜੀਆਂ ਫੈਲਾਉਣ ਵਾਲੇ ਪੰਜਾਬੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਕ 27 ਸਾਲਾਂ ਦੇ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

28 ਫ਼ਰਵਰੀ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਹੱਕ ਤੇ ਕੋਵਿਡ-19 ਵੈਕਸੀਨ ਟੀਕਾਕਰਣ ਦੀ ਖ਼ੁਸ਼ੀ ਵਿੱਚ ਬਰੈਂਪਟਨ ’ਚ 350 ਕਾਰਾਂ ਦੀ ਇੱਕ ਰੈਲੀ ਕੱਢੀ ਗਈ ਸੀ। ਉਸ ਰੈਲੀ ’ਚ ਕੁਝ ਪੰਜਾਬੀਆਂ ਵੱਲੋਂ ਕਥਿਤ ਗੜਬੜੀ ਫੈਲਾਉਣ ਦੀਆਂ ਕਈ ਸ਼ਿਕਾਇਤਾਂ ਪੁਲਿਸ ਕੋਲ ਪੁੱਜੀਆਂ ਸਨ।

ਦੱਸ ਦਈਏ ਜਿਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਮਿਸੀਸਾਗਾ ਰੋਡ ਤੇ ਕੁਈਨ ਸਟ੍ਰੀਟ ਇਲਾਕੇ ’ਚ ਅਚਾਨਕ ਰੈਲੀ ਦੀ ਇੱਕ ਕਾਰ ਅੱਗੇ ਆ ਕੇ ਖਲੋ ਗਿਆ ਸੀ, ਜਿਸ ਨੂੰ 40 ਸਾਲਾਂ ਦੀ ਇੱਕ ਔਰਤ ਚਲਾ ਰਹੀ ਸੀ। ਉਸੇ ਔਰਤ ਦੀ ਸ਼ਿਕਾਇਤ ਉੱਤੇ ਇਸ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਲੀ ਦੌਰਾਨ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ। ਦੋਸ਼ ਹੈ ਕਿ ਔਰਤ ਉੱਤੇ ਹਮਲਾ ਵੀ ਕੀਤਾ ਗਿਆ ਸੀ ਪਰ ਉਸ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।

ਝਗੜਾ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਹੈ। ਉਸ ਅੰਦੋਲਨ ਦੇ ਮੁੱਦੇ ਉੱਤੇ ਪ੍ਰਵਾਸੀ ਭਾਰਤੀ ਆਪਸ ਵਿੱਚ ਦੋ ਭਾਗਾਂ ’ਚ ਵੰਡੇ ਗਏ ਹਨ। ਇੱਕ ਧੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਹੱਕ ਵਿੱਚ ਹੈ ਤੇ ਦੂਜਾ ਵਿਰੁੱਧ।

- Advertisement -

TAGGED: ,
Share this Article
Leave a comment