ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਉਪਲਾ ਵਡਾਲਾ ਵਿੱਚ ਤੇਂਦੂਏ ਦੀ ਮੌਜੂਦਗੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਤੇਂਦੂਆ ਲਗਭਗ 15 ਮਿੰਟਾਂ ਤੱਕ ਇੱਕ ਘਰ ਦੇ ਵਿਹੜੇ ਤੇ ਚਾਰਦੀਵਾਰੀ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਫਿਰ ਇਸਨੇ ਚਾਰਦੀਵਾਰੀ ਟੱਪ ਕੇ ਛੇ ਮਹੀਨੇ ਦੇ ਵੱਛੇ ਦਾ ਸ਼ਿਕਾਰ ਕੀਤਾ।
ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਉਪਲਾ ਵਡਾਲਾ ਸ਼ਿਵ ਮੰਦਿਰ ਦੇ ਮੈਨੇਜਰ ਪੰਡਿਤ ਗਿਆਨ ਚੰਦ ਤੇ ਉਨ੍ਹਾਂ ਦੇ ਪੋਤੇ ਚੰਦਨ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ‘ਚ ਤੇਂਦੂਆ ਪਹਿਲਾਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਲਿੰਕ ਰੋਡ ‘ਤੇ 12:22 ਵਜੇ ਦਿਖਾਈ ਦੇ ਰਿਹਾ ਸੀ। ਚਾਰ ਮਿੰਟ ਬਾਅਦ, ਤੇਂਦੂਆ ਚਾਰਦੀਵਾਰੀ ‘ਤੇ ਚੜ੍ਹ ਗਿਆ ਤੇ ਵਿਹੜੇ ‘ਚ ਘੁੰਮਦਾ ਦੇਖਿਆ ਗਿਆ। ਫਿਰ ਇਹ ਛੇ ਮਹੀਨੇ ਦੇ ਵੱਛੇ ਕੋਲ ਗਿਆ, ਉਸ ‘ਤੇ ਹਮਲਾ ਕੀਤਾ ਤੇ ਉਸ ਨੂੰ ਮਾਰ ਦਿੱਤਾ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਵੱਛੇ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ। ਫਾਰੇਸਟ ਗਾਰਡ ਵੱਲੋਂ ਪਿੰਡ ਵਾਸੀਆਂ ਨੂੰ ਰਾਤ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਘਰਾਂ ਦੇ ਬਾਹਰ ਰੌਸ਼ਨੀ ਦਾ ਪ੍ਰਬੰਧ ਰੱਖਣ ਅਤੇ ਜ਼ਰੂਰਤ ਪੈਣ ‘ਤੇ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਉਣ ਦੀ ਗੱਲ ਕਹੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

