ਜਾਣੋ ਘਰਾਂ ‘ਚ ਪਾਏ ਜਾਣ ਵਾਲੇ ਬੇਸਣ ਦੇ ਅਣਗਿਣਤ ਫਾਇਦੇ

TeamGlobalPunjab
2 Min Read

ਨਿਊਜ਼ ਡੈਸਕ :- ਬੇਸਣ ਹਰ ਘਰ ਦੀ ਕਿਚਨ ’ਚ ਆਸਾਨੀ ਨਾਲ ਮਿਲ ਜਾਂਦਾ ਹੈ। ਭਾਰਤ ਦੇ ਸਾਰੇ ਹਿੱਸਿਆਂ ’ਚ ਬੇਸਣ ਦੇ ਪਕੌੜੇ ਬਣਾਏ ਜਾਂਦੇ ਹਨ। ਬੇਸਣ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ’ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਕੈਂਸਰ, ਡਾਇਬਟੀਜ਼ ਤੇ ਮੋਟਾਪੇ ਦੀਆਂ ਬਿਮਾਰੀਆਂ ਨੂੰ ਦੂਰ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ। ਬੇਸਣ ਨਾਲ ਵੱਧਦੇ ਕੋਲੈੱਸਟਰੋਲ ਨੂੰ ਵੀ ਕੰਟਰੋਲ ਤੇ ਘੱਟ ਕੀਤਾ ਜਾ ਸਕਦਾ ਹੈ। ਕਈ ਖੋਜਾਂ ’ਚ ਇਹ ਖ਼ੁਲਾਸਾ ਹੋ ਚੁੱਕਾ ਹੈ ਕਿ ਬੇਸਣ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਦੱਸ ਦਈਏ ਇਕ ਖੋਜ ’ਚ ਬੇਸਣ ਦੇ ਫਾਇਦਿਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਖੋਜ ਰਾਹੀਂ ਪਤਾ ਲੱਗਾ ਹੈ ਕਿ ਵੱਧਦੇ ਕੋਲੈੱਸਟਰੋਲ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਬੇਸਣ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਖੋਜ ਇਨਸਾਨਾਂ ’ਤੇ ਕੀਤੀ ਗਈ ਹੈ। ਖੋਜ ’ਚ ਸ਼ਾਮਿਲ ਲੋਕਾਂ ਨੂੰ ਰੋਜ਼ਾਨਾ ਬੇਸਣ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਖੋਜ ’ਚ ਪਾਇਆ ਗਿਆ ਹੈ ਕਿ ਰੋਜ਼ਾਨਾ ਬੇਸਣ ਦੇ ਸੇਵਨ ਨਾਲ ਕੋਲੈੱਸਟਰੋਲ ਦਾ ਪੱਧਰ 7.7mg/dL ਘੱਟ ਹੋਇਆ।

ਇਸ ਖੋਜ ’ਚ ਵੱਧਦੇ ਕੋਲੈੱਸਟਰੋਲ ਨੂੰ ਕੰਟਰੋਲ ਕਰਨ ਲਈ 12 ਹਫ਼ਤਿਆਂ ਤਕ ਰੋਜ਼ਾਨਾ 104 ਗ੍ਰਾਮ ਬੇਸਣ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸਦੇ ਲਈ ਰੋਜ਼ਾਨਾ ਆਪਣੀ ਡਾਈਟ ’ਚ ਬੇਸਣ ਨੂੰ ਜ਼ਰੂਰ ਸ਼ਾਮਿਲ ਕਰੋ। ਤੁਸੀਂ ਚਾਹੋ ਤਾਂ ਵੇਸਣ ਦੇ ਪਕੌੜੇ ਖਾ ਸਕਦੇ ਹੋ। ਇਸਤੋਂ ਇਲਾਵਾ ਬੇਸਣ ਦੀ ਸਬਜ਼ੀ ਬਣਾ ਕੇ ਵੀ ਸੇਵਨ ਕੀਤੀ ਜਾ ਸਕਦੀ ਹੈ।

ਇਸਤੋਂ ਇਲਾਵਾ ਮਾਹਿਰਾਂ ਦੀ ਮੰਨੀਏ ਤਾਂ ਬੇਸਣ ’ਚ ਗਲਾਈਸੇਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਗਲਾਈਸੇਮਿਕ ਇੰਡੈਕਸ ਮਾਪਣ ਦੀ ਪ੍ਰਕਿਰਿਆ ਹੈ, ਜਿਸ ਨਾਲ ਇਹ ਪਤਾ ਚੱਲਦਾ ਹੈ ਕਿ ਕਾਰਬੋਹਾਈਡ੍ਰੇਟਸ ਨਾਲ ਕਿੰਨੇ ਸਮੇਂ ’ਚ ਗੁਲੂਕੋਜ਼ ਬਣਦਾ ਹੈ। ਬੇਸਣ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਨਾਲ ਹੀ ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ’ਚ ਵੀ ਬੇਸਣ ਦਵਾ ਦੀ ਤਰ੍ਹਾਂ ਕੰਮ ਕਰਦਾ ਹੈ।

- Advertisement -

Share this Article
Leave a comment