ਦਿਲ ਤੇ ਸਾਹ ਸਬੰਧੀ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਫਾਇਦੇਮੰਦ ਹੈ ਕਾਲੀ ਇਲਾਇਚੀ

TeamGlobalPunjab
2 Min Read

ਨਿਊਜ਼ ਡੈਸਕ: ਜਦੋਂ ਗੱਲ ਇਲਾਇਚੀ ਦੀ ਆਉਂਦੀ ਹੈ ਤਾਂ ਜ਼ਿਆਦਾਤਰ ਲੋਕ ਸਿਰਫ ਛੋਟੀ ਵਾਲੀ ਹਰੀ ਇਲਾਇਚੀ ਬਾਰੇ ਹੀ ਜਾਣਦੇ ਹਨ। ਪਰ ਇਲਾਇਚੀ ਇੱਕ ਹੋਰ ਤਰ੍ਹਾਂ ਦੀ ਹੁੰਦੀ ਹੈ ਜਿਸਨੂੰ ਕਾਲੀ ਇਲਾਇਚੀ ਜਾਂ ਵੱਡੀ ਇਲਾਇਚੀ ਵੀ ਕਹਿੰਦੇ ਹਨ।

ਦੇਸ਼ ਵਿੱਚ ਵੱਡੀ ਇਲਾਇਚੀ ਦੀ ਵਰਤੋਂ ਮਸਾਲਿਆ ਦੇ ਰੂਪ ਵਿੱਚ ਕੀਤਾ ਜਾਂਦਾ ਹੈ, ਜਿਸ ਦੇ ਕਈ ਫਾਇਦੇ ਹਨ। ਅਜਿਹੇ ਵਿੱਚ ਅਸੀ ਤੁਹਾਨੂੰ ਕਾਲੀ ਇਲਾਇਚੀ ਖਾਣ ਦੇ ਕਈ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਦਰਦ: ਵੱਡੀ ਇਲਾਇਚੀ ਖਾਣ ਨਾਲ ਸਿਰਦਰਦ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡੇ ਸਰੀਰ ਵਿੱਚ ਕਿਤੇ ਦਰਦ ਹੈ ਤਾਂ ਇਸਦੇ ਲਈ ਤੁਸੀ ਇਸਨੂੰ ਪੀਸ ਕੇ ਇਸ ਵਿੱਚ ਸ਼ਹਿਦ ਮਿਕਸ ਕਰ ਲਓ। ਫਿਰ ਇਸਦਾ ਸੇਵਨ ਕਰੋ।

ਕੈਂਸਰ: ਇਸ ਵਿੱਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕੈਂਸਰ ਵਰਗੀ ਬਿਮਾਰੀ ਨੂੰ ਦੂਰ ਰੱਖਣ ਵਿੱਚ ਸਹਾਇਕ ਹੁੰਦੇ ਹਨ। ਵੱਡੀ ਇਲਾਚੀ ਵਿੱਚ ਐਂਟੀ – ਆਕਸੀਡੇਂਟਸ ਮੌਜੂਦ ਹੁੰਦੇ ਹਨ ਜੋ ਕੈਂਸਰ ਕੋਸ਼ਿਕਾਵਾਂ ਨੂੰ ਵਿਕਸਿਤ ਨਹੀਂ ਹੋਣ ਦਿੰਦੇ।

- Advertisement -

ਚਮੜੀ: ਕਾਲੀ ਇਲਾਇਚੀ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਕਾਲੀ ਇਲਾਚੀ ਖਾਣ ਨਾਲ ਸਕਿਨ ਤੇ ਨਿਖਾਰ ਆਉਂਦਾ ਹੈ। ਇਸ ਦੇ ਨਾਲ ਹੀ ਇਸਨੂੰ ਖਾਣ ਨਾਲ ਚਿਹਰੇ ਦੇ ਮੁਹਾਂਸੇ ਵੀ ਠੀਕ ਹੋ ਜਾਂਦੇ ਹਨ।

ਸਾਂਹ ਸਬੰਧੀ ਬਿਮਾਰੀ: ਕਾਲੀ ਇਲਾਇਚੀ ਸਾਂਹ ਲੈਣ ਸਬੰਧੀ ਬੀਮਾਰੀਆਂ ਨੂੰ ਦੂਰ ਰੱਖਣ ਵਿੱਚ ਕਾਫ਼ੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀ ਅਸਥਮਾ , ਫੇਫੜੇ ਸੁੰਘੜਨ ਵਰਗੀ ਸਮੱਸਿਆ ਨਾਲ ਜੂਝ ਰਹੇ ਹੋ , ਤਾਂ ਵੱਡੀ ਇਲਾਚੀ ਖਾਣੀ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋ ਸਕਦੀ ਹੈ।

ਦਿਲ ਦਾ ਰੱਖੇ ਖਿਆਲ: ਵੱਧਦੀ ਉਮਰ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਜਾਂਦੀ ਹੈ। ਕਾਲੀ ਇਲਾਇਚੀ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਵੀ ਆਸਾਨੀ ਨਾਲ ਨਿਜਾਤ ਪਾਈ ਜਾ ਸਕਦੀ ਹੈ। ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਰਹਿਣ ਵਾਲੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਕਾਲੀ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ।

Share this Article
Leave a comment