ਨਿਊਜ਼ ਡੈਸਕ – ਰੋਜ਼ਾਨਾ ਤੰਦਰੁਸਤ ਰਹਿਣ, ਤਣਾਅ ਮੁਕਤ ਹੋਣ ਲਈ ਯੋਗ ਅਭਿਆਸ, ਪ੍ਰਾਣਾਯਾਮ ਬਹੁਤ ਜ਼ਰੂਰੀ ਹੈ। ਇਸ ਲਈ ਆਪਣੀ ਜ਼ਿੰਦਗੀ ‘ਚ ਰੋਜ਼ਾਨਾ ਥੋੜਾ ਜਿਹਾ ਸਮਾਂ ਆਪਣੇ ਲਈ ਕੱਢੋ ਯੋਗ ਕਰੋ ਤੇ ਆਪਣੇ ਆਪ ਨੂੰ ਖੁਸ਼ਹਾਲ ਜ਼ਿੰਦਗੀ ਦਿਉ।
ਕਪਾਲਭਾਤੀ ਆਸਣ
ਇਸ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਸਾਡੇ ਲਈ ਇਹ ਆਸਣ ਬੜਾ ਲਾਭਦਾਇਕ ਹੈ।
ਸ਼ਵ ਆਸਣ
ਹਰ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਤਣਾਅ ਤੋਂ ਮੁਕਤੀ ਮਿਲਦੀ ਹੈ। ਇਹ ਆਸਣ ਆਰਾਮ ਕਰਨ ਦੀ ਸਭ ਤੋਂ ਸਰਲ ਵਿਧੀ ਹੈ। ਸਰੀਰ ਦੇ ਊਰਜਾ ਸੰਚਾਰ ‘ਚ ਵਾਧਾ ਕਰਦਾ ਹੈ।
ਹੱਥਾ ਯੋਗਾ
ਇਹ ਆਸਣ ਵੀ ਮਾਨਸਿਕ ਤਣਾਅ ਤੋਂ ਮੁਕਤੀ ਦਿੰਦਾ ਹੈ ਤੇ ਰੀੜ ਦੀ ਹੱਡੀ ਨੂੰ ਮਜਬੂਤ ਬਣਾਉਂਦਾ ਹੈ।
ਅਨੁਲੋਮ ਵਿਲੋਮ ਪ੍ਰਾਣਾਯਾਮ
ਇਹ ਪ੍ਰਾਣਾਯਾਮ ਦੀ ਪੁਰਾਣੀ ਵਿਧੀ ਹੈ। ਇਸ ਨਾਲ ਫੇਫੜਿਆਂ ਚ ਹਵਾ ਦਾ ਸੰਚਾਰ ਹੁੰਦਾ ਹੈ ਤੇ ਨਾਲ ਹੀ ਮਾਨਸਿਕ ਸ਼ਾਂਤੀ ਮਿਲਦੀ ਹੈ ਯੋਗ-ਆਸਨ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹਨ ਪਰ ਜ਼ਰੂਰੀ ਇਹ ਹੈ ਕਿ ਇਨ੍ਹਾਂ ਨੂੰ ਕਰਨ ਦੀ ਸਹੀ ਵਿਧੀ ਤੁਸੀਂ ਜਾਣਦੇ ਹੋਵੇ।