ਜਾਣੋ ਸਰਦੀਆਂ ‘ਚ ਗੂੰਦ ਦੇ ਬਣੇ ਲੱਡੂ ਖਾਣ ਦੇ ਅਣਗਿਣਤ ਫਾਇਦੇ

TeamGlobalPunjab
3 Min Read

ਨਿਊਜ਼ ਡੈਸਕ: ਸਰਦੀਆਂ ‘ਚ ਅਕਸਰ ਗੂੰਦ ਦੇ ਲੱਡੂ ਘਰਾਂ ਵਿਚ ਤਿਆਰ ਕੀਤੇ ਜਾਂਦੇ ਨੇ , ਇਹ ਲੱਡੂ ਬੱਚਿਆਂ ਅਤੇ ਵੱਡਿਆ ਦੋਵਾਂ ਵਲੋਂ ਪਸੰਦ ਕੀਤੇ ਜਾਂਦੇ ਹਨ ਅਤੇ ਇਸ ਦੇ ਬਹੁਤ ਸਾਰੇ ਫਾਇਦੇ ਹਨ। ਸਰਦੀਆਂ ਦੇ ਮੌਸਮ ਵਿਚ ਗੂੰਦ ਦੇ ਲੱਡੂਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਨਿੱਘ ਮਿਲਦੀ ਹੈ। ਇਸ ਵਿਚ ਕੁਦਰਤੀ ਗੂੰਦ ਅਰਥਾਤ ਖਾਣ ਵਾਲੀ ਗਮ ਹੁੰਦੀ ਹੈ, ਜੋ ਰੁੱਖਾਂ ਦੀ ਸੱਕ ਤੋਂ ਕੱਢੀ ਜਾਂਦੀ ਹੈ।

ਆਮ ਤੌਰ ‘ਤੇ ਗੂੰਦ ਦੇ ਲੱਡੂ ਦੇਸੀ ਘਿਓ, ਨਾਰਿਅਲ ਪਾਊਡਰ ਅਤੇ ਸੁੱਕੇ ਫਲਾਂ ਨਾਲ ਤਿਆਰ ਕੀਤੇ ਜਾਂਦੇ ਹਨ।

ਗੂੰਦ ਦੇ ਲੱਡੂ ਤੁਸੀਂ ਤਿੰਨ ਮਹੀਨਿਆਂ ਲਈ ਬਣਾ ਕੇ ਰੱਖ ਸਕਦੇ ਹੋ। ਤੁਸੀਂ ਹਰ ਸਵੇਰੇ ਨਾਸ਼ਤੇ ਲਈ ਇਕ ਜਾਂ ਦੋ ਲੱਡੂ ਖਾ ਸਕਦੇ ਹੋ ਅਤੇ ਸਰਦੀਆਂ ਦੇ ਮੌਸਮ ਵਿਚ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਇਸ ਦੇ ਫਾਇਦਿਆਂ ਨੂੰ ਵੇਖਦਿਆਂ, ਗਰਭਵਤੀ ਔਰਤਾਂ ਨੂੰ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਗੂੰਦ ਤੋਂ ਬਣੇ ਲੱਡੂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਬਹੁਤ ਸਾਰੇ ਲੋਕ ਗੂੰਦ ਕਤੀਰਾ ਅਤੇ ਗੂੰਦ ਨੂੰ ਇਕ ਮੰਨਦੇ ਹਨ। ਅਸਲ ਵਿਚ, ਦੋਵੇ ਵੱਖਰੇ ਹਨ। ਦੋਵਾਂ ਦੇ ਉਲਟ ਪ੍ਰਭਾਵ ਹਨ, ਗੂੰਦ ਸਰੀਰ ਨੂੰ ਗਰਮੀ ਦਿੰਦਾ ਹੈ, ਜਦਕਿ ਗੂੰਦ ਕਤੀਰਾ ਸਰੀਰ ਨੂੰ ਠੰਡਕ ਦਿੰਦਾ ਹੈ।

- Advertisement -

ਗੂੰਦ ਦੇ ਲੱਡੂ ਖਾਣ ਨਾਲ ਸਾਨੂੰ ਹੇਠ ਲਿਖੇ ਫਾਇਦੇ ਮਿਲਦੇ ਹਨ:

ਇਹ ਡਿੱਗ ਰਹੇ ਤਾਪਮਾਨ ਵਿਚ ਸਰੀਰ ਨੂੰ ਗਰਮ ਰੱਖਣ ਵਿਚ ਮਦਦ ਕਰਦਾ ਹੈ ਅਤੇ ਇਹ ਸਰੀਰ ਨੂੰ ਠੰਡ ਅਤੇ ਮੌਸਮੀ ਵਾਇਰਸ ਦੇ ਸੰਕਰਮਣ ਤੋਂ ਬਚਾਉਂਦਾ ਹੈ।

ਇਹ ਉਨ੍ਹਾਂ ਲਈ ਪੌਸ਼ਟਿਕ ਵਿਕਲਪ ਹੈ ਜੋ ਸਰਦੀਆਂ ਦੇ ਮੌਸਮ ਦੌਰਾਨ ਥੱਕੇ ਮਹਿਸੂਸ ਕਰਦੇ ਹਨ ਅਤੇ ਊਰਜਾ ਦੀ ਘਾਟ ਮਹਿਸੂਸ ਕਰਦੇ ਹਨ।

ਜੇ ਗੂੰਦ ਦੇ ਲੱਡੂ ਗੁੜ ਦੇ ਨਾਲ ਤਿਆਰ ਕੀਤੇ ਜਾਣ , ਤਾਂ ਇਹ ਸਟੈਮਿਨਾ ਵੀ ਵਧਾਉਂਦੇ ਹਨ।

ਇਹ ਪ੍ਰੋਟੀਨ, ਫਾਈਬਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਨੇ , ਜੋ ਹੱਡੀਆਂ ਅਤੇ ਟਿਸ਼ੂਆਂ ਨੂੰ ਮਜ਼ਬੂਤ ਬਣਾਉਂਦੇ ਹਨ। ਵਧੇਰੇ ਰੇਸ਼ੇ ਦੇ ਕਾਰਨ, ਇਹ ਕਬਜ਼ ਦੇ ਇਲਾਜ ਵਿਚ ਅਸਰਦਾਰ ਹਨ।

- Advertisement -

ਗੂੰਦ ਦੇ ਲੱਡੂ ਗਠੀਏ ਵਿਚ ਵੀ ਫਾਇਦੇਮੰਦ ਹੁੰਦੇ ਹਨ। ਇਹ ਕਮਰ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਦਿੰਦੇ ਹਨ ।

ਇਹ ਗਰਭਵਤੀ ਔਰਤਾਂ ਲਈ ਪੌਸ਼ਟਿਕ ਭੋਜਨ ਹੈ ਕਿਉਂਕਿ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਦਿੰਦਾ ਹੈ ਅਤੇ ਬੱਚੇ ਦੇ ਜਨਮ ਤੋਂ ਬਾਅਦ ਕਮਰ ਦਰਦ ਨੂੰ ਰੋਕਦਾ ਹੈ।

Share this Article
Leave a comment