ਜਾਣੋ ਚਾਹ ‘ਚ ਮੌਜੂਦ ਐਂਟੀਆਕਸੀਡੈਂਟ ਕਿਵੇਂ ਹੁੰਦੇ ਨੇ ਕੈਂਸਰ ਨਾਲ ਲੜਨ ‘ਚ ਵੀ ਮਦਦਗਾਰ

TeamGlobalPunjab
3 Min Read

ਨਿਊਜ਼ ਡੈਸਕ: ਭਾਰਤ ਦੇ ਲੋਕ ਖਾਣ-ਪੀਣ ਦੇ ਬਹੁਤ ਸ਼ੌਕੀਨ ਹਨ। ਜੇ ਗੱਲ ਕਰੀਏ ਚਾਹ ਦੀ ਤਾਂ ਹਰ ਘਰ ਵਿੱਚ ਆਸਾਨੀ ਨਾਲ ਚਾਹ ਦੇ ਪ੍ਰੇਮੀ ਮਿਲ ਜਾਣਗੇ, ਜੋ ਚਾਹ ਪੀਣ ਦੇ ਬਹੁਤ ਸ਼ੌਕੀਨ ਹੋਣਗੇ। ਲੋਕ ਹਰ ਰੋਜ਼ 3 ਤੋਂ 4 ਕੱਪ ਚਾਹ ਪੀਂਦੇ ਹਨ, ਬਹੁਤ ਘੱਟ ਲੋਕ ਚਾਹ ਪੀਣ ਦੇ ਫਾਇਦੇ ਅਤੇ ਨੁਕਸਾਨ ਵਾਰੇ ਜਾਣਦੇ ਹੋਣਗੇ। ਤਾਂ ਆਓ ਜਾਣਦੇ ਹਾਂ ਕਿ ਇੱਕ ਦਿਨ ਵਿੱਚ ਕਿੰਨੇ ਕੱਪ ਚਾਹ ਪੀਣਾ ਸਾਡੇ ਲਈ ਚੰਗਾ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਸਰਦੀਆਂ ਵਿੱਚ ਜ਼ਿਆਦਾ ਚਾਹ ਪੀਂਦੇ ਹਨ ਅਤੇ ਗਰਮੀਆਂ ਵਿੱਚ ਘੱਟ। ਪਰ ਜੋ ਵੀ ਮੌਸਮ ਹੋਵੇ, ਸਾਨੂੰ ਹਰ ਰੋਜ਼ 2 ਕੱਪ ਤੋਂ ਵੱਧ ਚਾਹ ਨਹੀਂ ਪੀਣੀ ਚਾਹੀਦੀ। ਇੱਕ ਆਮ ਵਿਅਕਤੀ ਨੂੰ ਇੱਕ ਦਿਨ ਵਿੱਚ ਸਿਰਫ 300 ਮਿ.ਲੀ. ਚਾਹ ਪੀਣੀ ਚਾਹੀਦੀ ਹੈ।

ਦੱਸ ਦਈਏ ਚਾਹ ਵਿੱਚ ਐਂਟੀਆਕਸੀਡੈਂਟ ਤੱਤ ਹੁੰਦੇ ਹਨ, ਜੋ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਇਹ ਕੈਂਸਰ ਨਾਲ ਲੜਨ ਵਿਚ ਵੀ ਮਦਦਗਾਰ ਹੈ, ਪਰ ਇਸਦਾ ਲਾਭ ਤਾਂ ਹੀ ਹੁੰਦਾ ਹੈ ਜਦੋਂ ਚਾਹ ਦੀ ਮਾਤਰਾ ਸਹੀ ਲਈ ਜਾਵੇ।

ਇਸ ਦੇ ਨਾਲ ਹੀ ਚਾਹ ਵਿਚ ਤੁਲਸੀ, ਅਦਰਕ, ਦਾਲਚੀਨੀ ਅਤੇ ਲੌਂਗ ਮਿਲਾਉਣ ਨਾਲ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ। ਜੇ ਤੁਸੀਂ ਸਰਦੀਆਂ ਦੇ ਮੌਸਮ ਰਾਤ ਨੂੰ ਇਕ ਕੱਪ ਗਰਮ ਚਾਹ ਪੀਉਗੇ, ਤਾਂ ਇਕ ਤਾਂ ਤੁਹਾਨੂੰ ਠੰਡ ਮਹਿਸੂਸ ਨਹੀਂ ਹੋਵੇਗੀ ਅਤੇ ਦੂਜਾ ਗਲੇ ਦੇ ਦਰਦ ਵਿਚ ਵੀ ਕਾਫ਼ੀ ਰਾਹਤ ਮਿਲੇਗੀ।

- Advertisement -

ਇਸ ਤੋਂ ਇਲਾਵਾ ਚਾਹ ਪੀਣ ਵੇਲੇ ਇਹ ਧਿਆਨ ਦੇਣਾ ਵੀ ਜ਼ਰੂਰੀ ਹੈ ਕਿ ਤੁਹਾਨੂੰ ਕਿਸ ਕਿਸਮ ਦੀ ਸਮੱਸਿਆ ਹੈ। ਉਦਾਹਰਣ ਵਜੋਂ, ਜੇ ਤੁਹਾਨੂੰ ਸ਼ੂਗਰ ਹੈ, ਤਾਂ ਫਿਰ ਵਾਰ-ਵਾਰ ਚਾਹ ਪੀਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ, ਜੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ, ਤਾਂ ਸ਼ੂਗਰ ਦੇ ਮਰੀਜ਼ ਨੂੰ ਇਕ ਵਾਰ ਵਿਚ 50 ਮਿਲੀਲੀਟਰ ਤੋਂ ਜ਼ਿਆਦਾ ਚਾਹ ਨਹੀਂ ਪੀਣੀ ਚਾਹੀਦੀ।

ਜੇ ਤੁਸੀਂ ਚਾਹ ਪੀਣ ਦੇ ਬਹੁਤ ਸ਼ੌਂਕੀਨ ਹੋ, ਤਾਂ ਤੁਹਾਨੂੰ ਦੁੱਧ ਦੀ ਬਿਜਾਏ ਨਿੰਬੂ ਵਾਲੀ ਚਾਹ ਪੀਣੀ ਚਾਹੀਦੀ ਹੈ। ਨਿੰਬੂ ਦੀ ਚਾਹ ਸਾਡੇ ਲਈ ਦੁੱਧ ਦੀ ਚਾਹ ਨਾਲੋਂ ਬਹੁਤ ਵਧੀਆ ਹੁੰਦੀ ਹੈ।

ਚਾਹ ਵਿੱਚ ਬਹੁਤ ਸਾਰਾ ਟੈਨਿਨ ਹੁੰਦਾ ਹੈ, ਜੋ ਚਾਹ ਦੇ ਜਰੀਏ ਸਾਡੇ ਸਰੀਰ ਤੱਕ ਪਹੁੰਚਦਾ ਹੈ ਅਤੇ ਇਹ ਸਾਡੇ ਲਈ ਬਹੁਤ ਨੁਕਸਾਨਦੇਹ ਹੈ। ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜੇ ਤੁਸੀਂ ਕਿਸੇ ਵੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਹੀ ਕਿਸੇ ਕਿਸਮ ਦੀ ਦਵਾਈ ਲੈ ਰਹੇ ਹੋ, ਤਾਂ ਇਹ ਦਵਾਈ ਦੇ ਪ੍ਰਭਾਵ ਨੂੰ ਘਟਾਉਂਦਾ ਹੈ।

Share this Article
Leave a comment