ਕੋਵਿਡ-19 : ਕੋਰੋਨਾ ‘ਤੇ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਪਲਾਜਮਾ ਦਾਨ ਕਰੇਗੀ ਬਾਲੀਵੁੱਡ ਕਲਾਕਾਰ ਕਨਿਕਾ ਕਪੂਰ

TeamGlobalPunjab
3 Min Read

ਨਿਊਜ਼ ਡੈਸਕ : ਦੇਸ਼ ‘ਚ ਕੋਰੋਨਾ ਸੰਕਰਮਣ ਦਾ ਖਤਰਾ ਹਰ ਰੋਜ਼ ਵੱਧ ਰਿਹਾ ਹੈ। ਇਸ ‘ਚ ਹੀ ਕੋਰੋਨਾ ਵਿਰੁੱਧ ਜੰਗ ‘ਚ ਜਿੱਤ ਹਾਸਲ ਕਰ ਚੁੱਕੀ ਬਾਲੀਵੁੱਡ ਕਲਾਕਾਰ ਕਨਿਕਾ ਕਪੂਰ ਹੁਣ ਕੋਰੋਨਾ ਮਹਾਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਮਦਦ ਲਈ ਆਪਣਾ ਪਲਾਜਮਾ ਦਾਨ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਅੱਜ ਸੋਮਵਾਰ ਲਖਨਊ ‘ਚ ਸਥਿਤ ਕੇਜੀਐਮਯੂ ਦੇ ਡਾਕਟਰਾਂ ਦੀ ਟੀਮ ਕਨਿਕਾ ਦਾ ਬਲੱਡ ਸੈਂਪਲ ਲੈਣ ਲਈ ਉਨ੍ਹਾਂ ਦੇ ਘਰ ਪਹੁੰਚੀ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਹੀ ਨਿਸ਼ਚਤ ਹੋ ਸਕੇਗਾ ਕਿ ਕਨਿਕਾ ਪਲਾਜਮਾ ਦਾਨ ਦੇ ਸਕਦੀ ਹੈ ਜਾਂ ਨਹੀਂ। ਰਿਪੋਰਟਾਂ ਸਕਾਰਾਤਮਕ ਆਉਣ ਤੋਂ ਬਾਅਦ ਕਨਿਕਾ ਪਲਾਜ਼ਮਾ ਦੇਣ ਲਈ ਕੱਲ ਕੇਜੀਐਮਯੂ ਜਾਣਗੇ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਕਲਾਕਾਰ ਕਨਿਕਾ ਕਪੂਰ 20 ਮਾਰਚ ਨੂੰ ਕੋਰੋਨਾ ਸੰਕਰਮਿਤ ਪਾਈ ਗਈ ਸੀ। ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਲਖਨਊ ਦੇ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 6 ਅਪ੍ਰੈਲ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਲਖਨਊ ਦੇ ਕੇਜੀਐਮਯੂ ‘ਚ ਕੋਰੋਨਾ ਖਿਲਾਫ ਪਲਾਜ਼ਮਾ ਥੈਰੇਪੀ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਥਰੈਪੀ ਦੇ ਤਹਿਤ ਇੱਕ ਕੋਰੋਨਾ ਸੰਕਰਮਿਤ ਮਰੀਜ਼ ਨੂੰ ਵੈਂਟੀਲੇਟਰ ‘ਤੇ ਪਲਾਜਮਾ ਦੀ ਪਹਿਲੀ ਡੋਜ਼ ਦਿੱਤੀ ਗਈ ਹੈ ਜਿਸ ਤੋਂ ਜਿਸ ਤੋਂ ਬਾਅਦ ਉਸ ਦੀ ਸਿਹਤ ‘ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ।

ਪਲਾਜਮਾ ਥੈਰੇਪੀ ਦੇ ਤਹਿਤ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਮਰੀਜ਼ ਦੇ ਬਲੱਡ ਨੂੰ ਕਿਸੀ ਹੋਰ ਕੋਰੋਨਾ ਸੰਕਰਮਿਤ ਮਰੀਜ਼ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੇ ਬਲੱਡ ‘ਚੋਂ ਪਲਾਜਮਾ ਕੱਢ ਕੇ ਕੋਰੋਨਾ ਸੰਕਰਮਿਤ ਮਰੀਜ਼ ਨੂੰ ਦਿੱਤਾ ਜਾਵੇ ਤਾਂ ਇਹ ਪਲਾਜਮਾ ਕੋਰੋਨਾ ਮਰੀਜ਼ ਦੇ ਇਲਾਜ ‘ਚ ਮਦਦ ਕਰ ਸਕਦੇ ਹਨ। ਕੇਜੀਐਮਯੂ ਤੋਂ ਇਲਾਵਾ ਪਲਾਜਮਾ ਥੈਰੇਪੀ ਦਿੱਲੀ ਵਿਚ ਵੀ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ ‘ਚ ਮਦਦ ਮਿਲੀ ਹੈ। ਜਦੋਂਕਿ ਬਾਕੀ ਰਾਜ ਵੀ ਪਲਾਜਮਾ ਥੈਰੇਪੀ ਨੂੰ ਅਪਣਾਉਣ ਲਈ ਆਈਸੀਐਮਆਰ ਦੀ ਆਗਿਆ ਲੈਣ ਦੀ ਯੋਜਨਾ ਬਣਾ ਰਹੇ ਹਨ।

ਦੂਜੇ ਪਾਸੇ ਲਖਨਊ ਵਿੱਚ ਕਨਿਕਾ ਕਪੂਰ ਦੇ ਖਿਲਾਫ ਇੱਕ ਕੇਸ ਵੀ ਦਰਜ ਕੀਤਾ ਗਿਆ ਹੈ ਜਿਸ ਵਿੱਚ ਲਖਨਊ ਪੁਲੀਸ ਨੇ ਉਸਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦਰਅਸਲ, ਕਨਿਕਾ ਖਿਲਾਫ ਆਈਪੀਸੀ ਦੀ ਧਾਰਾ 188, 269 ਅਤੇ 270 ਦੇ ਤਹਿਤ ਲਖਨਊ ਦੇ ਸਰੋਜਨੀ ਨਗਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ।

- Advertisement -

Share this Article
Leave a comment