ਕਈ ਤਰ੍ਹਾਂ ਦੀਆਂ ਦਵਾਈਆਂ ‘ਚ ਵੀ ਹੁੰਦੈ ਅਫੀਮ ਦਾ ਪ੍ਰਯੋਗ

TeamGlobalPunjab
2 Min Read

ਨਿਊਜ਼ ਡੈਸਕ :- ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ ਜਿਵੇਂ ਲੈਟੇਕਸ, ਮਾਰਫਿਨ, ਕੋਡੀਨ, ਪੈਨਥ੍ਰੀਨ ਤੇ ਹੋਰ ਬਹੁਤ ਸਾਰੇ ਆਕਸਾਈਡ ਬੀਜ ਦੀਆਂ ਫਲੀਆਂ ਤੋਂ ਲਿਆ ਜਾਂਦਾ ਹੈ। ਅਫੀਮ ‘ਚ ਬਹੁਤ ਸਾਰੇ ਰਸਾਇਣਕ ਗੁਣ ਹੁੰਦੇ ਹਨ। ਇਹ ਚਿਕਿਤਸਕ ਪੌਦਾ ਹੈ। ਅਫੀਮ ਦੇ ਪੌਦੇ ‘ਚ ਰਸਾਇਣਕ ਤੱਤ ਵੀ ਪਾਏ ਜਾਂਦੇ ਹਨ। ਅਫੀਮ ਦੇ ਬੀਜਾਂ ‘ਚ 44 ਤੋਂ 50 ਪ੍ਰਤੀਸ਼ਤ ਤੇਲ ਹੁੰਦਾ ਹੈ, ਇਸ ‘ਚੋਂ ਤੇਲ ਕੱਢਣ ਲਈ ਦਬਾਅ ਪਾਇਆ ਜਾਂਦਾ ਹੈ। ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।

ਭਾਰਤ ‘ਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਰਾਜਾਂ ‘ਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਅਫੀਮ ਦੀ ਜ਼ਿਆਦਾ ਮਾਤਰਾ ਨਾਲ ਸਰੀਰ ਕਾਲਾ ਹੋ ਜਾਂਦਾ ਹੈ। ਭੰਗ ਦੇ ਬੀਜ ਅਫੀਮ ਦੇ ਨੁਕਸ ਦੂਰ ਕਰਦੇ ਹਨ। ਆਯੁਰਵੈਦ ਅਨੁਸਾਰ ਅਫੀਮ ਦੀ ਤਸੀਰ ਗਰਮ ਤੇ ਪ੍ਰਭਾਵ ‘ਚ ਨਸ਼ੀਲੀ ਹੋਣ ਕਾਰਨ ਦਰਦ-ਨਿਵਾਰਕ, ਪਸੀਨਾ ਲਿਆਉਣ ਵਾਲੀ, ਸਰੀਰ ਦੇ ਦਰਦਾਂ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ।

ਯੂਨਾਨੀ ਡਾਕਟਰ ਅਨੁਸਾਰ ਇਹ ਕਮਰ ਦਰਦ, ਜੋੜਾਂ ਦੇ ਦਰਦ, ਸ਼ੂਗਰ ਤੇ ਖ਼ੂਨੀ ਦਸਤ ‘ਚ ਲਾਭਕਾਰੀ ਹੈ। ਸਿਰ ਦਰਦ ਜਾਂ ਪੁਰਾਣੇ ਸਿਰ ਦਰਦ ਨੂੰ ਠੀਕ ਕਰਨ ਲਈ ਅਫੀਮ ਫ਼ਾਇਦੇਮੰਦ ਹੈ ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ਗਲਾ ਖਰਾਬ ਹੋਣ ‘ਤੇ ਠੀਕ ਹੋ ਜਾਂਦਾ ਹੈ। ਆਮ ਲੋਕ ਅਫੀਮ ਨੂੰ ਸਿਰਫ ਨਸ਼ੇ ਵਜੋਂ ਜਾਣਦੇ ਹਨ। ਬਹੁਤੇ ਲੋਕ ਇਸ ਨੂੰ ਹੈਰੋਇਨ ਦਾ ਸ੍ਰੋਤ ਮੰਨਦੇ ਹਨ ਤੇ ਇਸ ਨੂੰ ਨਸ਼ਿਆਂ ਦੇ ਕਾਰੋਬਾਰ ਨਾਲ ਜੋੜਿਆ ਜਾਂਦਾ ਹੈ ਪਰ ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸੋਮਾ ਹੈ।

Share this Article
Leave a comment