ਦੀਪ ਸਿੱਧੂ ਦੇ ਹੱਕ ‘ਚ ਨਿੱਤਰੇ ਸਿੰਘਾ ਅਤੇ ਲੱਖਾ ਸਿੱਧਾਣਾ

TeamGlobalPunjab
2 Min Read

ਚੰਡੀਗੜ੍ਹ : ਦਿੱਲੀ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਹੱਕ ‘ਚ ਵੀ ਆਵਾਜ਼ ਬੁਲੰਦ ਹੋਣ ਲੱਗੀ ਹੈ। ਇਸ ਸਬੰਧੀ ਪੰਜਾਬੀ ਗਾਇਕ ਸਿੰਘਾ ਅਤੇ ਲੱਖਾ ਸਿਧਾਣਾ ਨੇ ਦੀਪ ਸਿੱਧੂ ਦਾ ਸਾਥ ਦੇਣ ਲਈ ਕਿਹਾ। ਪੰਜਾਬੀ ਗਾਇਕ ਸਿੰਘਾ ਨੇ ਕਿਹਾ ਕਿ “ਦੀਪ ਬਾਈ ਬਹੁਤ ਚੰਗਾ ਇਨਸਾਨ ਹੈ। ਜੋ ਕੁਝ ਵੀ ਹੋਇਆ, ਉਸ ‘ਚ ਦੀਪ ਸਿੱਧੂ ਦਾ ਕੋਈ ਕਸੂਰ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਵੀ ਧਿਆਨ ਦੇਵੇ, ਕੋਈ ਵੀ ਹਰਟ ਨਾ ਹੋਵੇ। ਦੀਪ ਸਿੱਧੂ ਇੱਕ ਪੜ੍ਹਿਆ ਲਿਖਿਆ ਤੇ ਸਮਝਦਾਰ ਇਨਸਾਨ ਹੈ। ਉਸ ਨੂੰ ਸਹੀ ਗਲਤ ਦੀ ਸਮਝ ਹੈ। ਮੈਂ ਹਮੇਸ਼ਾ ਪੰਜਾਬ ਦੇ ਨਾਲ ਹਾਂ ਪੰਜਾਬੀਅਤ ਦੇ ਨਾਲ ਹਾਂ। ਬੱਸ ਇੰਨੀ ਤਸ਼ੱਦਦ ਨਾ ਹੋਵੇ ਕਿ ਕਿਸੇ ਦੀ ਮਾਂ ਦੀਆਂ ਅੱਖੋਂ ਵਿੱਚੋਂ ਹੰਝੂ ਆ ਜਾਣ।”

ਦੂਜੇ ਪਾਸੇ ਲੱਖਾ ਸਿਧਾਣਾ ਨੇ ਕਿਹਾ ਕਿ ਸਾਰੀ ਕਿਸਾਨ ਜਥੇਬੰਦੀਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜੇਕਰ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਹੋਈ ਹੈ ਤਾਂ ਅਜਿਹਾ ਬਿਆਨ ਨਾ ਦਿੱਤਾ ਜਾਵੇਗਾ, ਜਿਸ ਨਾਲ ਮਾਹੌਲ ਹੋਰ ਖ਼ਰਾਬ ਹੋਵੇ। ਸਿਧਾਣਾ ਨੇ ਕਿਹਾ ਕਿ ਹੁਣ ਕਿਸਾਨ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਬਾਕੀ ਕਿਸਾਨਾਂ ਦੀ ਰਿਹਾਈ ਦੀ ਮੰਗ ਦੇ ਨਾਲ ਨਾਲ ਦੀਪ ਸਿੱਧੂ ਨੂੰ ਵੀ ਰਿਹਾਅ ਕਰਨ ਦੀ ਮੰਗ ਕਰਨ। ਲੱਖਾ ਸਿਧਾਣਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਦੌਰਾਨ ਸਾਰੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।

Share this Article
Leave a comment