90 ਸਾਲਾ ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ, ਦੁਨੀਆ ਭਰ ‘ਚ ਲੋਕ ਕਰ ਰਹੇ ਸਲਾਮਤੀ ਲਈ ਦੁਆ

TeamGlobalPunjab
2 Min Read

ਨਵੀਂ ਦਿੱਲੀ: ਲਤਾ ਮੰਗੇਸ਼ਕਰ ਪਿਛਲੇ ਦੋ ਦਿਨਾਂ ਤੋਂ ਆਈਸੀਯੂ ਵਿੱਚ ਭਰਤੀ ਹਨ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋਣ ‘ਤੇ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਉਨ੍ਹਾਂ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ। ਲਤਾ ਜੀ ਨੂੰ ਲਾਈਫ ਸਪੋਰਟ ਸਿਸਟਮ ‘ਤੇ ਹੀ ਰੱਖਿਆ ਗਿਆ ਹੈ। ਅੱਜ ਸਵੇਰੇ ਤੋਂ ਪਰਿਵਾਰ ਜਾਂ ਬਰੀਚ ਕੈਂਡੀ ਹਸਪਤਾਲ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਖਬਰ ਜਾਰੀ ਨਹੀਂ ਕੀਤੀ ਗਈ ਹੈ।

ਅਜਿਹੇ ‘ਚ ਫੈਨਸ ਨਾਲ ਵੱਡੀ-ਵੱਡੀ ਹਸਤੀਆਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਦੁਆਵਾਂ ਮੰਗ ਰਹੀਆਂ ਹਨ। ਫਿਲਮੀ ਜਗਤ ਤੋਂ ਲੈ ਕੇ ਸਿਆਸਤ ਤੱਕ ਦੇ ਲੋਕ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ ।

ਤੁਹਾਨੂੰ ਦੱਸ ਦੇਈਏ ਕਿ ਲਤਾ ਮੰਗੇਸ਼ਕਰ ਨੂੰ 11 ਨਵੰਬਰ ਨੂੰ ਹੀ ਸਵੇਰੇ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਮੈਡੀਕਲ ਜਾਂਚ ਵਿੱਚ ਪਤਾ ਚੱਲਿਆ ਕਿ ਉਨ੍ਹਾਂ ਦੇ ਫੇਫੜਿਆਂ ‘ਚ ਇਨਫੈਕਸ਼ਨ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੁਣ ਇਹ ਵੀ
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਿਮੋਨਿਆ ਵੀ ਹੋ ਗਿਆ ਹੈ।

- Advertisement -

12 ਨਵੰਬਰ ਨੂੰ ਲਤਾ ਜੀ ਦੇ ਪਰਿਵਾਰ ਦੇ ਹਵਾਲੇ ਤੋਂ ਏਜੰਸੀ ਨੇ ਖਬਰ ਦਿੱਤੀ ਸੀ ਕਿ ਉਨ੍ਹਾਂ ਦੀ ਹਾਲਤ ‘ਚ ਮਾਮੂਲੀ ਸੁਧਾਰ ਹੋਇਆ ਹੈ ਅਤੇ ਉਹ ਸਥਿਰ ਹਨ। ਹਾਲਾਂਕਿ ਉਨ੍ਹਾਂ ਦੀ ਰੋਗ ਨੂੰ ਲੈ ਕੇ ਨਾਂ ਤਾਂ ਪਰਿਵਾਰ ਵਲੋਂ ਤੇ ਨਾਂ ਹੀ ਹਸਪਤਾਲ ਤੋਂ ਕੋਈ ਅਧਿਕਾਰਤ ਬਿਆਨ ਜਾਂ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੈ ।

ਉੱਧਰ ਲਤਾ ਜੀ ਦਾ ਇਲਾਜ ਕਰ ਰਹੇ ਡਾ. ਪਤਿਤ ਸਮਧਾਨੀ ਨੇ ਬੀਤੇ ਦਿਨੀਂ ਸਮਾਚਾਰ ਏਜੰਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਪਰ ਹਾਲਤ ‘ਚ ਹੌਲੀ – ਹੌਲੀ ਸੁਧਾਰ ਹੋ ਰਿਹਾ ਹੈ।

Share this Article
Leave a comment