ਨਵਾਜ਼ੁਦੀਨ ਸਿਦੀਕੀ ਤੇ ਪਰਿਵਾਰ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ‘ਤੇ ਲੱਗੀ ਰੋਕ

TeamGlobalPunjab
1 Min Read

ਇਲਾਹਾਬਾਦ : ਬਾਲੀਵੁੱਡ ਅਦਾਕਾਰ ਨਵਾਜ਼ੁਦੀਨ ਸਿਦੀਕੀ ਨੂੰ ਇਲਾਹਾਬਾਦ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਮੁਜ਼ੱਫਰਨਗਰ ਦੇ ਬੁਢਾਣਾ ਥਾਣੇ ਵਿੱਚ ਦਰਜ ਐਫਆਈਆਰ ‘ਚ ਹਾਈਕੋਰਟ ਨੇ ਨਵਾਜ਼ੂਦੀਨ ਸਿਦੀਕੀ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਸਿਦੀਕੀ ਦੀ ਪਤਨੀ ਆਲੀਆ ਨੇ ਨਵਾਜ਼ੁਦੀਨ ਸਿਦੀਕੀ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਵਾਈ ਸੀ। ਇਸੇ ਸਾਲ 27 ਜੁਲਾਈ ਨੂੰ ਕੇਸ ਵੀ ਦਰਜ ਹੋਇਆ ਸੀ।

ਨਵਾਜ਼ੁਦੀਨ ਸਿਦੀਕੀ ਅਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਇੱਕ ਬੱਚੀ ਦੇ ਨਾਲ ਸੋਸ਼ਣ ਕਰਨ ਅਤੇ POCSO ਐਕਟ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ। ਐਫ਼ਆਈਆਰ ਦੇ ਖਿਲਾਫ਼ ਨਵਾਜ਼ੁਦੀਨ ਸਿਦੀਕੀ ਤੇ ਉਸ ਦੇ ਪਰਿਵਾਰ ਨੇ ਇਲਾਹਾਬਾਦ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਸੰਜੇ ਕੁਮਾਰ ਪਚੌਰੀ ਦੀ ਡਵੀਜ਼ਨ ਬੈਂਚ ਨੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਨਵਾਜ਼ੁਦੀਨ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਨਵਾਜ਼ੁਦੀਨ ਦੇ ਨਾਲ-ਨਾਲ ਉਨ੍ਹਾਂ ਦੀ ਮਾਤਾ ਅਤੇ ਦੋ ਭਰਾਵਾਂ ਦੀ ਗ੍ਰਿਫਤਾਰੀ ‘ਤੇ ਵੀ ਰੋਕ ਲੱਗੀ ਹੈ।

ਨਵਾਜ਼ੁਦੀਨ ਸਿਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਵਿਚਾਲੇ ਕਾਫੀ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਉਨ੍ਹਾਂ ਦੀ ਪਤਨੀ ਆਲੀਆ ਨੇ ਉਨ੍ਹਾਂ ਨੂੰ ਤਲਾਕ ਦਾ ਨੋਟਿਸ ਵੀ ਭੇਜਿਆ ਸੀ। ਦੋਵਾਂ ਵਿਚਾਲੇ ਕਈ ਗੱਲਾਂ ਨੂੰ ਲੈ ਕੇ ਵੀ ਤਕਰਾਰ ਹੋਇਆ ਹੈ।

Share this Article
Leave a comment