ਸ੍ਰੀ ਲੰਕਾ ਦੀ ਟੀਮ ਨੂੰ ਮਿਲਿਆ ਨਵਾਂ ਮਲਿੰਗਾ? ਜੇ ਨਹੀਂ ਯਕੀਨ ਤਾਂ ਇਹ ਦੇਖੋ

TeamGlobalPunjab
1 Min Read

ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਕਾਲਜ ਪੱਧਰੀ ਕ੍ਰਿਕਟ ਮੈਚਾਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ 17 ਸਾਲਾਂ ਦਾ ਖਿਡਾਰੀ ਹੂ-ਬ-ਹੂ ਲਸਿਥ ਮਲਿੰਗਾ ਦੀ ਤਰ੍ਹਾਂ ਗੇਂਦਬਾਜ਼ੀ ਕਰਦਾ ਹੈ। ਜਾਣਕਾਰੀ ਮੁਤਾਬਿਕ ਇਸ ਖਿਡਾਰੀ ਨੇ ਮੈਚ ਦੌਰਾਨ 7 ਦੌੜਾਂ ਦੇ ਦੇ ਕੇ 6  ਵਿਕਟਾਂ ਹਾਸਲ ਕੀਤੀਆਂ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿੱਆ। ਇਸ ਤੋਂ ਬਾਅਦ ਲੋਕ ਇਸ ਨੂੰ ਜੂਨੀਅਰ ਮਲਿੰਗਾ ਕਹਿ ਕੇ ਬੁਲਾਉਣ ਲੱਗ ਪਏ ਹਨ।

https://twitter.com/abhinavsingh_27/status/1177424830171242496

ਦੱਸ ਦਈਏ ਕਿ ਇਹ ਵਾਇਰਲ ਹੋਇਆ ਵੀਡੀਓ ਸ੍ਰੀ ਲੰਕਾ ਦੇ ਕੈਂਡੀ ਸ਼ਹਿਰ ਦੇ ਟ੍ਰਿਨੀਟੀ ਕਾਲਜ਼ ਦਾ ਹੈ। ਮਲਿੰਗਾ ਦੇ ਅੰਦਾਜ਼ ਵਾਲਾ ਇਹ ਖਿਡਾਰੀ ਇਸੇ ਕਾਲਜ਼ ਦਾ ਵਿਦਿਆਰਥੀ ਹੈ ਅਤੇ ਇਸ ਦਾ ਨਾਮ ਮਥੀਸ਼ਾ ਪਥਿਰਾਨਾ ਹੈ। ਇਹ ਖਿਡਾਰੀ ਮਲਿੰਗਾ ਦੇ ਅੰਦਾਜ਼ ਵਿੱਚ ਹੀ ਜਾਰਕਰ ਗੇਂਦ ਸੁੱਟਦਾ ਹੈ । ਇਸ ਵੀਡੀਓ ਵਿੱਚ ਇਹ ਖਿਡਾਰੀ 5 ਵਿਕਟਾਂ ਹਾਸਲ ਕਰਦਾ ਦਿਖਾਈ ਦਿੰਦਾ ਹੈ। ਜਿਸ ਵਿੱਚੋਂ ਇਹ  ਵਿਕਟਾਂ ਜਾਰਕਰ ਗੇਂਦ ਸੁੱਟ ਕੇ ਬੱਲੇਬਾਜ਼ ਨੂੰ ਬੋਲਡ ਕਰਕੇ ਹਾਸਲ ਕਰਦਾ ਹੈ, ਤੀਸਰੀ ਵਿਕਟ ਐਲਬੀਡਬਲਿਯੂ ਦੇ ਜਰੀਏ ਲੈਂਦਾ ਹੈ ਜਦੋਂ ਕਿ ਦੋ ਵਿਕਟਾਂ ਬੱਲੇਬਾਜ਼ ਨੂੰ ਕੈਚ ਆਉਟ ਕਰਕੇ ਲੈਂਦਾ ਹੈ।

Share this Article
Leave a comment