ਸਟਾਰ ਖਿਡਾਰੀ ਸੇਰੇਨਾ ਵਿਲੀਅਮਜ਼ ਨੇ ਟੋਕਿਓ ਓਲੰਪਿਕ ਵਿੱਚ ਹਿੱਸਾ ਨਹੀਂ ਲੈਣ ਦਾ ਕੀਤਾ ਐਲਾਨ

TeamGlobalPunjab
1 Min Read

ਲੰਦਨ : ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਟੋਕਿਓ ਓਲੰਪਿਕ ਵਿੱਚ ਨਹੀਂ ਖੇਡੇਗੀ। 39 ਸਾਲਾ ਅਮਰੀਕੀ ਖਿਡਾਰੀ ਨੇ ਆਪਣੀ ਵਿੰਬਲਡਨ ਤੋਂ ਪਹਿਲਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਆਪਣਾ ਫੈਸਲਾ ਪ੍ਰਗਟ ਕੀਤਾ।

ਸੇਰੇਨਾ ਵਿਲੀਅਮਜ਼ ਨੇ ਕਿਹਾ, “ਮੈਂ ਅਸਲ ਵਿੱਚ ਓਲੰਪਿਕ ਸੂਚੀ ਵਿੱਚ ਨਹੀਂ ਹਾਂ, ਇਸ ਲਈ … ਅਜਿਹਾ ਨਹੀਂ ਜਿਸ ਬਾਰੇ ਮੈਂ ਜਾਣਦੀ ਹਾਂ। ਜੇ ਅਜਿਹਾ ਹੈ ਤਾਂ ਮੈਨੂੰ ਇਸ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।”

ਵਿਲਿਅਮਜ਼ ਟੈਨਿਸ ਦੇ ਇਤਿਹਾਸ ਵਿਚ ਸਭ ਤੋਂ ਵੱਧ ਸਫਲ ਓਲੰਪੀਅਨ ਹੈ । ਓਲੰਪਿਕ ਖੇਡਾਂ ਵਿੱਚ ਉਸਨੇ ਸਿੰਗਲਜ਼ ਵਿਚ ਇੱਕ ਗੋਲਡ ਮੈਡਲ ਅਤੇ ਆਪਣੀ ਭੈਣ ਵੀਨਸ ਵਿਲੀਅਮਜ਼ ਦੇ ਨਾਲ ਡਬਲਜ਼ ਵਿਚ ਤਿੰਨ ਸੋਨੇ ਦਾ ਤਗਮੇ ਜਿੱਤੇ ਹਨ ।

- Advertisement -

 

ਹਾਲਾਂਕਿ ਉਨ੍ਹਾਂ ਆਪਣੀ ਭੈਣ ਵੀਨਸ ਵਿਲੀਅਮਜ਼ ਦੇ ਓਲੰਪਿਕ ਖੇਡਣ ਬਾਰੇ ਕੁਝ ਵੀ ਨਹੀਂ ਦੱਸਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੈਨਿਸ ਦੇ ਮਹਾਨ ਖਿਡਾਰੀ ਰਾਫੇਲ ਨਡਾਲ ਵੀ ਓਲੰਪਿਕ ਖੇਡਾਂ ਵਿੱਚ ਸ਼ਿਰਕਤ ਨਹੀਂ ਕਰਨ ਦਾ ਐਲਾਨ ਕਰ ਚੁੱਕੇ ਹਨ।

Share this Article
Leave a comment