Kableone ਅਤੇ ਸਾਗਾ ਸਟੂਡੀਓਜ਼ ਨੇ ਵਿਨੇਸ਼ ਫੋਗਾਟ ਦੇ ਸਮਰਥਨ ‘ਚ ਲਿਆ ਮਜ਼ਬੂਤ ​​ਸਟੈਂਡ, 5 ਲੱਖ ਰੁਪਏ ਦੇ ਮਾਣ ਭੱਤੇ ਦਾ ਕੀਤਾ ਐਲਾਨ

Global Team
2 Min Read

ਗਲੋਬਲ OTT ਪਲੇਟਫਾਰਮ Kableone   ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ ਤੇ ਇਸ ਪਲੇਟਫਾਰਮ ਵਲੋਂ ਪ੍ਰਸਿੱਧ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਲਈ 5 ਲੱਖ ਰੁਪਏ ਦੇ ਮਾਣ ਭੱਤੇ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਮਸ਼ਹੂਰ ਪੰਜਾਬੀ ਅਦਾਕਾਰਾ ਸੋਨੀਆ ਮਾਨ ਦੇ ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਕੀਤੀ ਗਿਆ ਜੋ ਕਿ ਆਉਣ ਵਾਲੀ OTT ਓਰੀਜਨਲ ‘ਕਾਂਸਟੇਬਲ ਹਰਜੀਤ ਕੌਰ’ ਵਿੱਚ ਨਜ਼ਰ ਆਵੇਗੀ।

ਆਪਣੇ ਅਧਿਕਾਰਤ ਬਿਆਨ ਵਿੱਚ, Kableone ਨੇ ਵਿਨੇਸ਼ ਫੋਗਾਟ ਦੇ ਸਮਰਪਣ ਅਤੇ ਖੇਡ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਹਲਕਾ ਜਿਹਾ ਭਾਰ ਵਧਣ ਕਾਰਨ ਓਲੰਪਿਕ ਤੋਂ ਖੁੰਝ ਗਈ, ਪਰ ਉਹ ਉਨ੍ਹਾਂ ਲਈ ਇੱਕ ਸੱਚੀ ਚੈਂਪੀਅਨ ਹੈ। Kableone ਨੇ ਖੇਡ ਪ੍ਰਤੀ ਉਹਨਾਂ ਦੇ ਜਨੂੰਨ ਅਤੇ ਸਮਰਪਣ ਨੂੰ ਮਾਨਤਾ ਦਿੰਦੇ ਹੋਏ 5 ਲੱਖ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਕੇਬਲਵਨ ਨੇ ਇਹ ਵੀ ਦਿਲਚਸਪੀ ਜ਼ਾਹਰ ਕੀਤੀ ਹੈ ਕਿ ਜੇਕਰ ਵਿਨੇਸ਼ ਫੋਗਾਟ ਸਹਿਮਤ ਹੋ ਜਾਂਦੇ ਹਨ ਤਾਂ ਉਹ ਉਹਨਾਂ ਦੀ ਪ੍ਰੇਰਣਾਦਾਇਕ ਕਹਾਣੀ ਨੂੰ ‘ਸਟੋਰੀਜ਼ ਆਫ ਪੰਜਾਬ ‘ ਲੜੀ ਤਹਿਤ ਇੱਕ ਫ਼ਿਲਮ ਵਜੋਂ ਪੇਸ਼ ਕਰਨ ਲਈ ਤਿਆਰ ਹਮ। ਇਹ ਫਿਲਮ ਉਹਨਾਂ ਦੀ ਲਗਨ ਅਤੇ ਜ਼ਿੰਦਗੀ ‘ਚ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕਰੇਗੀ।

ਕੇਬਲਵਨ ਦੇ ਸੀਈਓ ਸਿਮਰਨਜੀਤ ਸਿੰਘ ਨੇ ਕਿਹਾ, “ਵਿਨੇਸ਼ ਫੋਗਾਟ ਸਾਡੇ ਦੇਸ਼ ਦਾ ਮਾਣ ਹੈ ਅਤੇ ਇੱਕ ਪਲੇਟਫਾਰਮ ਵਜੋਂ ਅਸੀਂ ਉਨ੍ਹਾਂ ਦਾ ਸਮਾਨ ਕਰਦੇ ਹਾਂ। ਜੇਕਰ ਅਸੀਂ ਪਹਿਲਵਾਨ ਦੇ ਰੂਪ ‘ਚ ਉਨ੍ਹਾਂ ਦੇ ਸਫਰ ‘ਤੇ ਫਿਲਮ ਬਣਾ ਸਕਦੇ ਹਾਂ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਨੂੰ ਵਧਾਈਆਂ! ਅਸੀਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।”

- Advertisement -

Kableone  ਇੱਕ ਆਲ-ਇਨ-ਵਨ ਐਪਲੀਕੇਸ਼ਨ ਹੈ ਜਿਸ ਵਿੱਚ VOD, ਡਿਜੀਟਲ ਲੀਨੀਅਰ ਟੀਵੀ, ਅਤੇ 24×7 ਡਿਜੀਟਲ ਰੇਡੀਓ ਸ਼ਾਮਲ ਹੈ, ਜੋ ਲਾਂਚ ਹੋਣ ਲਈ ਤਿਆਰ ਹੈ।

Share this Article
Leave a comment