ਮਹਾਂਕੁੰਭ ਦੇ ਮੇਲੇ ‘ਚ ਲਖਵਿੰਦਰ ਵਡਾਲੀ ਲਗਾਉਣਗੇ ਰੌਣਕਾਂ

Global Team
1 Min Read

ਨਿਊਜ਼ ਡੈਸਕ: ਉੱਤਰ-ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਜਾਰੀ ਮਹਾਂਕੁੰਭ ਮੇਲੇ ‘ਚ ਸੂਫ਼ੀ ਗਾਇਕ ਲਖਵਿੰਦਰ ਵਡਾਲੀ  ਸ਼ਮੂਲੀਅਤ ਕਰਨ ਜਾ ਰਹੇ ਹਨ। ਲਖਵਿੰਦਰ ਵਡਾਲੀ 23 ਜਨਵਰੀ 2025 ਨੂੰ, ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਸੰਸਕ੍ਰਿਤੀਕ ਮੰਚ ‘ਤੇ  ਆਪਣੀ ਪ੍ਰਸਤੁਤੀ ਦੇਣਗੇ। ਇਹ ਮੰਚ ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ ਅਤੇ ਉੱਤਰ ਮੱਧ ਖੇਤਰ ਸੰਸਕ੍ਰਿਤੀ ਕੇਂਦਰ, ਪ੍ਰਯਾਗਰਾਜ ਦੁਆਰਾ ਸਥਾਪਿਤ ਕੀਤਾ ਗਿਆ ਹੈ, ਜੋ ਭਾਰਤ ਦੀ ਸੰਸਕ੍ਰਿਤੀਕ ਵਿਵਿਧਤਾ ਨੂੰ ਦਰਸਾਉਣ ਲਈ ਸਮਰਪਿਤ ਹੈ।

ਉਨ੍ਹਾਂ ਤੋਂ ਇਲਾਵਾ ਹੋਰ ਕਈ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਵੀ ਆਪਣੀਆਂ ਬਹੁ-ਕਲਾਵਾਂ ਦਾ ਪ੍ਰਦਰਸ਼ਨ ਕਰਨਗੇ। ਭਾਰਤ ਸਰਕਾਰ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਉਕਤ ਕਲਾ ਸਮਾਰੋਹ ਦਾ ਹਿੱਸਾ ਬਣਨ ਵਾਲੇ ਪਹਿਲੇ ਪੰਜਾਬੀ ਗਾਇਕ ਹੋਣ ਦਾ ਮਾਣ ਵੀ ਅਪਣੀ ਝੋਲੀ ਪਾਉਣ ਜਾ ਰਹੇ ਹਨ ਇਹ ਬਾਕਮਾਲ ਗਾਇਕ, ਜੋ ਅਪਣੀ ਇਸ ਮਾਣਮੱਤੀ ਪ੍ਰਾਪਤੀ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।

Share This Article
Leave a Comment