ਕੰਗਨਾ ਰਨੌਤ ਨੇ ਇਜ਼ਰਾਇਲ ਵੱਲੋਂ ਹਮਾਸ ਉੱਤੇ ਕੀਤੇ ਗਏ ਹਮਲੇ ਦੀ ਕੀਤੀ ਸ਼ਲਾਘਾ

TeamGlobalPunjab
2 Min Read

ਕੰਗਨਾ ਰਨੌਤ ਇਸਰਾਈਲ ਅਤੇ ਫਿਲਸਤੀਨ ਦੇ ਮੁੱਦੇ ‘ਤੇ ਸਰਗਰਮੀ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੀ ਹੈ। ਟਵਿੱਟਰ ਤੋਂ ਪੱਕੇ ਤੌਰ ‘ਤੇ ਮੁਅੱਤਲ ਕੀਤੀ ਗਈ ਅਦਾਕਾਰਾ ਨੇ ਇੰਸਟਾਗ੍ਰਾਮ ਨੂੰ ਜ਼ਰੀਆ ਬਣਾ ਕੇ ਆਪਣੀਆਂ ਗੱਲਾਂ ਲੋਕਾਂ ਅੱਗੇ ਰਖ ਰਹੀ ਹੈ। ਕੰਗਨਾ ਰਨੌਤ ਨੇ ਇਜ਼ਰਾਇਲ ਵੱਲੋਂ ਹਮਾਸ ਉੱਤੇ ਕੀਤੇ ਗਏ ਹਮਲੇ ਦੀ ਸ਼ਲਾਘਾ ਕੀਤੀ ਹੈ। ਜਿਸ ਤੋਂ ਬਾਅਦ ਕੰਗਨਾ ਸੋਸ਼ਲ ਮੀਡੀਆ ਉੱਤੇ ਇਕ ਵਾਰ ਫਿਰ ਟ੍ਰੋਲ ਹੁੰਦੀ ਨਜ਼ਰ ਆ ਰਹੀ ਹੈ। ਲੋਕਾਂ ਨੇ ਕਿਹਾ ਕਿ  ਉਸਨੂੰ ਇਜ਼ਰਾਈਲ ਬਾਰੇ ਕੁਝ ਪਤਾ ਨਹੀਂ ਹੈ। ਲੋਕ ਕੰਗਨਾ ਲਈ ‘ਬਦਦਿਮਾਗ਼’, ‘ਇਸਲਾਮੋਫ਼ੋਬਿਕ’ ’ ਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।

ਕੰਗਨਾ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ ’ਚ ਲਿਖਿਆ ਆਪਣੇ ਦੇਸ਼ ਤੇ ਲੋਕਾਂ ਨੂੰ ਕੱਟੜਪੰਥੀ ਇਸਲਾਮਿਕ ਅੱਤਵਾਦ ਤੋਂ ਬਚਾਉਣ ਲਈ ਇਹ ਹਰ ਦੇਸ਼ ਦਾ ਮੌਲਿਕ ਅਧਿਕਾਰ ਹੈ। ਭਾਰਤ ਇਜ਼ਰਾਇਲ ਨਾਲ ਖੜ੍ਹਾ ਹੈ। ਜਿਨ੍ਹਾਂ ਨੂੰ ਲੱਗਦਾ ਹੈ ਕਿ ਅੱਤਵਾਦ ਦਾ ਜਵਾਬ ਧਰਨਾ ਤੇ ਸਖ਼ਤ ਨਿਖੇਧੀ ਕਰ ਕੇ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਇਜ਼ਰਾਇਲ ਤੋਂ ਸਿੱਖਣਾ ਚਾਹੀਦਾ ਹੈ।

- Advertisement -

ਕੰਗਨਾ ਨੇ ਅਗੇ ਕਿਹਾ ਕਿ ਉਹ ਅੱਤਵਾਦ ਫੈਲਾਉਣਗੇ। ਜੇ ਤੁਸੀਂ ਮਜ਼ਬੂਤੀ ਨਾਲ ਜਵਾਬ ਦੇਵੋਗੇ, ਤਾਂ ਉਹ ਰੋਣਾ ਰੋਣਗੇ ਤੇ ਵਿਕਟਿਮ ਬਣ ਜਾਣਗੇ। ਜੇ ਤੁਸੀਂ ਸਿਰਫ਼ ਧਰਨਾ ਦੇਵੋਗੇ, ਤਾਂ ਉਹ ਤੁਹਾਡੀ ਸੰਸਦ ਤੇ ਫ਼ਾਈਵ ਸਟਾਰ ਹੋਟਲਾਂ ਉੱਤੇ ਹਮਲਾ ਕਰਨਗੇ। ਇਹ ਤੁਹਾਡੇ ਲਈ ਕੱਟੜਪੰਥੀ ਇਸਲਾਮਿਕ ਅੱਤਵਾਦ ਹੈ।

ਲੋਕਾਂ ਦੀ ਪ੍ਰਤੀਕਿਰਿਆ

- Advertisement -

Share this Article
Leave a comment