Breaking News

‘ਅਨੁਪਮਾਂ’ ਦੀ ਮਾਤਾ ਦਾ ਰੋਲ ਨਿਭਾਉਣ ਵਾਲੀ ਮਾਧਵੀ ਗੋਗਾਟੇ ਦਾ ਕੋਰੋਨਾ ਕਾਰਨ ਦੇਹਾਂਤ

ਮੁੰਬਈ: ਮਸ਼ਹੂਰ ਟੀ. ਵੀ. ਅਦਾਕਾਰਾ ਮਾਧਵੀ ਗੋਗਾਟੇ ਦਾ 58 ਸਾਲ ਦੀ ਉਮਰ ‘ਚ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਸੀ।

ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹ ਠੀਕ ਹੋ ਰਹੇ ਸਨ ਪਰ ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਦੁਪਹਿਰ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਸੈਵਨ ਹਿਲਜ਼ ਹਸਪਤਾਲ ’ਚ ਆਖਰੀ ਸਾਹ ਲਏ।

ਮਾਧਵੀ ਗੋਗਾਟੇ ਦੇ ਦੇਹਾਂਤ ਦੀ ਖਬਰ ਨਾਲ ਅਨੁਪਮਾਂ ਦੀ ਟੀਮ ਨੂੰ ਡੂੰਘਾ ਸਦਮਾ ਲੱਗਿਆ ਹੈ। ਸ਼ੋਅ ਦੀ ਲੀਡ ਅਦਾਕਾਰਾ ਰੁਪਾਲੀ ਗਾਂਗੁਲੀ ਨੇ ਆਪਣੀ ਆਨਸਕਰੀਨ ਮਾਂ ਦੇ ਦੇਹਾਂਤ ‘ਤੇ ਸੋਗ ਵਿਅਕਤ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਲਿਖੀ ਹੈ।

ਮਾਧਵੀ ਨੇ ਆਪਣੀਆਂ ਫ਼ਿਲਮਾਂ ਤੇ ਟੀ. ਵੀ. ਸ਼ੋਅਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਉਨ੍ਹਾਂ ਅਸ਼ੋਕ ਸਰਾਫ ਨਾਲ ਮਰਾਠੀ ਫ਼ਿਲਮ ‘ਘਨਚੱਕਰ’ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।  ਮਾਧਵੀ ਨੇ ਕਈ ਹਿੰਦੀ ਟੀ. ਵੀ. ਸ਼ੋਅਜ਼ ਜਿਵੇਂ ‘ਕੋਈ ਅਪਨਾ ਸਾ’, ‘ਐਸਾ ਕਭੀ ਸੋਚਾ ਨਾ ਥਾ’, ‘ਕਹੀਂ ਤੋ ਹੋਗਾ’ ਆਦਿ ’ਚ ਵੀ ਕੰਮ ਕੀਤਾ ਹੈ।

Check Also

ਮੁਸਾਹਿਬ ਅਤੇ ਸੁੱਖ-ਈ ਮਿਊਜ਼ੀਕਲ ਡਾਕਟਰਜ਼ ਦੇ ਨਵੇਂ ਗੀਤ ‘ਫੰਕ ਬਿੱਲੋ’ ‘ਤੇ ਥਿਰਕਣ ਲਈ ਹੋ ਜਾਓ ਤਿਆਰ

ਚੰਡੀਗੜ੍ਹ: VYRL ਪੰਜਾਬੀ ਨੇ ਮੁਸਾਹਿਬ ਅਤੇ ਸੁੱਖ-ਈ ਮਿਊਜ਼ੀਕਲ ਡਾਕਟਰਜ਼ ਦਾ ਨਵਾਂ ਪੋਪ ਡਾਂਸ ਟਰੈਕ, ‘ਫੰਕ …

Leave a Reply

Your email address will not be published. Required fields are marked *