NIA ਨੇ ਲਖਬੀਰ ਲੰਡਾ ਨੂੰ ਫੜਨ ਲਈ 15 ਲੱਖ ਦਾ ਇਨਾਮ ਦੇਣ ਦਾ ਕੀਤਾ ਐਲਾਨ

Rajneet Kaur
2 Min Read

ਚੰਡੀਗੜ੍ਹ: NIA ਨੇ ਅੱਤਵਾਦੀ ਲਖਬੀਰ ਸਿੰਘ ਸੰਧੂ ਨੂੰ ਫੜਨ ਲਈ 15 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਫਰਾਰ ਅੱਤਵਾਦੀ ਲਖਬੀਰ ਸਿੰਘ ਸੰਧੂ ਉਰਫ ਲੰਡਾ ਖਿਲਾਫ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।  ਲੰਡਾ ਦੇ ਖ਼ਿਲਾਫ਼ ਇਹ ਇਨਾਮ NIA ਨੇ ਬੀਤੇ ਸਾਲ ਦਿੱਲੀ ’ਚ 20 ਅਗਸਤ ਨੂੰ ਦਰਜ ਕੀਤੇ ਗਏ ਇਕ ਮਾਮਲੇ ‘ਚ ਐਲਾਨ ਕੀਤਾ ਹੈ।

ਲੰਡਾ ਦੇ ਖ਼ਿਲਾਫ਼ ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਦਸ ਦਈਏ ਕਿ ਲੰਡਾ ਮੁਹਾਲੀ ’ਚ ਹੋਏ RPG ਅਟੈਕ ’ਚ ਵੀ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾ ਰਿਹਾ ਹੈ। ਲੰਡਾ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ ਦਾ ਵਾਸੀ ਹੈ। ਉਹ ਏ ਸ਼ੇ੍ਰਣੀ ਦਾ ਗੈਂਗਸਟਰ ਹੈ ਅਤੇ 2017 ਤੋਂ ਫ਼ਰਾਰ ਹੈ। ਲੰਡਾ ਹਰਿੰਦਰ ਸਿੰਘ ਰਿੰਦਾ ਦਾ ਸਹਿਯੋਗੀ ਹੈ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਦਾ ਨਜ਼ਦੀਕੀ ਹੈ।

ਦਸਿਆ ਜਾ ਰਿਹਾ ਹੈ ਕਿ ਲੰਡਾ ਇਸ ਸਮੇਂ  ਕੈਨੇਡਾ ਸਾਸਕਾਟੂਨ ’ਚ  ਹੈ। ਪੰਜਾਬ ਪੁਲਿਸ ਅਨੁਸਾਰ ਲੰਡਾ ਇਕ ਆਦਤਨ ਅਪਰਾਧੀ ਹੈ ਤੇ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ’ਚ ਉਸ ਦੇ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਜਬਰੀ ਵਸੂਲੀ, ਨਸ਼ੀਲੀਆਂ ਦਵਾਈਆਂ ਦੀ ਤਸਕਰੀ, ਅਗਵਾ ਅਤੇ ਨਾਜਾਇਜ਼ ਹਥਿਆਰਾਂ ਦੇ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।ਲੰਡਾ ਖਿਲਾਫ਼ ਦੋ ਵਾਰ ਲੁਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment