ਜਲਦ ਹੀ ਅੰਮ੍ਰਿਤਸਰ ਏਅਰਪੋਰਟ ਤੋਂ ਕੁੱਲੂ-ਸ਼ਿਮਲਾ ਦੀਆਂ ਉਡਾਣਾਂ ਹੋਣਗੀਆਂ ਸ਼ੁਰੂ

Rajneet Kaur
2 Min Read

ਸ਼ਿਮਲਾ: ਕੁੱਲੂ ਅਤੇ ਸ਼ਿਮਲਾ ਨੂੰ ਹੁਣ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਕੁੱਲੂ-ਅੰਮ੍ਰਿਤਸਰ-ਕੁੱਲੂ ਰੂਟ ‘ਤੇ 1 ਅਕਤੂਬਰ, 2023 ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਦਸ ਦਈਏ ਕਿ  ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਵਾਰ ਯਾਨੀ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲਣਗੀਆਂ। ਜਦੋਂ ਕਿ ਸ਼ਿਮਲਾ-ਅੰਮ੍ਰਿਤਸਰ ਦਰਮਿਆਨ 1 ਨਵੰਬਰ ਤੋਂ ਹਫ਼ਤੇ ਵਿੱਚ ਤਿੰਨ ਵਾਰ ਹਵਾਈ ਸੇਵਾ ਚਲਾਈ ਜਾਵੇਗੀ। ਦੂਜੇ ਪਾਸੇ ਅਲਾਇੰਸ ਏਅਰ ਨੇ ਵੀ ਕੁੱਲੂ-ਅੰਮ੍ਰਿਤਸਰ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।ਕੁੱਲੂ-ਅੰਮ੍ਰਿਤਸਰ ਹਵਾਈ ਮਾਰਗ ‘ਤੇ ਕੁੱਲੂ ਤੋਂ ਸਵੇਰੇ 8.25 ਵਜੇ ਉਡਾਣ ਭਰੇਗੀ ਅਤੇ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਣ ਸਵੇਰੇ 10.00 ਵਜੇ ਚੱਲੇਗੀ ਅਤੇ 11.05 ਵਜੇ ਕੁੱਲੂ ਪਹੁੰਚੇਗੀ। ਇਸ ਰੂਟ ‘ਤੇ 50 ਫੀਸਦੀ ਸੀਟਾਂ ‘ਤੇ ਸਬਸਿਡੀ ਮਿਲੇਗੀ, ਜਿਸ ਤਹਿਤ ਕੁੱਲੂ ਤੋਂ ਅੰਮ੍ਰਿਤਸਰ ਸੈਕਟਰ ਲਈ ਹਵਾਈ ਕਿਰਾਇਆ 2637 ਰੁਪਏ ਅਤੇ ਅੰਮ੍ਰਿਤਸਰ ਤੋਂ ਕੁੱਲੂ ਸੈਕਟਰ ਲਈ 3284 ਰੁਪਏ ਹੋਵੇਗਾ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਵੀਆਂ ਉਡਾਣਾਂ ਸ਼ੁਰੂ ਹੋਣ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਕੁੱਲੂ-ਮਨਾਲੀ, ਲਾਹੌਲ-ਸਪੀਤੀ ਦੇ ਸੈਰ-ਸਪਾਟਾ ਸਥਾਨਾਂ ਤੱਕ ਉਨ੍ਹਾਂ ਦੀ ਪਹੁੰਚ ਆਸਾਨ ਹੋ ਜਾਵੇਗੀ। ਸਰਕਾਰ ਸੈਰ ਸਪਾਟੇ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਹੈਲੀਪੋਰਟ ਸਥਾਪਿਤ ਕਰਨ ‘ਤੇ ਵੀ ਧਿਆਨ ਦੇ ਰਹੀ ਹੈ। ਦਸ ਦਈਏ ਕਿ ਸਰਕਾਰ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਲਈ ਹਵਾਈ ਸੇਵਾ ਦਾ ਵਿਸਤਾਰ ਕਰ ਰਹੀ ਹੈ।

ਸ਼ਿਮਲਾ ਦੇ ਜੁਬਾਰਹੱਟੀ ਹਵਾਈ ਅੱਡੇ, ਕੁੱਲੂ ਦੇ ਭੁੰਤਰ ਹਵਾਈ ਅੱਡੇ ਅਤੇ ਕਾਂਗੜਾ ਦੇ ਗਾਗਲ ਹਵਾਈ ਅੱਡੇ ‘ਤੇ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਹਵਾਈ ਸੇਵਾ ਨੈੱਟਵਰਕ ਨੂੰ ਹੋਰ ਮਜ਼ਬੂਤ ​​ਕਰਦੇ ਹੋਏ ਵੱਡੇ ਜਹਾਜ਼ਾਂ ਦੀ ਲੈਂਡਿੰਗ ਦੀ ਸਹੂਲਤ ਲਈ ਕਾਂਗੜਾ ਹਵਾਈ ਅੱਡੇ ਦਾ ਵਿਸਤਾਰ ਕੀਤਾ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment