ਦਿੱਲੀ ਤੋਂ ਮਿਲੀਆਂ 7 ਦਿਨ ਪਹਿਲਾਂ ਲਾਪਤਾ ਹੋਈਆਂ ਬਠਿੰਡੇ ਦੀਆਂ 3 ਵਿਦਿਆਰਥਣਾਂ

TeamGlobalPunjab
1 Min Read

ਬਠਿੰਡਾ ਦੇ ਸਰਕਾਰੀ ਕੰਨਿਆ ਸਕੂਲ ਦੀਆਂ ਲਾਪਤਾ ਹੋਈਆਂ 3 ਵਿਦਿਆਰਥਣਾਂ ਦੇ ਮਾਮਲੇ ਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਲਾਪਤਾ ਹੋਈਆਂ ਤਿੰਨੇ ਵਿਦਿਆਰਥਣਾਂ ਨੂੰ ਦਿੱਲੀ ਤੋਂ ਲੱਭ ਲਿਆ ਹੈ ਤੇ ਬਠਿੰਡਾ ਪੁਲਿਸ ਇਨ੍ਹਾਂ ਵਿਦਿਆਰਥਣਾਂ ਨੂੰ ਦਿੱਲੀ ਤੋਂ ਬਠਿੰਡਾ ਲੈ ਕੇ ਆ ਚੁੱਕੀ ਹੈ ਤਿੰਨੇ ਬੱਚੀਆਂ ਸਹੀ ਸਲਾਮਤ ਹਨ। ਅੱਜ ਇਸ ਸਬੰਧੀ ਪੁਲਿਸ ਪ੍ਰੈਸ ਕਾਨਫਰੰਸ ਕਰ ਸਕਦੀ ਹੈ।

ਦੱਸ ਦਈਏ ਕਿ ਲਗਭਗ ਇੱਕ ਹਫਤਾ ਪਹਿਲਾਂ 14 ਨਵੰਬਰ ਨੂੰ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ‘ਚ ਸੱਤਵੀਂ ਦੀਆਂ ਤਿੰਨ ਨਾਬਾਲਿਗ ਲੜਕੀਆਂ ਲਾਪਤਾ ਹੋ ਗਈਆਂ ਸਨ। ਇਸ ਮਾਮਲੇ ‘ਚ ਸੀਸੀਟੀਵੀ ਫੂਟੇਜ ਸਾਹਮਣੇ ਆਈ ਸੀ, ਜਿਸ ‘ਚ ਲੜਕੀਆਂ ਬਜ਼ਾਰ ਵਿੱਚ ਦਿਖਾਈ ਦਿਤੀਆਂ ਸਨ।ਪਰ ਉਸ ਤੋਂ ਬਾਅਦ ਇਹ ਲਾਪਤਾ ਸਨ ਪਰ ਹੁਣ ਬਠਿੰਡਾ ਪੁਲਿਸ ਨੇ ਇਨ੍ਹਾਂ ਨੂੰ ਦਿੱਲੀ ਵੀ ਲੈ ਆਈ ਹੈ।

Share this Article
Leave a comment