ਦਿਸ਼ਾ ਪਾਟਨੀ ਦੀ ‘ਬਰਥਡੇਅ ਵਿਸ਼’ ਨੇ ਸਲਮਾਨ ਖਾਨ ਦਾ ਚੜ੍ਹਾਇਆ ਪਾਰਾ

TeamGlobalPunjab
2 Min Read

ਮੁੰਬਈ : ਅਦਾਕਾਰਾ ਦਿਸ਼ਾ ਪਾਟਨੀ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਉਸ ਦੇ ਪ੍ਰਸ਼ੰਸਕ, ਦੋਸਤ ਅਤੇ ਕਈ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਦਿਸ਼ਾ ਪਾਟਨੀ ਦੇ ਖ਼ਾਸ ਦਿਨ ਇੱਕ ਪੋਸਟ ਨੇ ਸਭ ਦਾ ਧਿਆਨ ਖਿੱਚਿਆ ਅਤੇ ਉਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਨੂੰ ਸਲਮਾਨ ਖਾਨ ਦੇ ਫੈਨ ਜੰਮ ਕੇ ਲਾਹਣਤਾਂ ਪਾ ਰਹੇ ਹਨ। ਸ਼ਾਇਦ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਇਹ ਸ਼ਖ਼ਸ ਕੌਣ ਹੋ ਸਕਦਾ ਹੈ। ਜੀ ਹਾਂ, ਇਹ ਹਨ ਖੁਦ ਨੂੰ ਫ਼ਿਲਮ ਕ੍ਰਿਟਿਕ ਕਹਾਉਣ ਵਾਲੇ ਕਮਲ ਖਾਨ ਉਰਫ਼ ਕੇਆਰਕੇ।

ਪਿਛਲੇ ਮਹੀਨੇ ਰਿਲੀਜ਼ ਹੋਈ ਸਲਮਾਨ ਅਤੇ ਦਿਸ਼ਾ ਦੀ ਫਿਲਮ ‘ਰਾਧੇ’ ਦੀ ਨਕਾਰਾਤਮਕ ਸਮੀਖਿਆ ਕਰਨ ਵਾਲੇ ਕਮਲ ਖਾਨ ਨੇ ਪੋਸਟ ਸ਼ੇਅਰ ਕਰਕੇ ਦਿਸ਼ਾ ਨੂੰ ਬਰਥਡੇਅ ਵਿਸ਼ ਕੀਤੀ। ਨਾਲ ਹੀ, ਇਸ ਪੋਸਟ ਵਿਚ ਕੇਆਰਕੇ ਨੇ ਸਲਮਾਨ ਨਾਲ ਇਕ ਫਿਲਮ ਕਰਨ ਨੂੰ ਲੈ ਕੇ ਦਿਸ਼ਾ ‘ਤੇ ਤੰਜ਼ ਵੀ ਕੱਸਿਆ ਅਤੇ ਨਾਲ ਹੀ ‘ਮੁਫ਼ਤ ਵਾਲੀ ਸਲਾਹ’ ਵੀ ਦੇ ਦਿੱਤੀ।

 

- Advertisement -

 

ਹੁਣ ਜਾਣੋ ਆਖ਼ਰ ਕੇਆਰਕੇ ਨੇ ਅਜਿਹਾ ਕੀ ਲਿਖਿਆ ਕਿ ਸਲਮਾਨ ਖ਼ਾਨ ਦੇ ਫੈਨ ਉਸਦੇ ਪਿੱਛੇ ਪੈ ਗਏ ਹਨ ਅਤੇ ਉਸਨੂੰ ਜੰਮ ਕੇ ਟ੍ਰੋਲ ਕਰ ਰਹੇ ਹਨ।

ਕਮਲ ਖਾਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,

“ਪ੍ਰਿਯ ਦਿਸ਼ਾ ਪਾਟਨੀ , ਤੁਹਾਨੂੰ ਜਨਮ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਬੁੱਢੇ ਅਦਾਕਾਰਾਂ ਨਾਲ ਬਿਲਕੁਲ ਵੀ ਚੰਗੀ ਨਹੀਂ ਲਗਦੀ ਹੋ, ਪਲੀਜ਼ ਤੁਸੀਂ ਸਿਰਫ਼ ਟਾਈਗਰ ਨਾਲ ਹੀ ਕੰਮ ਕਰੋ।”

- Advertisement -

 

ਇਸ ਪੋਸਟ ਦੇ ਜ਼ਰੀਏ ਕਮਲ ਨੇ ਸਲਮਾਨ ਨਾਲ ਵਿਵਾਦ ਦੇ ਵਿਚਕਾਰ ਇਕ ਵਾਰ ਫਿਰ ਉਸ ਨੂੰ ਅਸਿੱਧੇ ਤਰੀਕੇ ਨਾਲ ਨਿਸ਼ਾਨਾ ਬਣਾਇਆ ਹੈ। ਸਲਮਾਨ ਨਾਲ ਵਿਵਾਦ ਕਾਰਨ ਕਮਲ ਪਿਛਲੇ ਇੱਕ ਮਹੀਨੇ ਤੋਂ ਸੋਸ਼ਲ ਮੀਡੀਆ ‘ਤੇ ਉਸਨੂੰ ਲਗਾਤਾਰ ਉਕਸਾਉਂਦੇ ਆ ਰਹੇ ਹਨ।

ਦੱਸਣਯੋਗ ਹੈ ਕਿ ਸਲਮਾਨ ਦੀ ਲੀਗਲ ਟੀਮ ਕੇਆਰਕੇ ਖਿਲਾਫ ਲੀਗਲ ਐਕਸ਼ਨ ਲੈਣ ਬਾਰੇ ਕਹਿ ਚੁੱਕੀ ਹੈ ਪਰ ਉਹ ਅੜਿਅਲ ਖ਼ੱਚਰ ਵਾਂਗ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।

ਗਾਇਕ ਮੀਕਾ ਸਿੰਘ ਤਾਂ ਕੇਆਰਕੇ ਨੂੰ ਝੰਭਣ ਦਾ ਖੁੱਲੇਆਮ ਐਲਾਨ ਕਰ ਚੁੱਕੇ ਹਨ।

 

Share this Article
Leave a comment