ਆਦਿਪੁਰਸ਼: ਵਿਵਾਦਾਂ ‘ਚ ਘਿਰੀ ਕ੍ਰਿਤੀ ਸੈਨਨ ਦੀ ਮਾਂ ਦੀ ਪੋਸਟ, ਇਸ਼ਾਰਿਆਂ ‘ਚ ਕਹੀਆਂ ਵੱਡੀਆਂ ਗੱਲਾਂ!

Prabhjot Kaur
3 Min Read

ਨਿਊਜ਼ ਡੈਸਕ: ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ‘ਆਦਿਪੁਰਸ਼’ ਪਿਛਲੇ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਪ੍ਰੀ-ਬੁਕਿੰਗ ਕਾਰਨ ਚੰਗਾ ਪ੍ਰਦਰਸ਼ਨ ਕੀਤਾ, ਪਰ ਦੂਜੇ ਦਿਨ ਤੋਂ ਕਮਾਈ ‘ਚ ਕਮੀ ਦਰਜ ਕੀਤੀ। ਦੂਜੇ ਪਾਸੇ ਇਸ ਤੋਂ ਇਲਾਵਾ ਫਿਲਮ ਦੇ ਡਾਇਲਾਗਸ ਅਤੇ ਸੀਨਜ਼ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਹੋਇਆ। ਲੋਕ ਫਿਲਮ ਨੂੰ ਨੈਗੇਟਿਵ ਰਿਵਿਊ ਦੇ ਰਹੇ ਹਨ। ਇਸ ਦੌਰਾਨ ਕਈ ਵੱਡੇ ਸਿਤਾਰਿਆਂ ਨੇ ‘ਆਦਿਪੁਰਸ਼’ ਮੇਕਰਸ ਦੀ ਕਲਾਸ ਲਗਾ ਦਿੱਤੀ ਪਰ ਮੇਕਰਸ ਲਗਾਤਾਰ ਸਪੱਸ਼ਟੀਕਰਨ ਦੇ ਰਹੇ ਹਨ। ਅਜਿਹੇ ‘ਚ ਸ਼ੋਅ ਦੀ ਲੀਡ ਅਦਾਕਾਰਾ ਕ੍ਰਿਤੀ ਸੈਨਨ ਦੀ ਮਾਂ ਨੇ ਵੀ ਲੋਕਾਂ ਵਿਚਾਲੇ ਆਪਣਾ ਪੱਖ ਰੱਖਿਆ ਹੈ।

ਕ੍ਰਿਤੀ ਸੈਨਨ ਦੀ ਮਾਂ

ਅਦਾਕਾਰਾ ਕ੍ਰਿਤੀ ਸੈਨਨ ਦੀ ਮਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਜਾਕੀ ਰਹੀ ਭਾਵਨਾ ਜੈਸੀ, ਪ੍ਰਭੁ ਮੂਰਤਿ ਦੇਖਿ ਤਿਨ ਤੈਸੀ…’ ਭਾਵ ਜੇਕਰ ਤੁਸੀਂ ਚੰਗੀ ਸੋਚ ਅਤੇ ਨਜ਼ਰ ਨਾਲ ਦੇਖੋਗੇ ਤਾਂ ਬ੍ਰਹਿਮੰਡ ਸੁੰਦਰ ਨਜ਼ਰ ਆਵੇਗਾ। ਭਗਵਾਨ ਰਾਮ ਨੇ ਸਾਨੂੰ ਸਿਖਾਇਆ ਹੈ ਕਿ ਸ਼ਬਰੀ ਦੇ ਬੇਰ ‘ਚ ਉਸਦਾ ਪਿਆਰ ਵੇਖੋ ਨਾ ਕਿ ਉਹ ਜੂਠੇ ਸੀ। ਇਨਸਾਨ ਦੀਆਂ ਗਲਤੀਆਂ ਨੂੰ ਨਾ ਸਮਝੋ, ਸਗੋਂ ਉਸ ਦੀਆਂ ਭਾਵਨਾਵਾਂ ਨੂੰ ਸਮਝੋ। ਜੈ ਸ਼੍ਰੀ ਰਾਮ!’ ਕ੍ਰਿਤੀ ਸੈਨਨ ਦੀ ਮਾਂ ਦੀ ਇਸ ਪੋਸਟ ਨੂੰ ਸਪੱਸ਼ਟੀਕਰਨ ਵਜੋਂ ਦੇਖਿਆ ਜਾ ਰਿਹਾ ਹੈ।

 

- Advertisement -
View this post on Instagram

 

A post shared by Geeta Sanon (@geeta_sanon)

ਨੂਪੁਰ ਸੈਨਨ ਨੇ ਦਿੱਤੀ ਪ੍ਰਤੀਕਿਰਿਆ

ਉਨ੍ਹਾਂ ਦੀ ਇਸ ਪੋਸਟ ‘ਤੇ ਕਈ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਦੀ ਛੋਟੀ ਧੀ ਅਦਾਕਾਰਾ ਨੂਪੁਰ ਸੈਨਨ ਨੇ ਵੀ ਲਿਖਿਆ, ‘ਬਿਲਕੁਲ ਸਹੀ।’ ਇਸ ਦੇ ਨਾਲ ਹੀ ਕਈ ਲੋਕਾਂ ਨੇ ਖੂਬ ਟ੍ਰੋਲ ਕੀਤਾ ਅਤੇ ਕਿਹਾ ਕਿ ਇਸ ਫਿਲਮ ਦੀ ਪ੍ਰਮੋਸ਼ਨ ਨੂੰ ਰੋਕ ਦੇਣਾ ਚਾਹੀਦਾ ਹੈ। ਕਈ ਲੋਕਾਂ ਨੇ ਕਿਹਾ ਕਿ ਗੀਤਾ ਨੇ ਆਪਣੀ ਧੀ ਦੀ ਖਰਾਬ ਚੋਣ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਕ ਟ੍ਰੋਲਰ ਨੇ ਲਿਖਿਆ, ‘ਸੱਚ ਤਾਂ ਇਹ ਹੈ ਕਿ ਫਿਲਮ ਤੁਹਾਨੂੰ ਵੀ ਪਸੰਦ ਨਹੀਂ ਹੈ ਪਰ ਧੀ ਫਿਲਮ ਦਾ ਹਿੱਸਾ ਹੈ, ਇਸ ਲਈ ਤੁਸੀਂ ਫਿਲਮ ਦਾ ਸਮਰਥਨ ਕਰ ਰਹੇ ਹੋ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment