ਕਿਸਾਨਾਂ ਲਈ ਪਿਆਜ ਦੇ ਸਫ਼ਲ ਬੀਜ ਉਤਪਾਦਨ ਦੇ ਨੁਕਤੇ

TeamGlobalPunjab
9 Min Read

-ਰਵਿੰਦਰ ਕੌਰ ਅਤੇ ਰਜਿੰਦਰ ਸਿੰਘ;

ਪੰਜਾਬ ਵਿੱਚ ਪਿਆਜ ਦੀ ਕਾਸ਼ਤ ਲੱਗਭੱਗ 10.34 ਹਜਾਰ ਹੈਕਟਅਰ ਰਕਬੇ ਉਤੇ ਅਤੇ ਪੈਦਾਵਾਰ 236.49 ਹਜਾਰ ਟਨ ਕੀਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਪਿਆਜ ਦੀ ਕਾਸ਼ਤ ਮੁੱਖ ਤੌਰ ਤੇ ਹਾੜੀ ਦੇ ਮੌਸਮ ਅਤੇ ਕੁਝ ਕਿਸਾਨ ਸਾਉਣੀ ਦੀ ਮੌਸਮ ਵਿੱਚ ਵੀ ਕਰਦੇ ਹਨ। ਪਿਆਜ ਦੀ ਫ਼ਸਲ ਤੋਂ ਵਧੇਰੇ ਉਤਪਾਦਨ ਲੈਣ ਲਈ ਸੁਧਰੀਆਂ ਕਿਸਮਾਂ ਦੇ ਮਿਆਰ ਬੀਜ ਦੀ ਉਪਲਬਤਾ ਨੂੰ ਵਧਾਉਣਾ ਵੀ ਸਮੇਂ ਦੀ ਲੋੜ ਹੈ।ਪਿਆਜ ਦੇ ਬੀਜ ਉਤਪਾਦਨ ਦੇ ਪ੍ਰਮੁੱਖ ਖੇਤਰ ਗੁਜਰਾਤ, ਮਹਾਂਰਾਸ਼ਟਰਾ ਅਤੇ ਕਰਨਾਟਕ ਵਿੱਚ ਹਨ, ਪਰ ਢੁੱਕਵੇਂ ਮੌਸਮ ਵਿੱਚ ਬਿਜਾਈ ਕਰਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਬੀਜ ਉਤਪਾਦਨ ਕੀਤਾ ਜਾਂਦਾ ਹੈ। ਪਿਆਜ ਦੀ ਗੰਢਿਆਂ ਦੀ ਫਸਲ ਦੀ ਕਾਸਤ ਦੇ ਨਾਲ – ਨਾਲ ਕੁੱਝ ਕਿਸਾਨਾਂ ਦਾ ਝੁਕਾਅ ਬੀਜ ਉਤਪਾਦਨ ਵੱਲ ਵੀ ਹੈ ਅਤੇ ਉਹ ਬੀਜ ਪੈਦਾ ਕਰਕੇ ਵਧੀਆ ਮੁਨਾਫਾ ਵੀ ਕਮਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਆਜ਼ ਦੀਆ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦਾ ਬੀਜ ਵੀ ਪੰਜਾਬ ਦੇ ਮੌਸਮ ਵਿੱਚ ਪੈਦਾ ਕੀਤਾ ਜਾ ਸਕਦਾ ਹੈ। ਸੋ ਲੋੜ ਹੈ ਬੀਜ ਉਤਪਾਦਕ ਮਿਆਰੀ ਬੀਜ ਪੈਦਾ ਕਰਨ ਅਤੇ ਵਧੇਰੇ ਮੁਨਾਫਾ ਲੈਣ ਲਈ ਗੰਢਿਆਂ ਦੀ ਫਸਲ, ਬੀਜ ਪੈਦਾ ਕਰਨ ਅਤੇ ਸਾਂਭ ਸੰਭਾਲ ਵੇਲੇ ਹੇਠ ਲਿਖਿਆਂ ਨੁਕਤਿਆਂ ਨੂੰ ਜ਼ਰੂਰ ਅਪਨਾਉਣ :

ਬੀਜ ਪੈਦਾ ਕਰਨ ਵੇਲੇ ਢੁੱਕਵਾਂ ਮੌਸਮ: ਚੰਗੀ ਕਿਸਮ ਦੇ ਗੰਢੇ ਪੈਦਾ ਕਰਨ ਵੇਲੇ ਬਹੁਤ ਜਿ਼ਆਦਾ ਗਰਮੀ, ਕੜਾਕੇ ਦੀ ਠੰਡ ਅਤ ਜਿ਼ਆਦਾ ਬਾਰਿਸ਼ ਵਰਗਾ ਮੌਸਮ ਅਨੁਕੂਲ ਨਹੀਂ ਹੰਦਾ। ਬੀਜ ਦੇ ਬਣਨ ਵੇਲੇ ਲੌੜੀਂਦਾ ਤਾਪਮਾਨ 4.5-14.5 °ਛ ਹੋਣ ਤੇ ਫੁੱਲ ਅਤੇ ਨਿਸਾਰਾ ਵਧੇਰੇ ਹੁੰਦਾ ਹੈ। ਬੀਜ ਦੀ ਕਟਾਈ, ਪਕਾਉਣ ਅਤੇ ਗਹਾਈ ਸਮੇਂ ਗਰਮ ਖੁਸ਼ਕ ਮੌਸਮ ਢੁੱਕਵਾਂ ਹੈ।

ਪਿਆਜ਼ ਦਾ ਬੀਜ ਤਿਆਰ ਕਰਨ ਲਈ ਸਿਫ਼ਾਰਿਸ਼ ਕੀਤੀਆਂ ਕਿਸਮਾਂ ਦੀ ਚੋਣ: ਕਿਸਾਨ ਵੀਰੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਮੌਸਮ ਵਿੱਚ ਪਿਆਜ਼ ਦਾ ਬੀਜ ਪੈਦਾ ਕਰਨ ਲਈ ਸਿਫ਼ਾਰਿਸ਼ ਕੀਤੀਆਂ ਕਿਸਮਾਂ ਪੀ ਆਰ ਓ-7, ਪੀ ਆਰ ਓ-6, ਪੰਜਾਬ ਨਰੋਆ ਦੀ ਕਰੋ । ਇਨਾਂ ਕਿਸਮ ਦੀ ਭੰਡਾਰਨ ਸਮਰਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਇਨਾਂ ਕਿਸਮਾਂ ਦਾ ਔਸਤਨ ਝਾੜ੍ਹ 150-160 ਕੁਇੰਟਲ ਪ੍ਰਤੀ ਏਕੜ ਹੈ।

- Advertisement -

ਪਿਆਜ ਦੇ ਬੀਜ ਉਤਪਾਦਨ ਦੇ ਢੰਗ: ਪਿਆਜ ਦਾ ਬੀਜ ਅਸੀਂ ਦੋ ਤਰੀਕਿਆਂ ਨਾਲ ਤਿਆਰ ਕਰ ਸਕਦੇ ਹਾਂ:
ੳ) ਬੀਜ ਤੋਂ ਬੀਜ ਉਤਪਾਦਨ: ਇਸ ਤਰੀਕੇ ਨਾਲ ਪਿਆਜ ਦੇ ਬੀਜ ਤੋਂ ਤਿਆਰ ਕੀਤੀ ਪਨੀਰੀ ਨੂੰ ਗੰਢਿਆਂ ਦੀ ਫਸਲ ਵਾਂਗ ਲਗਾ ਕੇ ਉਸੇ ਖੇਤ ਵਿੱਚ ਨਿਸਰਣ ਅਤੇ ਬੀਜ ਬਨਣ ਲਈ ਛੱਡ ਦਿੱਤਾ ਜਾਂਦਾ ਹੈ ।ਇੱਕ ਏਕੜ ਬੀਜ ਤਿਆਰ ਕਰਨ ਲਈ 4-5 ਕਿਲੋ ਬੀਜ ਚਾਹੀਦਾ ਹੈ ਜਿਸ ਨਾਲ 8 ਮਰਲੇ (200 ਵਰਗ ਮੀਟਰ) ਥਾਂ ਤੇ ਪਨੀਰੀ ਬੀਜੋ ।ਪਨੀਰੀ ਦੀ ਬਿਜਾਈ ਅਗਸਤ ਦੇ ਅਖੀਰਲੇ ਹਫਤੇ ਤੋਂ ਸਤੰਬਰ ਦੇ ਪਹਿਲੇ ਹਫਤੇ ਕਰੋ ਅਤੇ ਚੰਗੀ ਨਰੋਈ ਪਨੀਰੀ ਨੂੰ ਅਕਤੂਬਰ ਦੇ ਅਖੀਰ ਤੋਂ ਨਵੰਬਰ ਦੇ ਪਹਿਲੇ ਹਫਤੇ ਦਰਮਿਆਨ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 10 ਸੈਂਟੀਮੀਟਰ ਤੇ ਰੱਖ ਕੇ ਖੇਤ ਵਿੱਚ ਲਗਾ ਦਿਉ। ਇਸ ਸਮੇਂ ਲਗਾਈ ਪਨੀਰੀ ਤੋਂ ਤਿਆਰ ਕੀਤੀ ਬੀਜ ਵਾਲੀ ਫਸਲ ਦਾ ਨਿਸਾਰਾ ਠੰਡ ਤੋਂ ਬਾਅਦ ਜਨਵਰੀ੍-ਫਰਵਰੀ ਵਿੱਚ ਅਤੇ ਬੀਜ ਦੀ ਤੁੜਾਈ ਮਈ ਮਹੀਨੇ ਹੋ ਜਾਂਦੀ ਹੈ। ਇਸ ਤਰੀਕੇ ਨਾਲ ਬੀਜ ਤਿਆਰ ਕਰਨ ਤੇ ਘੱਟ ਖਰਚਾ ਕਿਉਂਕਿ ਗੰਢਿਆਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦੇ ਖਰਚੇ/ ਖਰੀਦਣ ਦੀ ਲੋੜ ਨਹੀ ਪੈਂਦੀ ਅਤੇ ਥੋੜੇ ਸਮੇਂ ਵਿੱਚ ਹੀ ਬੀਜ ਪੈਦਾ ਕਰ ਸਕਦੇ ਹਾਂ।

ਅ) ਗੰਢਿਆਂ ਤੋਂ ਬੀਜ ਉਤਪਾਦਨ: ਇਸ ਤਰੀਕੇ ਨਾਲ ਪਿਆਜ ਦਾ ਬੀਜ ਇੱਕ ਸਾਲ ਪਹਿਲਾਂ ਪੈਦਾ ਕੀਤੇ ਗੰਢਿਆਂ ਤੋਂ ਤਿਆਰ ਕੀਤਾ ਜਾਦਾ ਹੈ। ਇੱਕ ਏਕੜ ਬੀਜ ਪੈਦਾ ਕਰਨ ਲਈ ਚੰਗੀ ਤਰ੍ਹਾਂ ਦੇ ਛਾਂਟੇ ਗਏ 8-10 ਕੁਇੰਟਲ ਗੰਢੇ ਚਾਹੀਦੇ ਹਨ। ਬੀਜ ਲਈ ਫਸਲ ਪੈਦਾ ਕਰਨ ਲਈ ਗੰਢਿਆਂ ਦੀ ਬਿਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਕਤਾਰ ਤੋਂ ਕਤਾਰ ਦਾ ਫਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 45 ਸੈਂਟੀਮੀਟਰ ਰੱਖ ਕੇ ਕੀਤੀ ਜਾਂਦੀ ਹੈ। ਭਾਂਵੇ ਕਿ ਇਸ ਤਰੀਕੇ ਨਾਲ ਵੀ ਵਧੀਆ ਝਾੜ ਅਤੇ ਮਿਆਰੀ ਬੀਜ ਪੈਦਾ ਕੀਤਾ ਜਾ ਸਕਦਾ ਹੈ ਪਰ ਇਸ ਤਰੀਕੇ ਨਾਲ ਬੀਜ ਤਿਆਰ ਕਰਨ ਤੇ ਜਿ਼ਆਦਾ ਸਮਾਂ ਲੱਗਦਾ ਹੈ। ਗੰਢਿਆਂ ਨੂੰ ਸਟੋਰ ਕਰਨ ਤੇ ਖਰਚਾ ਅਤੇ ਸਟੋਰ ਕਰਨ ਦੌਰਾਨ ਬਹੁਤ ਸਾਰੇ ਗੰਢੇ ਗਲ ਵੀ ਜਾਂਦੇ ਹਨ। ਇਸ ਤਰੀਕੇ ਨਾਲ ਬੀਜ ਪੈਦਾ ਕਰਨ ਵਧੀਆ ਕਿਸਮ ਦੇ ਗੰਢੇ ਤਿਆਰ ਕਰਨ ਲਈ ਕੁਝ ਜ਼ਰੂਰੀ ਗੱਲਾਂ ਧਿਆਨ ਵਿੱਚ ਰੱਖੋ:

1 ਗੰਢੇ ਦੀ ਫਸਲ ਲੈਣਾ: ਪਹਿਲੇ ਸਾਲ, ਗੰਢੇ ਪੈਦਾ ਕਰਨ ਲਈ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਲਵੋ। ਲਗਭਗ 4 ਤੋ 5 ਕਿਲੋ ਬੀਜ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਲੋੜੀਂਦਾ ਹੈ। ਗੰਢਿਆਂ ਦਾ ਵਧੇਰੇ ਝਾੜ ਲੈਣ ਲਈ ਪਨੀਰੀ ਕਤਾਰਾਂ ਵਿੱਚ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਫਾਸਲਾ ਰੱਖੋ। ਨਰੋਏ ਗੰਢੇ ਪੈਦਾ ਕਰਨ ਲਈ ਸਿਫਾਰਿਸ਼ ਕੀਤੀਆਂ ਤਕਨੀਕਾਂ ਅਪਣਾਉ।

2 ਗੰਢਿਆਂ ਦੀ ਪੁਟਾਈ, ਪਕਾਈ ਅਤੇ ਸਟੋਰ ਕਰਨਾ: ਪੂਰੇ ਤਰ੍ਹਾਂ ਤਿਆਰ ਗੰਢਿਆਂ ਦੀ ਪੁਟਾਈ ਭੂਕਾਂ ਸੁੱਕ ਕੇ ਡਿਗਣ ਤੇ ਕਰੋ। ਪੁਟਾਈ ਕਰਨ ਤੋਂ ਬਾਅਦ 3-4 ਦਿਨਾਂ ਤੱਕ ਛਾਂ ਵਿੱਚ ਪਤਲੀਆਂ ਤਹਿਆਂ ਵਿੱਚ ਖਿਲਾਰ ਦੇ ਪੱਕਣ ਦਿਉ। ਗੰਢਿਆਂ ਨੂੰ ਸੁੱਕੀ ਤੇ ਹਵਾਦਾਰ ਥਾਂ ਤੇ ਸਟੋਰ ਕਰੋ।

3 ਗੰਢਿਆਂ ਦੀ ਛਾਂਟੀ: ਸਟੋਰ ਕਰਨ ਤੋਂ ਪਹਿਲਾਂ ਗੰਢਿਆਂ ਨੂੰ ਰੰਗ, ਆਕਾਰ ਅਤੇ ਸਾਈਜ਼ ਮੁਤਾਬਿਕ ਛਾਂਟੀ ਕਰੋ। ਕੱਟੇ ਹੋਏ ਅਤੇ ਗਲੇ ਹੋਏ, ਜੁੜੇ ਅਤੇ ਲੰਬੀ ਧੌਣ ਵਾਲੇ ਗੰਢਿਆਂ ਦੀ ਛਾਂਟੀ ਕਰੋ। 50-80 ਗ੍ਰਾਮ ਭਾਰ ਵਾਲੇ ਗੰਢਿਆਂ ਦੀ ਚੋਣ ਕਰੋ ਅਤੇ ਸਟੋਰ ਕਰ ਲਵੋ। ਇੱਕ ਏਕੜ ਦਾ ਬੀਜ ਪੈਦਾ ਕਰਨ ਲਈ 8-10 ਕੁਇੰਟਲ ਛਾਂਟੇ ਹੋਏ ਬੀਜ ਲਈ ਤਿਆਰ ਕੀਤੇ ਗੰੰਢੇ ਚਾਹੀਦੇ ਹਨ।

- Advertisement -

ਪਰ-ਪਰਾਗਣ : ਪਿਆਜ ਕੁਦਰਤੀ ਪਰ-ਪਰਾਗਣ ਵਾਲੀ ਫਸਲ ਹੈ ਜਿਸ ਵੱਚ ਮੁਖ ਤੌਰ ਤੇ ਕੁਦਰਤੀ ਪਰ – ਪਰਾਗਣ ਸ਼ਹਿਦ ਦੀਆਂ ਮੱਖੀਆਂ ਵਲ਼ੋਂ ਹੁੰਦਾ ਹੈ। ਸੋ ਵੱਧ ਤੋਂ ਵੱਧ ਬੀਜ ਦਾ ਝਾੜ ਲੈਣ ਲਈ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਵੀ ਜ਼ਰੂਰ ਰਖੋ।

ਦੂਸਰੀਆਂ ਕਿਸਮਾਂ ਤੋਂ ਦੂਰੀ ਅਤੇ ਖੇਤ ਦਾ ਨਿਰੀਖਣ: ਸੁ਼ੱਧ ਬੀਜ ਪੈਦਾ ਕਰਨ ਲਈ ਪਿਆਜ ਦਾ ਬੀਜ ਪੈਦਾ ਕਰਨ ਵਾਲੀ ਕਿਸਮ ਦਾ ਫਾਸਲਾ ਹੋਰ ਕਿਸਮਾਂ ਤੋਂ ਘੱਟੋ-ਘੱਟ 1000 ਮੀਟਰ ਹੋਣਾ ਚਾਹੀਦਾ ਹੈ। ਜਿ਼ਆਦਾ ਅਗੇਤੇ ਅਤੇ ਜਿ਼ਆਦਾ ਪਛੇਤੇ ਗੰਢੇਲਾਂ ਕੱਢਣ ਵਾਲੇ ਬੂਟਿਆਂ ਨੂੰ ਪੁੱਟ ਦਿਉ। ਕਿਸਮ ਅਤੇ ਗੰਢੇ ਦੇ ਸਾਈਜ਼ ਮੁਤਾਬਿਕ ਹਰੇਕ ਗੰਢਾ ਲੱਗਭੱਗ 5-12 ਬੀਜ ਵਾਲੀਆਂ ਸ਼ਾਖਾਂ ਕੱਢਦਾ ਹੈ। ਫਸਲ ਦਾ ਫੁੱਲ ਖਿੜਨ ਤੋਂ ਪਹਿਲਾਂ, ਫੁੱਲਾਂ ਸਮੇਂ ਅਤੇ ਪੱਕਣ ਸਮੇਂ ਨਿਰੀਖਣ ਕਰਦੇ ਸਮੇਂ ਗੈਰ ਬੂਟੇ ਕੱਢਦੇ ਰਹੋ।

ਸਿੰਚਾਈ: ਗੰਢੇ ਦੇ ਫੁੱਟਣ ਅਤੇ ਫੁੱਲ ਦੇ ਖੁੱਲਣ ਸਮੇਂ ਪਾਣੀ ਦੀ ਘਾਟ ਨਾਲ ਫੁੱਲਾਂ ਦੀ ਗਿਣਤੀ ਘੱਟ ਜਾਂਦੀ ਹੈ। ਖੇਤ ਨੂੰ ਲਗਾਤਾਰ ਗਿੱਲਾ ਨਾ ਰੱਖੋ ਕਿਉਂਕਿ ਇਸ ਨਾਲ ਬੀਜ ਵਾਲੇ ਗੰਢੇ ਜ਼ਮੀਨ ਵਿੱਚ ਗਲ ਜਾਂ ਬੂਟੇ ਸੁੱਕਣ ਦੀ ਸਮੱਸਿਆ ਆ ਸਕਦੀ ਹੈ।

ਬੀਜ ਦੀ ਤੁੜਾਈ: ਜਦੋਂ ਫੁੱਲਾਂ ਵਿੱਚ ਬੀਜ ਕਾਲਾ ਹੋ ਜਾਵੇ ਅਤੇ 20-25% ਕਾਲਾ ਬੀਜ ਦਿਖਣ ਲੱਗ ਪਵੇ ਤਾਂ ਫੁੱਲ ਨੂੰ 10-15 ਸੈਂਟੀਮੀਟਰ ਫੁੱਲ ਵਾਲੀ ਡੰਡੀ ਸਮੇਤ ਕੱਟ ਲਵੋ।ਸਾਰੇ ਫੁੱਲ ਇਕੋ ਸਮੇਂ ਨਹੀਂ ਪੱਕਦੇ। ਇਸ ਕਰਕੇ ਜਦੋਂ ਬੀਜ ਕਾਲਾ ਹੋ ਜਾਵੇ 2-3 ਵਾਰੀਆਂ ਵਿੱਚ ਕੱਟ ਕੇ ਕੱਢ ਲਵੋ ।

ਬੀਜ ਕੱਢਣਾ, ਸਾਫ਼ ਅਤੇ ਸਟੋਰ ਕਰਨਾ: ਫੁੱਲ ਵਾਲੀ ਡੰਡੀਆਂ ਨੂੰ ਹਵਾਦਾਰ ਅਤੇ ਛਾਂ ਵਾਲੀ ਥਾਂ ਤੇ ਸੁਕਾ ਲਵੋ ਅਤੇ ਗਹਾਈ ਕਰਕੇ ਬੀਜ ਕੱਢ ਲਿਆ ਜਾਂਦਾ ਹੈ ਅਤੇ ਬੀਜ ਪੱਖੇ ਦੀ ਹਵਾ ਨਾਲ ਜਾਂ ਪਾਣੀ ਵਿੱਚ 2-3 ਮਿੰਟ ਲਈ ਡੁਬੋ ਕੇ ਬੀਜ ਨੂੰ ਨਿਤਾਰ ਕੇ ਸਾਫ਼ ਕਰ ਲਿਆ ਜਾਂਦਾ ਹੈ। ਜਿ਼ਆਦਾ ਸਮਾਂ ਪਾਣੀ ਵਿੱਚ ਡੁਬਾਉਣ ਨਾਲ ਬੀਜ ਦੀ ਜੰਮਣ ਸ਼ਕਤੀ ਤੇ ਮਾੜਾ ਅਸਰ ਪੈ ਸਕਦਾ ਹੈ।ਸੁਕਾਉਣ ਉਪਰੰਤ ਸਾਫ਼ ਕਰਕੇ ਘੱਟ ਤਾਪਮਾਨ ਅਤੇ ਘੱਟ ਨਮੀ ਤੇ ਸਟੋਰ ਕਰੋ ।

ਬੀਜ ਦਾ ਝਾੜ: ਇੱਕ ਏਕੜ ਵਿੱਚ 3-4 ਕੁਇੰਟਲ ਬੀਜ ਕਿਸਮ ਤੇ ਜਗ੍ਹਾ ਮੁਤਾਬਿਕ ਲਿਆ ਜਾ ਸਕਦਾ ਹੈ।
ਤਸਦੀਕਸ਼ੁਦਾ ਅਤੇ ਬੁਨਿਆਦੀ ਬੀਜਾਂ ਦੀ ਪ੍ਰਮਾਣਿਤਾ ਦੇ ਮਿਆਰ ਮਿਆਰ ਸ਼ੁਧ ਬੀਜ (ਘੱਟ ਤੋਂ ਘੱਟ) ਮਿੱਟੀ ਘੱਟੇ ਦੇ ਮਿਕਦਾਰ (ਵੱਧ ਤੋਂ ਵੱਧ ) ਨਦੀਨਾਂ ਦੇ ਬੀਜ (ਪ੍ਰਤੀ ਕਿਲੋ ਬੀਜ) ਦੂਜੀਆਂ ਫ਼ਸਲਾਂ ਦੇ ਬੀਜ (ਵੱਧ ਤੋਂ ਵੱਧ ) (ਪ੍ਰਤੀ ਕਿਲੋ ਬੀਜ) ਉੱਗਣ ਸਮਰੱਥਾ % (ਘੱਟ ਤੋਂ ਘੱਟ) ਨਮੀ % (ਵੱਧ ਤੋਂ ਵੱਧ)

Mobile: 98 2 10 10 70 8

Share this Article
Leave a comment