ਕੀ ਗਰਭ ਅਵਸਥਾ ‘ਚ ਕੇਸਰ ਦਾ ਸੇਵਨ ਕਰਨਾ ਹੈ ਲਾਭਦਾਇਕ, ਜਾਣੋ

TeamGlobalPunjab
4 Min Read

ਨਿਊਜ਼ ਡੈਸਕ : ਗਰਭ ਅਵਸਥਾ ‘ਚ ਕੇਸਰ ਦਾ ਸੇਵਨ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੋ ਸਕਦਾ ਹੈ। ਖਾਸਕਰ ਕੇਸਰ ਵਾਲਾ ਦੁੱਧ ਪੀਣ ਨਾਲ ਹੋਣ ਵਾਲੇ ਬੱਚੇ ਦਾ ਰੰਗ ਗੌਰਾ ਹੁੰਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਕੇਸਰ ਦਾ ਸੇਵਨ ਕਰਨ ਨਾਲ ਹੋਰ ਕਿਹੜੇ-ਕਿਹਾੜੇ ਫਾਇਦੇ ਹੋ ਸਕਦੇ ਹਨ ਆਓ ਜਾਣਦੇ ਹਾਂ :

ਗਰਭ ਅਵਸਥਾ ‘ਚ ਕੇਸਰ ਦਾ ਸੇਵਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਕਿਉਂਕਿ ਕੇਸਰ ‘ਚ ਬਹੁਤ ਸਾਰੇ ਚਿਕਿਤਸਕ ਗੁਣ ਮੌਜੂਦ ਹੁੰਦੇ ਹਨ। ਕੇਸਰ ਗਰਭ ਅਵਸਥਾ ਦੌਰਾਨ ਤਣਾਅ ਨੂੰ ਘਟਾਉਂਦਾ ਹੈ। ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦਾ ਹੈ। ਹਾਲਾਂਕਿ, ਗਰਭ ਅਵਸਥਾ ‘ਚ ਕੇਸਰ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਕਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਭਾਵ ਤੁਹਾਨੂੰ ਸਿਰਫ ਸ਼ੁੱਧ ਕੇਸਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਕੇਸਰ ਦਾ ਸੇਵਨ ਕਰਨ ਨਾਲ ਬੱਚੇ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਗਰਭ ਅਵਸਥਾ ‘ਚ 2 ਤੋਂ 3 ਰੇਸ਼ੇ ਤੋਂ ਜ਼ਿਆਦਾ ਕੇਸਰ ਦਾ ਉਪਯੋਗ ਨਾ ਕਰੋ। ਨਾਲ ਹੀ ਕੇਸਰ ਦਾ ਸੇਵਨ ਗਰਵ ਅਵਸਥਾ ਦੇ ਤਿੰਨ ਮਹੀਨੇ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ।

Image result for saffron milk

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ

- Advertisement -

ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ ਦੇ ਦਿਲ ਦੀ ਗਤੀ 25% ਤੋਂ ਵੱਧ ਜਾਂਦੀ ਹੈ। ਜਿਸ ਕਾਰਨ ਬਲੱਡ ਪ੍ਰੈਸ਼ਰ ਘਟਣਾ ਵੱਧਣਾ ਸ਼ੁਰੂ ਹੋ ਜਾਂਦਾ ਹੈ। ਬਲੱਡ ਪ੍ਰੈਸ਼ਰ ਵਧਣ ਨਾਲ ਪ੍ਰੀਕਲੈਂਪਸੀਆ ਦੀ ਸਮੱਸਿਆਵਾਂ ਹੋ ਸਕਦੀ ਹੈ। ਅਜਿਹੇ ‘ਚ ਕੇਸਰ ਵਿਚ ਮੌਜੂਦ ਪੋਟਾਸ਼ੀਅਮ ਅਤੇ ਕ੍ਰੋਸੀਟਿਨ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਗਰਭ ਅਵਸਥਾ ਵਿਚ ਕੇਸਰ ਲੈਣਾ ਲਾਭਕਾਰੀ ਹੋ ਸਕਦਾ ਹੈ।

Image result for blood pressure women

ਮਾਰਨਿੰਗ ਸਿਕਨੇਸ ਦੀ ਸਮੱਸਿਆ ਤੋਂ ਰਾਹਤ

ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ ‘ਚ ਜਾਂ ਪੂਰੀ ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਮਾਰਨਿੰਗ ਸਿਕਨੇਸ ਦੀ ਸਮੱਸਿਆ ਆਉਂਦੀ ਹੈ। ਜਿਸ ‘ਚ ਉਲਟੀਆਂ, ਚੱਕਰ ਆਉਣੇ, ਸਿਰ ਘੁੰਮਣ ਲੱਗਦਾ ਹੈ। ਅਜਿਹੀ ਸਥਿਤੀ ਵਿਚ ਕੇਸਰ ਦਾ ਚਾਹ ਨਾਲ ਸੇਵਨ ਕਰੋ ਤਾਂ ਇਸ ਸਮੱਸਿਆ ਤੋਂ ਜਲਦੀ ਰਾਹਤ ਮਿਲੇਗੀ।

Image result for morning sikness during pregnancy

- Advertisement -

ਪਾਚਨ-ਤੰਤਰ ਮਜ਼ਬੂਤ ਕਰਦਾ ਹੈ

ਗਰਭ ਅਵਸਥਾ ਦੌਰਾਨ ਪਾਚਨ ਪ੍ਰਕਿਰਿਆ ਹੌਲੀ ਹੋਣ ਕਾਰਨ ਜ਼ਿਆਦਾਤਰ ਔਰਤਾਂ ਨੂੰ ਪੇਟ ‘ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਕੇਸਰ ਪਾਚਨ ਪ੍ਰਣਾਲੀ ਵਿਚ ਖੂਨ ਦੇ ਪ੍ਰਵਾਹ ਨੂੰ ਸੁਧਾਰਨ ਦਾ ਕੰਮ ਕਰਦਾ ਹੈ ਜਿਸ ਨਾਲ ਪਾਚਨ-ਤੰਤਰ ਮਜ਼ਬੂਤ ਹੁੰਦਾ ਹੈ। ਕੇਸਰ ਦੇ ਸੇਵਨ ਨਾਲ ਐਸਿਡਿਟੀ ਅਤੇ ਪੇਟ ਫੁੱਲਣ ਦੀ ਸਮੱਸਿਆ ਵੀ ਨਹੀਂ ਹੁੰਦੀ।

Image result for women pachan tantar

ਗਰਭ ਅਵਸਥਾ ‘ਚ ਕੇਸਰ ਦੇ ਕੁਝ ਨੁਕਸਾਨ

ਹਾਲਾਂਕਿ ਗਰਭਵਤੀ ਔਰਤਾਂ ਲਈ ਕੇਸਰ ਕਈ ਤਰੀਕਿਆਂ ਨਾਲ ਫ਼ਾਇਦੇਮੰਦ ਹੈ, ਪਰ ਜੇਕਰ ਗਰਭ ਅਵਸਥਾ ‘ਚ ਇਸ ਦਾ ਜ਼ਿਆਦਾ ਮਾਤਰਾ ਵਿਚ ਕੇਸਰ ਦਾ ਸੇਵਨ ਕੀਤੀ ਜਾਵੇ ਤਾਂ ਇਹ ਮਾਂ (ਗਰਭਵਤੀ ਔਰਤ)  ਲਈ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੋ ਸਕਦਾ ਹੈ।

ਜਿਸ ਤਰ੍ਹਾਂ ਕਿ ਕੇਸਰ ਦਾ ਜ਼ਿਆਦਾ ਸੇਵਨ ਕਰਨ ਨਾਲ ਵਾਰ-ਵਾਰ ਉਲਟੀ ਆਉਂਦੀ ਹੈ ਤਾਂ ਉਲਟੀ ਰਾਹੀਂ ਜ਼ਰੂਰੀ ਪੋਸ਼ਕ ਤੱਤ ਸਰੀਰ ਤੋਂ ਬਾਹਰ ਨਿਕਲ ਜਾਂਦੇ ਹਨ। ਅਜਿਹੀ ਸਥਿਤੀ ‘ਚ ਕੇਸਰ ਦਾ ਸੇਵਨ ਤੁਰੰਤ ਬੰਦ ਕਰ ਦਓ।

ਜ਼ਿਆਦਾਤਰ ਮਾਮਲਿਆਂ ਵਿੱਚ ਗਰਭਵਤੀ ਔਰਤਾਂ ਕੇਸਰ ਖਾਣ ਤੋਂ ਬਾਅਦ ਬੇਚੈਨੀ (ਚਿੰਤਾ) ਮਹਿਸੂਸ ਕਰਦੀਆਂ ਹਨ, ਕੁਝ ਨੂੰ ਸਿਰ ਦਰਦ ਹੁੰਦਾ ਹੈ ਜਾਂ ਮੂੰਹ ਸੁੱਕਣ ਲੱਗਦਾ ਹੈ। ਅਜਿਹੀ ਸਥਿਤੀ ਵਿਚ ਵੀ  ਕੇਸਰ ਦਾ ਸੇਵਨ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।

Image result for women vomiting

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment