ਕਮਰੇ ਅੰਦਰ ਬਣ ਰਹੀਆਂ ਗੈਸਾਂ ਇਨਸਾਨ ਨੂੰ ਬਣਾ ਰਹੀਆਂ ਮੰਦਬੁੱਧੀ

TeamGlobalPunjab
2 Min Read

ਨਿਊਜ਼ ਡੈਸਕ: ਹਵਾ ਪ੍ਰਦੂਸ਼ਣ ਅਤੇ ਬਦਲ ਰਿਹਾ ਵਾਤਾਵਰਣ ਸਾਡੇ ਸਰੀਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਇਸ ਦੇ ਵਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ, ਪਰ ਕੀ ਤੁਸੀ ਜਾਣਦੇ ਹੋ ਕਿ ਇਸਦਾ ਅਸਰ ਸਰੀਰ ਦੇ ਨਾਲ ਮਾਨਸਿਕ ਤੌਰ ਤੇ ਵੀ ਪੈਂਦਾ ਹੈ। ਹਾਲ ਹੀ ਵਿੱਚ ਹੋਈ ਇੱਕ ਸਟਡੀ ‘ਚ ਇਸਦਾ ਖੁਲਾਸਾ ਹੋਇਆ ਹੈ।

ਅਮਰੀਕਾ ਦੀ ਕੋਲੋਰਾਡੋ ਯੂਨੀਵਰਸਿਟੀ ਦੇ ਪ੍ਰੋਫੈਸਰ ਵੱਲੋਂ ਕੀਤੀ ਇੱਕ ਜਾਂਚ ਵਿੱਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਸਟਡੀ ਦੇ ਅਨੁਸਾਰ ਵਾਤਾਵਰਣ ਵਿੱਚ ਵਧ ਰਹੀ ਕਾਰਬਨ ਡਾਈਆਕਸਾਇਡ ਸਾਡੀ ਸੋਚਣ-ਸੱਮਝਣ ਦੀ ਸਮਰੱਥਾ ਨੂੰ ਹੌਲੀ-ਹੌਲੀ ਘੱਟ ਕਰ ਰਹੀ ਹੈ।

ਸਾਡੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਵਜ੍ਹਾ ਨਾਲ ਇਸ ਨੁਕਸਾਨਦਾਇਕ ਗੈਸ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ।

ਸਟਡੀ ਵਿੱਚ ਕਿਹਾ ਗਿਆ ਹੈ ਕਿ ਕਾਰਬਨ ਡਾਈਆਕਸਾਇਡ ਦੇ ਅਸਰ ਨਾਲ ਵਿਅਕਤੀ ਨੂੰ ਕਿਸੇ ਵੀ ਚੀਜ ਉੱਤੇ ਧਿਆਨ ਲਗਾਉਣ ਵਿੱਚ ਪਰੇਸ਼ਾਨੀ ਹੁੰਦੀ ਹੈ। ਬਾਹਰ ਦੇ ਮੁਕਾਬਲੇ ਘਰ ਤੇ ਦਫ਼ਤਰ ਦਿਆਂ ਬੰਦ ਕਮਰਿਆਂ ਦੇ ਅੰਦਰ  ਇਹ ਨੁਕਸਾਨਦਾਇਕ ਗੈਸ ਜ਼ਿਆਦਾ ਪਾਈ ਜਾਂਦੀ ਹੈ। ਜਿਸ ਜਗ੍ਹਾ ਜਿੰਨੇ ਜ਼ਿਆਦਾ ਲੋਕ ਹੁੰਦੇ ਹਨ, ਉੱਥੇ ਓਨੀ ਹੀ ਜ਼ਿਆਦਾ ਕਾਰਬਨ ਡਾਈਆਕਸਾਇਡ ਪਾਈ ਜਾਂਦੀ ਹੈ।

- Advertisement -

ਸਟਡੀ ਵਿੱਚ ਕਿਹਾ ਗਿਆ ਹੈ ਕਿ ਅਸੀ ਖੁਦ ਕਾਰਬਨ ਡਾਈਆਕਸਾਇਡ ਪੈਦਾ ਕਰਨ ਵਾਲੀ ਮਸ਼ੀਨ ਹਾਂ। ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਖਤਰਨਾਕ ਗੈਸਾਂ ਇਸੇ ਤਰ੍ਹਾਂ ਵੱਧਦੀ ਰਹੀਆਂ ਤਾਂ ਇਸ ਸਦੀ ਦੇ ਅੰਤ ਤੱਕ ਸਹੀ ਫੈਸਲੇ ਲੈਣ ਦੀ ਸਾਡੀ ਸਮਰੱਥਾ ਲਗਭਗ ਅੱਧੀ ਹੋ ਜਾਵੇਗੀ।

Share this Article
Leave a comment