ਆਟਾ ਗੁੰਨ ਕੇ ਫਰਿੱਜ ‘ਚ ਰੱਖਣ ਤੋਂ ਪਹਿਲਾਂ ਜਾਣੋ ਇਸਦੇ ਚੰਗੇ ਮਾੜੇ ਪ੍ਰਭਾਵ

TeamGlobalPunjab
3 Min Read

ਨਿਊਜ਼ ਡੈਸਕ –  ਪਹਿਲੇ ਸਮਿਆਂ ‘ਚ ਲੋਕ ਘਰਾਂ ‘ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦੇ ਸਨ ਪਰ ਅੱਜ ਦੇ ਸਮੇਂ ‘ਚ ਲੋਕ ਕਾਫ਼ੀ ਰੁੱਝੇ ਹੋਣ ਕਰਕੇ ਉਨ੍ਹਾਂ ਕੋਲ ਸਮੇਂ ਦੀ ਘਾਟ ਹੈ। ਜਿਸ ਕਰਕੇ ਸਮਾਂ ਬਚਾਉਣ ਲਈ ਉਹ ਜਲਦੀ ਜਲਦੀ ਕੰਮ ਨਿਬਾੜਦੇ ਹਨ। ਅਜਿਹੇ ‘ਚ, ਬਹੁਤ ਸਾਰੇ ਲੋਕ ਆਟਾ ਗੁੰਨ ਕੇ ਫਰਿੱਜ ‘ਚ  ਰੱਖ ਦਿੰਦੇ ਹਨ। ਜਦੋਂ ਉਨ੍ਹਾਂ ਦਾ ਰੋਟੀ ਬਣਾਉਣ ਦਾ ਮਨ ਹੁੰਦਾ ਹੈ, ਉਹ ਇਸ ਆਟੇ ਨੂੰ ਕੁਝ ਦੇਰ ਪਹਿਲਾਂ ਕਮਰੇ ਦੇ ਤਾਪਮਾਨ ਦੇ ਬਰਾਬਰ ਲੈ ਆਉਂਦੇ ਹਨ ਤੇ ਫਿਰ ਇਸ ਦੀ ਰੋਟੀ ਬਣਾਉਂਦੇ ਹਨ। ਇਹ ਤਰੀਕਾ ਅਸਾਨ ਲੱਗਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਸਿਹਤ ਲਈ ਇਹ ਬਿਲਕੁਲ ਸਹੀ ਨਹੀਂ ਹੈ। ਫਰਿੱਜ ਵਾਲੇ ਆਟੇ ਦੀ ਰੋਟੀ ਖਾਣਾ ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਲਿਆ ਸਕਦਾ ਹੈ। ਆਓ ਜਾਣਦੇ ਹਾਂ ਕਿ ਫਰਿੱਜ ‘ਚ ਰੱਖੇ ਆਟੇ ਦੀਆਂ ਰੋਟੀਆਂ ਤੁਹਾਡੇ ਲਈ ਕਿੰਨੀਆਂ ਨੁਕਸਾਨਦੇਹ ਹਨ:

ਜਦੋਂ ਅਸੀਂ ਆਟੇ ‘ਚ ਪਾਣੀ ਮਿਲਾਉਂਦੇ ਹਾਂ, ਤਾਂ ਇਸ ‘ਚ ਕੁਝ ਰਸਾਇਣਕ ਤਬਦੀਲੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ‘ਚ, ਜੇ ਰੋਟੀ ਨੂੰ ਤੁਰੰਤ ਪਕਾਇਆ ਜਾਂਦਾ ਤੇ ਖਾਧਾ ਜਾਂਦਾ ਹੈ, ਤਾਂ ਇਹ ਤੁਹਾਡੀ ਸਿਹਤ’ਤੇ ਕੋਈ ਬੁਰਾ ਅਸਰ ਨਹੀਂ ਪਾਉਂਦਾ, ਪਰ ਦੇਰ ਬਾਅਦ ਪਕਾਏ ਆਟੇ ਦੇ ਸਿਹਤ ‘ਤੇ ਬੁਰੇ ਪ੍ਰਭਾਵ ਦਿਖਦੇ ਹਨ।

1.  ਜਿਵੇਂ ਹੀ ਅਸੀਂ ਉਸ ਆਟੇ ਨੂੰ ਫਰਿੱਜ ‘ਚ ਰੱਖਦੇ ਹਾਂ, ਤਾਂ ਫਰਿੱਜ ਚੋਂ ਨੁਕਸਾਨਦੇਹ ਗੈਸਾਂ ਵੀ ਆਟੇ ‘ਚ ਦਾਖਲ ਹੋ ਜਾਂਦੀਆਂ ਹਨ। ਇਸ ਆਟੇ ਦੀ ਰੋਟੀ ਖਾਣ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।

2. ਬੈਕਟੀਰੀਆ ਗੁੰਨ੍ਹੇ ਹੋਏ ਆਟੇ ‘ਚ ਤੇਜ਼ੀ ਨਾਲ ਵਧਦਾ ਹੈ। ਅਜਿਹੀ ਸਥਿਤੀ ‘ਚ, ਲੰਬੇ ਸਮੇਂ ਤੱਕ ਰੱਖੇ ਆਟੇ ਦੇ ਅੰਦਰ ਬਹੁਤ ਸਾਰੇ ਬੈਕਟਰੀਆ ਪੈਦਾ ਹੋ ਜਾਂਦੇ ਹਨ। ਜਦੋਂ ਉਨ੍ਹਾਂ ਤੋਂ ਬਣੀ ਰੋਟੀ ਖਾ ਲਈ ਜਾਂਦੀ ਹੈ, ਤਾਂ ਸਿਹਤ ਨੂੰ ਨੁਕਸਾਨ ਹੁੰਦਾ ਹੈ।

- Advertisement -

3. ਕਣਕ ਨੂੰ ਭਾਰਾ ਅਨਾਜ ਵੀ ਕਹਿੰਦੇ ਹਨ। ਇਹ ਹਜ਼ਮ ਹੋਣ ‘ਚ ਸਮਾਂ ਲੈਂਦਾ ਹੈ। ਅਜਿਹੇ ਮਾਮਲਿਆਂ ‘ਚ, ਜਿਨ੍ਹਾਂ ਨੂੰ ਕਬਜ਼ ਹੈ, ਉਨ੍ਹਾਂ ਨੂੰ ਅਜਿਹੀ ਆਟੇ ਦੀ ਰੋਟੀ ਬਿਲਕੁਲ ਨਹੀਂ ਖਾਣੀ ਚਾਹੀਦੀ। ਇਸ ਨਾਲ ਕਬਜ਼ ਦੀ ਸਮੱਸਿਆ ਵਧ ਜਾਂਦੀ ਹੈ।

4. ਹੈਲਥ ਪੋਸ਼ਣ ਮਾਹਿਰ ਅਨੁਸਾਰ, ਗੁੰਨ੍ਹਿਆ ਹੋਇਆ ਆਟਾ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ, ਭਾਵੇਂ ਤੁਸੀਂ ਇਸ ਨੂੰ ਏਅਰ ਟਾਈਟ ਕੰਟੇਨਰ ‘ਚ ਰੱਖਦੇ ਹੋ। ਜੇ ਤੁਹਾਨੂੰ ਪੇਟ ਦੀ ਸਮੱਸਿਆ ਹੈ, ਅਜਿਹਾ ਬਿਲਕੁਲ ਨਾ ਕਰੋ।

5. ਰੋਟੀ ਬਣਾਉਣ ਤੋਂ ਪਹਿਲਾਂ ਆਟੇ ਨੂੰ ਗੁੰਨ੍ਹੋ, ਰੋਟੀ ਤਿਆਰ ਕਰੋ ਤੇ ਰੋਟੀ ਨੂੰ ਗਰਮ ਗਰਮ ਹੀ ਖਾਣ ਦੀ ਕੋਸ਼ਿਸ਼ ਕਰੋ। ਰੋਟੀ ਖਾਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।

TAGGED: , ,
Share this Article
Leave a comment